ਸਟਾਰਮ ਮੋਟਰਸ ਨੇ ਹਾਈਟੈੱਕ ਇਲੈਕਟ੍ਰੋਨਿਕ ਕਾਰ ਭਾਰਤ 'ਚ ਕੀਤੀ ਲਾਂਚ

ਜਲੰਧਰ-ਭਾਰਤੀ ਬਾਜ਼ਾਰ 'ਚ ਇਲੈਕਟ੍ਰੋਨਿਕ ਵਾਹਨਾਂ ਦੀ ਵੱਧਦੀ ਡਿਮਾਂਡ ਨੂੰ ਦੇਖਦੇ ਹੋਏ ਕਈ ਛੋਟੀਆਂ ਅਤੇ ਵੱਡੀਆਂ ਆਟੋ ਕੰਪਨੀਆਂ ਭਾਰਤ 'ਚ ਆਪਣੇ ਆਪਣੇ ਇਲੈਕਟ੍ਰੋਨਿਕ ਵਾਹਨਾਂ ਨੂੰ ਪੇਸ਼ ਕਰ ਰਹੀਆਂ ਹਨ। ਹਾਲ ਹੀ ਮੁੰਬਈ ਬੇਸਡ ਸਟਾਰਟਅਪ ਕੰਪਨੀ ਸਟਾਰਮ ਮੋਟਰਸ ਨੇ ਆਪਣੀ ਨਵੀਂ ਇਲੈਕਟ੍ਰੋਨਿਕ ਕਾਰ ਨੂੰ ਪੇਸ਼ ਕੀਤਾ ਹੈ। ਇਹ ਇਲੈਕਟ੍ਰੋਨਿਕ ਕਾਰ Strom R3 ਦੇ ਨਾਂ ਨਾਲ ਪੇਸ਼ ਹੋਈ ਹੈ। ਇਸ ਕਾਰ ਦਾ

ਡਿਜ਼ਾਇਨ ਕੰਪੈਕਟ ਹੈ ਤਾਂ ਕਿ ਭੀੜ ਵਾਲੀਆਂ ਸੜਕਾਂ 'ਤੇ ਆਸਾਨੀ ਨਾਲ ਚਲਾਈ ਦਾ ਸਕੇ, ਪਰ ਇਸ ਕਾਰ 'ਚ ਸਿਰਫ ਦੋ ਲੋਕਾਂ ਦੇ ਬੈਠਣ ਦੀ ਜਗ੍ਹਾਂ ਹੈ। ਇਸ ਕਾਰ 'ਚ ਪਿੱਛੇ ਸਿਰਫ ਇਕ ਹੀ ਪਹੀਆ ਦਿੱਤਾ ਗਿਆ ਹੈ।


ਨਵੀਂ ਸਟਾਰਮ R3 ਕਾਰ 'ਚ ਤਿੰਨ ਵੇਰੀਐਂਟਸ ਮਿਲਣਗੇ , ਜੋ ਕਿ R3 ਪਿਓਰ, R3 ਕਰੇਂਟ ਅਤੇ R3 ਬੋਲਟ ਆਦਿ ਹਨ। ਇਸ ਕਾਰ ਦੀ ਰੇਂਜ 80 ਕਿਲੋਮੀਟਰ ਤੋਂ 120 ਕਿਲੋਮੀਟਰ ਤੱਕ ਹੈ। ਇਸ ਕਾਰ ਦੀ ਕੀਮਤ ਤਿੰਨ ਲੱਖ ਰੁਪਏ ਹੋਣ ਦੀ ਉਮੀਦ ਹੈ। ਇਸ ਦੇ ਨਾਲ ਕਾਰ ਨੂੰ ਇਸ ਸਾਲ ਦੇ ਅੰਤ ਜਾਂ ਅਗਲੇ ਸਾਲ ਦੇ ਸ਼ੁਰੂ ਤੱਕ ਵਿਕਰੀ ਲਈ ਉਪਲੱਬਧ ਹੋਵੇਗੀ। ਸਟਾਰਮ R3 ਕਾਰ ਨੂੰ ਖਾਸਤੌਰ 'ਤੇ ਅਰਬਨ ਸਿਟੀ ਦੇ ਲਈ ਤਿਆਰ ਕੀਤਾ ਗਿਆ ਹੈ , ਜੋ ਕਿ ਮੁੰਬਈ, ਬੰਗਲੂਰ, ਦਿੱਲੀ ਆਦਿ ਸ਼ਹਿਰਾਂ 'ਚ ਚੱਲੇਗੀ।
ਤਕਨੀਕੀ ਡਾਟਾ ਦੀ ਗੱਲ ਕਰੀਏ ਤਾਂ ਇਸ ਗੱਡੀ 'ਚ ਹਾਈ ਐਫੀਸ਼ੀਐਂਸੀ ਮੋਟਰ ਲਗਾਈ ਗਈ ਹੈ ਜੋ 17.4bhp ਦੀ ਪਾਵਰ ਦਿੰਦੀ ਹੈ ਅਤੇ ਇਸ ਦਾ ਮੈਕਸੀਮਮ ਟਾਰਕ 48Nm ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਫੁੱਲ ਚਾਰਜ 'ਤੇ ਇਹ ਕਾਰ 120Km ਤੱਕ ਚੱਲੇਗੀ ਅਤੇ ਫੁੱਲ ਚਾਰਜ ਹੋਣ 'ਤੇ ਇਸ ਨੂੰ 8 ਘੰਟੇ ਤੱਕ ਦਾ ਸਮਾਂ ਲੱਗੇਗਾ। ਫਾਸਟ ਚਾਰਜ਼ਿੰਗ ਦੀ ਮਦਦ ਨਾਲ 80 ਫੀਸਦੀ ਚਾਰਜ ਹੋਣ 'ਚ ਇਸ ਨੂੰ 2 ਘੰਟੇ ਤੱਕ ਦਾ ਸਮਾਂ ਲੱਗਦਾ ਹੈ।

Most Read

  • Week

  • Month

  • All