ਟੈਸਟਿੰਗ ਦੇ ਦੌਰਾਨ ਭਾਰਤ 'ਚ ਨਜ਼ਰ ਆਇਆ ਮਹਿੰਦਰਾ ਦਾ ਨਵਾਂ ਇਲੈਕਟ੍ਰੋਨਿਕ ਸਕੂਟਰ

ਮਹਿੰਦਰਾ ਇਨ੍ਹਾਂ ਦਿਨਾਂ 'ਚ ਆਪਣੇ ਇਲੈਕਟ੍ਰੋਨਿਕ ਸਕੂਟਰ 'ਤੇ ਕੰਮ ਕਰ ਰਹੀਂ ਹੈ। ਹਾਲ ਹੀ 'ਚ ਕੰਪਨੀ ਦਾ ਨਵਾ Genze ਸਕੂਟਰ ਭਾਰਤ 'ਚ ਟੈਸਟਿੰਗ ਦੇ ਦੌਰਾਨ ਨਜ਼ਰ ਆਇਆ ਹੈ। ਇਹ ਸਕੂਟਰ ਅਮਰੀਕੀ ਬਾਜ਼ਾਰ 'ਚ ਵਿਕਰੀ ਲਈ ਉਪਲੱਬਧ ਹੈ, ਪਰ ਕੰਪਨੀ ਹੁਣ ਇਸ ਨੂੰ ਭਾਰਤ 'ਚ ਪੇਸ਼ ਕਰਨ ਦੀ ਪਲਾਨਿੰਗ ਬਣਾ ਰਹੀਂ ਹੈ। ਮਹਿੰਦਰਾ Genze 'ਚ ਸਿੰਗਲ ਸੀਟ ਹੈ ਅਤੇ ਪਿੱਛੇ

ਦੀ ਲੋਡਿੰਗ ਦੀ ਜਗ੍ਹਾਂ ਦਿੱਤੀ ਗਈ ਹੈ। ਟੈਸਟਿੰਗ ਦੇ ਦੌਰਾਨ ਦੇਖੇ ਗਏ ਇਸ ਸਕੂਟਰ ਦੀ ਤਸਵੀਰ ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਪਰਫਾਰਮੇਂਸ ਫੈਕਟਰੀ ਦੁਆਰਾ ਸਾਂਝੀ ਕੀਤੀ ਗਈ ਹੈ।

महिंद्रा गेन्ज इलेक्ट्रिक स्कूटर भारत में टेस्टिंग के दौरान आया नजर

ਮਹਿੰਦਰਾ Genze ਨੂੰ ਵੱਖਰੇ ਤਰੀਕੇ ਨਾਲ ਬਣਾਇਆ ਗਿਆ ਹੈ। ਇਸ 'ਚ ਰਵਾਇਤੀ ਫਰੇਮ ਦੇ ਬਦਲੇ ਐਲੂਮੀਨੀਅਮ ਮੋਨੋਕ ਫਰੇਮ ਲਗਾਏ ਹਨ। ਇਸ ਦੇ ਨਾਲ ਹੀ ਇਸ ਸਕੂਟਰ 'ਚ ਕੁਨੈਕਟੀਵਿਟੀ ਦੇ ਤੌਰ 'ਤੇ ਕਲਰ ਸਕਰੀਨ, GPS ਟ੍ਰੈਕਿੰਗ, ਰਾਈਡ ਮੋਡਸ ਆਦਿ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ 'ਚ ਵੱਡਾ ਫ੍ਰੰਟ ਵ੍ਹੀਲ ਦਿੱਤਾ ਗਿਆ ਹੈ, ਜਿਸ 'ਚ ਹੈਂਡਲਬਰਸ ਉੱਚਾ ਲੱਗਾ ਹੈ ਅਤੇ ਚਲਾਉਣ ਦੇ ਦੌਰਾਨ ਕਾਫੀ ਆਰਾਮਦਾਇਕ ਲੱਗਦਾ ਹੈ। ਇਸ ਇਲੈਕਟ੍ਰੋਨਿਕ ਸਕੂਟਰ ਦੇ ਅੱਗੇ ਅਤੇ ਪਿੱਛੇ ਦੋਵਾਂ ਟਾਇਰਾਂ 'ਤੇ ਡਿਸਕ ਬ੍ਰੇਕ ਦਿੱਤੇ ਗਏ ਹਨ।
ਪਾਵਰ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 2KWh ਦੀ ਲਿਥੀਅਮ ਆਇਨ ਬੈਟਰੀ ਅਤੇ 48 ਵੋਲਟ ਇਲੈਕਟ੍ਰੋਨਿਕ ਸਿਸਟਮ ਦਿੱਤਾ ਗਿਆ ਹੈ। ਇਹ ਮੋਟਰ 2bhp ਦੀ ਪਾਵਰ ਅਤੇ 100Nm ਦਾ ਟਾਰਕ ਜਨਰੇਟ ਕਰਦਾ ਹੈ। ਗੇਂਜ ਇਕ ਵਾਰ ਫੁੱਲ ਚਾਰਜ ਹੋਣ 'ਤੇ 48 ਕਿਲੋਮੀਟਰ ਤੱਕ ਚੱਲਦਾ ਹੈ ਪਰ ਇਸ ਨੂੰ ਵਧਾ ਕੇ 56 ਕਿਲੋਮੀਟਰ ਕਰ ਦਿੱਤਾ ਗਿਆ ਹੈ। ਅਮਰੀਕੀ ਬਾਜ਼ਾਰ 'ਚ ਮਹਿੰਦਰਾਂ ਗੇਂਜ ਦੀ ਟਾਪ ਸਪੀਡ 30kmph ਹੈ। ਭਾਰਤ 'ਚ ਟੈਸਟਿੰਗ ਦੇ ਦੌਰਾਨ ਦੇਖੇ ਗਏ ਗੇਜ ਇਲੈਕਟ੍ਰੋਨਿਕ ਸਕੂਟਰ ਅਮਰੀਕੀ ਵਰਜਨ ਦੇ ਮੁਕਾਬਲੇ ਸਪੀਡ ਲਿਮਿਟ ਕਾਫੀ ਤੇਜ਼ ਦੇਖੀ ਗਈ ਹੈ। ਇਹ ਇਲੈਕਟ੍ਰੋਨਿਕ ਸਕੂਟਰ ਕਮਰੀਸ਼ੀਅਲ ਵਰਤੋਂ ਦੇ ਲਈ ਖਾਣੇ ਦੀ ਚੀਜ਼ ਜਾਂ ਫਿਰ ਕਿਸੇ ਪਰਸਨਲ ਦੀ ਡਿਲਵਰੀ ਕਰੇਗਾ।

Most Read

  • Week

  • Month

  • All