ਹੌਂਡਾ CR-V ਦੀ ਲਾਂਚਿੰਗ ਤਰੀਕ ਦਾ ਖੁਲਾਸਾ, ਜਾਣੋ ਕੀ ਹੋਣਗੀਆਂ ਖੂਬੀਆਂ

ਨਵੀਂ ਦਿੱਲੀ— ਵਾਹਨ ਨਿਰਮਾਤਾ ਕੰਪਨੀ ਹੌਂਡਾ ਦੀ ਨਿਊ ਜਨਰੇਸ਼ਨ ਸੀ.ਆਰ.-ਵੀ ਕ੍ਰਾਸਓਵਰ ਦੀ ਲਾਂਚਿੰਗ ਦਾ ਖੁਲਾਸਾ ਹੋ ਗਿਆ ਹੈ। ਜਾਣਕਾਰੀ ਮੁਤਾਬਕ ਕੰਪਨੀ ਆਪਣੀ ਇਸ ਨਵੀਂ ਕਾਰ ਨੂੰ 9 ਅਕਤੂਬਰ 2018 ਨੂੰ ਲਾਂਚ ਕਰੇਗੀ। ਉਥੇ ਹੀ ਇਸ ਤੋਂ ਪਹਿਲਾਂ ਕੰਪਨੀ ਨੇ ਆਪਣੀ ਇਸ ਕਾਰ ਨੂੰ ਫਰਵਰੀ 'ਚ ਹੋਏ ਆਟੋ ਐਕਸਪੋ 2018 'ਚ ਸ਼ੋਅਕੇਸ ਕੀਤਾ ਸੀ। ਮੌਜੂਦਾ ਮਾਡਲ ਦੇ ਮੁਕਾਬਲੇ ਨਿਊ ਜਨਰੇਸ਼ਨ ਹੌਂਡਾ ਸੀ.ਆਰ.-ਵੀ ਜ਼ਿਆਦਾ ਵੱਡੀ ਹੋਵੇਗੀ। ਇਸ ਵਾਰ ਇਸ

ਵਿਚ ਥਰਡ ਰੋਅ ਸੀਟ ਵੀ ਦਿੱਤੀ ਜਾਵੇਗੀ। ਇਸ ਕ੍ਰਾਸਓਵਰ ਐੱਸ.ਯੂ.ਵੀ. 'ਚ ਕਈ ਬਦਲਾਅ ਕੀਤੇ ਗਏ ਹਨ। ਇਸ ਤੋਂ ਇਲਾਵਾ ਕਾਰ 'ਚ ਨਵਾਂ ਡੀਜ਼ਲ ਇੰਜਣ ਦਿੱਤਾ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਹੌਂਡਾ ਸੀ.ਆਰ.-ਵੀ ਨੂੰ ਕਰੀਬ 28 ਲੱਖ ਰੁਪਏ (ਐਕਸ-ਸ਼ੋਅਰੂਮ) 'ਚ ਲਾਂਚ ਕੀਤਾ ਜਾ ਸਕਦਾ ਹੈ।

ਫੀਚਰਸ
ਕੰਪਨੀ ਨੇ ਅਜੇ ਤਕ ਨਿਊ ਜਨਰੇਸ਼ਨ ਹੌਂਡਾ ਸੀ.ਆਰ.-ਵੀ ਦੇ ਫੀਚਰਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਵਿਚ 7-ਇੰਚ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਐਪਲ ਕਾਰਪਲੇਅ ਅਤੇ ਐਂਡਰਾਇਡ ਆਟੋ ਦੀ ਕੁਨੈਕਟੀਵਿਟੀ, ਡਿਊਲ ਜ਼ੋਨ ਕਲਾਈਮੇਟ ਕੰਟਰੋਲ ਅਤੇ ਇਲੈਕਟ੍ਰਿਕਲੀ ਅਡਜਸਟੇਬਲ ਡਰਾਈਵਰ ਸੀਟ ਮਿਲੇਗੀ।

ਇੰਜਣ
ਹੌਂਡਾ ਸੀ.ਆਰ.-ਵੀ ਡੀਜ਼ਲ ਵੇਰੀਐਂਟ 'ਚ 1.6-ਲੀਟਰ ਟਰਬੋਚਾਰਜਡ ਇੰਜਣ ਲੱਗਾ ਹੋਵੇਗਾ। 1.6-ਲੀਟਰ ਦਾ ਇਹ ਡੀਜ਼ਲ ਇੰਜਣ 118 ਬੀ.ਐੱਚ.ਪੀ. ਦੀ ਪਾਵਰ ਅਤੇ 300 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਟ੍ਰਾਂਸਮਿਸ਼ਨ ਲਈ ਇਸ ਇੰਜਣ 'ਚ ਪੈਡਲ ਸ਼ਿਫਟਰ ਦੇ ਨਾਲ 9-ਸਪੀਡ ਆਟੋਮੈਟਿਕ ਗਿਅਰਬੈਕਸ ਜੋੜਿਆ ਗਿਆ ਹੈ। ਇਸ ਤੋਂ ਇਲਾਵਾ ਨਿਊ ਜਨਰੇਸ਼ਨ ਹੌਂਡਾ ਸੀ.ਆਰ.-ਵੀ 'ਚ ਆਲ-ਵ੍ਹੀਲ-ਡਰਾਈਵ ਸਿਸਟਮ ਦਿੱਤਾ ਜਾਵੇਗਾ।ਇਸ ਦੇ ਪੈਟਰੋਲ ਵਰਜਨ ਦੀ ਗੱਲ ਕਰੀਏ ਤਾਂ ਇਸ ਵਿਚ 2-ਲੀਟਰ ਦਾ ਇੰਜਣ ਲਗਾਇਆ ਗਿਆ ਹੈ ਜੋ 152 ਬੀ.ਐੱਚ.ਪੀ. ਦੀ ਪਾਵਰ ਅਤੇ 189 ਨਿਊਟਨ ਮੀਟਰ ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨੂੰ ਸੀ.ਵੀ.ਟੀ. ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

Most Read

  • Week

  • Month

  • All