ਲਾਂਚ ਤੋਂ ਪਹਿਲਾਂ ਨਜ਼ਰ ਆਈ ਫੋਰਡ ਮਸਟੈਂਗ Bullitt

ਫੋਰਡ ਨੇ ਆਪਣੀ ਮਸਟੈਂਗ ਬੂਲਿਟ (Bullitt) ਨੂੰ 2018 ਡੇਟ੍ਰਾਇਟ ਆਟੋ ਸ਼ੋਅ ਦੌਰਾਨ ਪੇਸ਼ ਕੀਤਾ ਸੀ। ਇਹ ਇਕ ਲਿਮਟਿਡ ਐਡੀਸ਼ਨ ਮਾਡਲ ਹੈ ਅਤੇ ਇਹ ਤੀਜੀ ਜਨਰੇਸ਼ਨ ਮਸਟੈਂਗ 'ਤੇ ਬੈਸਡ ਹੋਵੇਗੀ। ਮਸਟੈਂਡ ਬੂਲਿਟ ਆਰਿਜ਼ਨਲ 1968 ਮਸਟੈਂਗ ਨੂੰ ਸਨਮਾਨਿਤ ਕਰਦੀ ਹੈ, ਜੋ ਬੂਲਿਟ 'ਚ ਸਟੀਵ ਮੈਕਵੀਨ ਵੱਲੋਂ ਚਲਾਈ ਗਈ ਸੀ। ਡੇਟ੍ਰਾਇਡ ਆਟੋ ਸ਼ੋਅ 'ਚ ਮਸਟੈਂਗ ਬੂਲਿਟ ਨੂੰ 'ਡਾਰਕ ਹਾਈਲੈਂਡ ਗ੍ਰੀਨ' 'ਚ

ਪੇਸ਼ ਕੀਤਾ ਗਿਆ ਸੀ। ਹੁਣ ਟੈਸਟਿੰਗ ਦੌਰਾਨ ਜੋ ਮਸਟੈਂਗ ਬੂਲਿਟ ਨਜ਼ਰ ਆਈ ਹੈ, ਉਹ ਬਲੈਕ ਕਲਰ ਦੀ ਹੈ। ਇਸ ਬਲੈਕ ਮਾਡਲ 'ਚ ਪੇਸ਼ ਗ੍ਰਿਲ ਹੇਠਾਂ ਵੱਲ ਪਤਲੇ ਕ੍ਰੋਮ ਗਲਾਏ ਗਏ ਹਨ।

ਮਸਟੈਂਗ ਬੂਲਿਟ 'ਚ ਸਮਾਨ 5.0 V8 ਇੰਜਣ ਦਿੱਤਾ ਜਾਵੇਗਾ, ਜਦਕਿ ਇਸ ਦੇ ਇੰਜਣ 'ਚ ਪਾਵਰ ਨੂੰ ਥੋੜਾ ਟਿਊਨ ਕੀਤਾ ਗਿਆ ਹੈ। ਬੂਲਿਟ ਮਾਡਲ 'ਚ ਲੱਗਾ ਇੰਜਣ 480bhp ਦੀ ਪਾਵਰ ਦੇਵੇਗਾ, ਜੋ ਕਿ ਸਟੈਂਡਰਡ ਮਾਡਲ ਤੋਂ 20bhp ਜ਼ਿਆਦਾ ਹੈ। ਇਸ ਦਾ ਟਾਰਕ 570Nm ਦਾ ਹੋਵੇਗਾ। ਇਹ ਇੰਜਣ 6 ਸਪੀਡ ਮੈਨੂਅਲ ਟ੍ਰਾਂਸਮਿਸ਼ਨ ਨਾਲ ਲੈਸ ਹੈ। ਅਮਰੀਕਨ ਮਸਟੈਂਗ ਬੂਲਿਟ ਦੀ ਟਾਪ ਸਪੀਡ 262 ਕਿਲੋਮੀਟਰ ਪ੍ਰਤੀ ਘੰਟਾ ਹੈ, ਜੋ ਕਿ ਰੈਗੂਲਰ ਮਸਟੈਂਗ ਤੋਂ 13 ਕਿਲੋਮੀਟਰ ਪ੍ਰਤੀ ਘੰਟਾ ਜ਼ਿਆਦਾ ਹੈ।

Most Read

  • Week

  • Month

  • All