4 ਮਈ ਨੂੰ ਭਾਰਤ ਆ ਰਹੀ ਏ ਮਰਸਡੀਜ਼ ਦੀ ਇਹ ਪਾਵਰਫੁੱਲ ਕਾਰ

ਮਰਸਡੀਜ਼ ਬੈਂਜ਼ ਆਪਣੀ ਨਵੀਂ ਪਾਵਰਫੁੱਲ ਈ-ਕਲਾਸ ਕਾਰ, AMG E63 S 4Matic+ ਨੂੰ ਭਾਰਤ 'ਚ 4 ਮਈ 2018 ਨੂੰ ਲਾਂਚ ਕਰਨ ਜਾ ਰਹੀ ਹੈ। ਕੰਪਨੀ ਨੇ ਸਭ ਤੋਂ ਪਹਿਲਾਂ ਇਸ ਨੂੰ ਅਕਤੂਬਰ 2016 'ਚ ਲਾਂਸ ਏਂਜਲਸ ਮੋਟਰ ਸ਼ੋਅ ਦੌਰਾਨ ਪੇਸ਼ ਕੀਤਾ ਸੀ ਪਰ ਮਰਸਡੀਜ਼ ਬੈਂਜ਼ ਭਾਰਤ 'ਚ ਇਸ ਦਾ ਟਾਪ ਲਾਈਨ ਐੱਸ ਵੇਰੀਐਂਟ ਲਿਆਏਗੀ। ਇਸ ਵਿਚ 4.0 ਲੀਟਰ, ਟਵਿਨ ਟਰਬੋ ਵੀ8 ਡੀਜ਼ਲ ਇੰਜਣ ਹੋਵੇਗਾ।

ਇਹ ਇੰਜਣ 612 ਬੀ.ਐੱਚ.ਪੀ. ਦੀ ਪਾਵਰ ਅਤੇ 850 ਨਿਊਟਨ ਮੀਟਰ ਦਾ ਟਾਰਕ ਪੈਦਾ ਕਰੇਗਾ। ਇੰਜਣ ਨੂੰ 9 ਸਪੀਡ ਡਿਊਲ ਕਲੱਚ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਕੀਤਾ ਜਾਵੇਗਾ।
ਕੰਪਨੀ ਦਾ ਦਾਅਵਾ ਹੈ ਕਿ E63 S 0-100kph ਦੀ ਸਪੀਡ ਸਿਰਫ 3.4 ਸੈਕਿੰਡ 'ਚ ਹੀ ਫੜ੍ਹ ਲੈਂਦੀ ਹੈ ਜੋ ਕਿ ਹੈਰਾਨੀਜਨਕ ਹੈ। ਇਸ ਦਾ ਮਤਲਬ ਹੈ ਕਿ ਇਹ ਮਰਸਡੀਜ਼ ਏ.ਐੱਮ.ਜੀ. ਜੀ.ਟੀ.ਆਰ. ਸੁਪਰ ਤੋਂ ਵੀ ਤੇਜ਼ ਹੋਵੇਗੀ। ਨਵੀਂ ਮਰਸਡੀਜ਼ E63 S 'ਚ ਸਿਲੈਂਡਰ ਡੀਐਕਟਿਵੇਟ ਤਕਨੀਕ ਦਿੱਤੀ ਗਈ ਹੈ ਜੋ ਕਾਰ 'ਚ ਈਂਧਣ ਖਪਤ ਨੂੰ ਘੱਟ ਕਰਨ 'ਚ ਮਦਦ ਕਰਦੀ ਹੈ।
ਇਸ ਵਿਚ ਨਵਾਂ ਗ੍ਰਿੱਲ, ਬੋਨਟ, 20-ਇੰਚ ਮੈਟ ਗ੍ਰੇ ਅਲੌਏ ਵ੍ਹੀਲਜ਼ ਹਨ ਜੋ ਕਿ ਇਸ ਨੂੰ ਪਰਫਾਰਮੈਂਸ ਕਾਰ ਬਣਾਉਂਦੇ ਹਨ। ਭਾਰਤ 'ਚ ਇਸ ਕਾਰ ਦਾ ਸਿੱਧਾ ਮੁਕਾਬਲਾ ਬੀ.ਐੱਮ.ਡਬਲਯੂ. ਐੱਮ 5 ਕਾਰ ਨਾਲ ਹੋਵੇਗਾ।

Most Read

  • Week

  • Month

  • All