ਮਾਈਕ੍ਰੋਸਾਫਟ 2 ਅਕਤੂਬਰ ਨੂੰ ਲਾਂਚ ਹੋਣ ਵਾਲੇ ਨਵੇਂ ਡਿਵਾਈਸ ਲਈ ਭੇਜਣੇ ਸ਼ੁਰੂ ਕੀਤੇ ਇਨਵਾਈਟ

ਜਲੰਧਰ-ਮਾਈਕ੍ਰੋਸਾਫਟ ਨੇ ਆਪਣੇ ਅਗਲੇ ਈਵੈਂਟ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ, ਜਿੱਥੇ ਕੰਪਨੀ ਨਵਾਂ ਸਰਫੇਸ ਡਿਵਾਈਸ ਲਾਂਚ ਕਰ ਸਕਦੀ ਹੈ। ਮਾਈਕ੍ਰੋਸਾਫਟ ਨੇ ਇਸ ਦੇ ਲਈ ਮੀਡੀਆ ਇਨਵਾਈਟ ਭੇਜਣੇ ਵੀ ਸ਼ੁਰੂ ਕਰ ਦਿੱਤੇ ਹਨ। ਇਸ ਈਵੈਂਟ ਦੀ ਟੈਗ ਲਾਈਨ 'ਮੋਮੈਂਟ ਆਫ ਯੂਅਰ ਟਾਈਮ' (Moment of Your Time) ਹੈ। ਈਵੈਂਟ ਦਾ ਆਯੋਜਨ 2 ਅਕਤੂਬਰ ਨੂੰ ਨਿਊਯਾਰਕ 'ਚ ਕੀਤਾ ਜਾਵੇਗਾ। ਰਿਪੋਰਟ ਮੁਤਾਬਕ ਕੰਪਨੀ ਆਪਣਾ ਨਵਾਂ ਸਰਫੇਸ ਪ੍ਰੋ

ਲਾਈਨ ਅਤੇ ਲੇਟੈਸਟ ਇੰਟੇਲ ਪ੍ਰੋਸੈਸਰਾਂ ਦੇ ਨਾਲ ਆਪਣਾ ਨਵਾਂ ਸਰਫੇਸ ਲੈਪਟਾਪ ਲਾਂਚ ਕਰ ਸਕਦਾ ਹੈ। ਇਸ ਦੇ ਨਾਲ ਸਰਫੇਸ ਸਟੂਡਿਓ ਦੇ ਆਲ-ਇਨ ਵਨ ਪੀ. ਸੀ. 'ਚ ਅਪਗ੍ਰੇਡ ਹੋਣ ਦੀ ਸੰਭਾਵਨਾ ਹੈ।

ਮਾਈਕ੍ਰੋਸਾਫਟ ਨੇ ਇਸ ਦੇ ਲਈ 2 ਅਕਤੂਬਰ ਦੀ ਤਾਰੀਖ ਦੀ ਚੋਣ ਕੀਤੀ ਹੈ। ਇਸ ਤੋਂ ਇਲਾਵਾ 9 ਅਕਤੂਬਰ ਨੂੰ ਗੂਗਲ ਵੀ ਆਪਣਾ ਈਵੈਂਟ ਦਾ ਆਯੋਜਨ ਕਰੇਗੀ। ਪਿਛਲੇ ਹਫਤੇ ਗੂਗਲ ਨੇ ਮੀਡੀਆ ਇਨਵਾਈਟ ਭੇਜਣੇ ਸ਼ੁਰੂ ਕਰ ਦਿੱਤੇ ਸੀ, ਜਿਸ 'ਚ ਇਹ ਵੀ ਕਿਹਾ ਗਿਆ ਸੀ ਕਿ ਉਹ ਤੀਜੀ ਜਨਰੇਸ਼ਨ ਪਿਕਸਲ ਸਮਾਰਟਫੋਨਜ਼ ਤੋਂ ਪਰਦਾ ਚੁੱਕੇਗੀ। ਗੂਗਲ ਇਸ ਦੇ ਲਈ ਨਿਊਯਾਰਕ 'ਚ ਇਕ ਈਵੈਂਟ ਦਾ ਆਯੋਜਨ ਕਰਨ ਵਾਲੀ ਹੈ, ਜਿੱਥੇ ਸੈਮਸੰਗ ਨੇ ਪਿਛਲੇ ਮਹੀਨੇ ਆਪਣਾ ਲੇਟੈਸਟ ਸਮਾਰਟਫੋਨ ਗਲੈਕਸੀ ਨੋਟ 9 ਲਾਂਚ ਕੀਤਾ ਸੀ। ਗੂਗਲ ਪਿਕਸਲ 3 ਅਤੇ ਪਿਕਸਲ 3XL ਸਮਾਰਟਫੋਨਜ਼ ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤਿਆਰੀ 'ਚ ਹੈ। ਗੂਗਲ ਪਿਕਸਲ 3 ਦੇ ਲਾਂਚ ਤੋਂ ਪਹਿਲਾਂ ਐਪਲ ਆਪਣਾ ਨਵਾਂ ਸਮਾਰਟਫੋਨ ਲਾਂਚ ਕਰਨ ਵਾਲੀ ਹੈ। ਐਪਲ ਨੇ ਈਵੈਂਟ ਦਾ ਆਯੋਜਨ 12 ਸਤੰਬਰ ਨੂੰ ਕੁਪਰਟੀਨੋ (Cupertino) 'ਚ ਕੀਤਾ ਜਾਵੇਗਾ।

Most Read

  • Week

  • Month

  • All