ਹੌਂਡਾ ਦੀ ਨਵੀਂ X Blade 160 ਭਾਰਤ 'ਚ ਲਾਂਚ

ਹੌਂਡਾ ਨੇ ਆਪਣੀ ਨਵੀਂ ਬਾਈਕ X-Blade ਨੂੰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਦੀ ਕੀਮਤ 78,500 ਰੁਪਏ (ਐਕਸ ਸ਼ੋਅਰੂਮ, ਦਿੱਲੀ) ਰੱਖੀ ਗਈ ਹੈ। X-Blade ਨੂੰ ਆਟੋ ਐਕਸਪੋ 2018 ਦੌਰਾਨ ਪੇਸ਼ ਕੀਤਾ ਗਿਆ ਸੀ। ਇਸ ਤੋਂ ਬਾਅਦ ਇਸ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਸੀ। ਹੌਂਡਾ ਨੇ X-Blade ਨੂੰ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤਾ ਗਿਆ ਹੈ।

ਕੰਪਨੀ ਨੇ ਇਸ ਨੂੰ 'ਰੋਬੋ ਫੇਸ' ਨਾਂ ਦਿੱਤਾ ਹੈ। ਨਵੀਂ X-Blade 'ਚ ਟਾਲਰ ਫਲਾਈ ਸਕਰੀਨ, ਅੰਡਰਬੇਲੀ ਕਾਊਲ, ਚੰਕੀ ਗ੍ਰੈਬ ਰੇਲ ਅਤੇ ਇਕ ਰੀਡਿਜ਼ਾਇਨ ਕੀਤਾ ਹੋਇਆ ਐੱਲ.ਈ.ਡੀ. ਟੇਲ ਲੈਂਪ ਦਿੱਤਾ ਗਿਆ ਹੈ।
ਇਸ ਨਵੀਂ ਮੋਟਰਸਾਈਕਲ 'ਚ ਫੁੱਲ ਡਿਜੀਟਲ ਕੰਸੋਲ ਦਿੱਤਾ ਗਿਆ ਹੈ, ਜੋ ਕਿ Hornet 'ਚ ਵੀ ਮੌਜੂਦ ਸੀ, ਹਾਲਾਂਕਿ ਇਸ ਵਿਚ ਗਿਅਰ ਪੋਜ਼ੀਸ਼ਨ ਇੰਡੀਕੇਟਰ, ਸਰਵਿਸ ਇੰਡੀਕੇਟਰ, ਹਾਜਾਰਡ ਲਾਈਟ ਅਤੇ ਵਾਈਟ ਬੈਕਲਾਈਟ ਨੂੰ ਵੀ ਜੋੜਿਆ ਗਿਆ ਹੈ। ਇੰਜਣ ਦੀ ਗੱਲ ਕਰੀਏ ਤਾਂ ਇਸ ਵਿਚ CB Hornet 160R ਦੀ ਤਰ੍ਹਾਂ ਹੀ 162.7cc ਏਅਰ ਕੂਲਡ ਮੋਟਰ ਦਿੱਤਾ ਗਿਆ ਹੈ। ਹਾਲਾਂਕਿ ਇਹ ਇੰਜਣ 8,500 ਆਰ.ਪੀ.ਐੱਮ. ਅਤੇ 13.9 ਐੱਚ.ਪੀ. ਦੀ ਪਾਵਰ ਅਤੇ 6,000 ਆਰ.ਪੀ.ਐੱਮ. 'ਤੇ 13.9 ਐੱਨ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ ਟ੍ਰਾਂਸਮਿਸ਼ਨ ਲਈ 5 ਸਪੀਡ ਗਿਅਰਬਾਕਸ ਨਾਲ ਜੋੜਿਆ ਗਿਆ ਹੈ।
X-Blade 'ਚ 80/110 R17 ਅਤੇ 130/70 R17 ਸੈਕਸ਼ਨ ਟਾਇਰ ਦਿੱਤੇ ਗਏ ਹਨ। ਬ੍ਰੇਕਿੰਗ ਲਈ ਇਸ ਦੇ ਫਰੰਟ 'ਚ ਡਿਸਕ ਬ੍ਰੇਕ ਅਤੇ ਬੈਕ 'ਚ ਇਕ ਡਰੱਮ ਯੂਨਿਟ ਦਿੱਤਾ ਗਿਆ ਹੈ। ਇਹ ਨਵੀਂ ਬਾਈਕ ਗਾਹਕਾਂ ਨੂੰ ਮੈਟ ਮਾਲਵਲ ਬਲੂ ਮੈਟਾਲਿਕ, ਪਰਲ ਇਗਨੀਅਸ ਬਲੈਕ, ਮੈਟ ਫਰੋਜ਼ਨ ਸਿਲਵਰ, ਪਰਲ ਸਪਾਰਟਨ ਰੈੱਡ ਅਤੇ ਮੈਟ ਮਾਰਸ਼ਲ ਗ੍ਰੀਮ ਮੈਟਾਲਿਕ ਕਲਰ ਆਪਸ਼ਨ 'ਚ ਉਪਲੱਬਧ ਹੋਵੇਗੀ। ਭਾਰਤੀ ਬਾਜ਼ਾਰ 'ਚ ਇਸ ਦਾ ਮੁਕਾਬਲਾ ਜਲਦੀ ਹੀ ਆਉਣ ਵਾਲੇ TVS Apache RTR 160, Yamaha SZ-RR ਅਤੇ Hero Xtreme Sports ਨਾਲ ਹੋਵੇਗਾ।

Most Read

  • Week

  • Month

  • All