ਡਿਊਲ ਰੀਅਰ ਕੈਮਰੇ ਨਾਲ Moto G6 Plus ਸਮਾਰਟਫੋਨ ਭਾਰਤ 'ਚ ਹੋਇਆ ਲਾਂਚ

ਜਲੰਧਰ-ਲਿਨੋਵੋ ਦੀ ਮਲਕੀਅਤ ਵਾਲੀ ਕੰਪਨੀ ਮੋਟੋਰੋਲਾ (Motorola) ਨੇ ਅੱਜ ਭਾਰਤ 'ਚ ਆਪਣੀ ਜੀ6 (G6) ਸੀਰੀਜ਼ ਨੂੰ ਵਧਾਉਂਦੇ ਹੋਏ ਇਕ ਹੋਰ ਨਵਾਂ ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜੋ ਕਿ ਮੋਟੋ ਜੀ6 ਪਲੱਸ (Moto G6 Plus) ਸਮਾਰਟਫੋਨ ਦੇ ਨਾਂ ਨਾਲ ਪੇਸ਼ ਹੋਇਆ ਹੈ। ਇਹ ਸਮਾਰਟਫੋਨ ਬੇਜ਼ਲ ਲੈੱਸ ਇਨਫਿਨਟੀ ਡਿਸਪਲੇਅ ਦੇ ਨਾਲ ਸ਼ਾਨਦਾਰ ਫੀਚਰਸ ਨਾਲ ਉਪਲੱਬਧ ਹੋਇਆ ਹੈ। ਮੋਟੋਰਲਾ ਦੇ ਮੋਟੋ ਜੀ6 ਪਲੱਸ ਸਮਾਰਟਫੋਨ 22,499 ਰੁਪਏ ਦੀ

ਕੀਮਤ ਨਾਲ ਆਨਲਾਈਨ ਸ਼ਾਪਿੰਗ ਸਾਈਟ ਅਮੇਜ਼ਨ ਇੰਡੀਆ ਦੇ ਨਾਲ ਹੀ ਮੋਟੋ ਹਬ ਅਤੇ ਆਫਲਾਈਨ ਰੀਟੇਲ ਸਟੋਰਾਂ ਤੋਂ ਖਰੀਦਣ ਲਈ ਉਪਲੱਬਧ ਹੋਵੇਗਾ।

ਲਾਂਚ ਆਫਰ-
ਕੰਪਨੀ ਨੇ ਇਸ ਦੇ ਨਾਲ ਕਈ ਲਾਂਚ ਆਫਰ ਵੀ ਪੇਸ਼ ਕੀਤੇ ਹਨ, ਜਿਸ 'ਚ ਸਮਾਰਟਫੋਨ ਨੂੰ ਸਟੋਰ 'ਤੇ ਪੇ. ਟੀ. ਐੱਮ ਮਾਲ ਐਪ ਦੇ ਰਾਹੀਂ ਖਰੀਦਿਆ ਜਾ ਸਕਦਾ ਹੈ, ਤਾਂ ਕਸਟਮਰ ਨੂੰ 3,000 ਰੁਪਏ ਤੱਕ ਦਾ ਪੇ. ਟੀ. ਐੱਮ. ਮਾਲ ਕੈਸ਼ਬੈਕ ਪ੍ਰੋਮੋ ਕੋਡ ਮਿਲੇਗਾ। ਇਸ ਦੇ ਨਾਲ ਬਜਾਜ ਫਿਨਸਰਵ ਈ. ਐੱਮ. ਆਈ. ਨੈੱਟਵਰਕ ਅਤੇ ਹੋਮ ਕ੍ਰੈਡਿਟ ਦੇ ਰਾਹੀਂ ਨੋ ਕਾਸਟ ਈ. ਐੱਮ. ਆਈ. ਦੀ ਸਹੂਲਤ ਮਿਲੇਗੀ। ਇਸ ਤੋਂ ਇਲਾਵਾ ਜਿਓ ਯੂਜ਼ਰਸ ਨੂੰ 4,450 ਰੁਪਏ ਤੱਕ ਦਾ ਬੈਨੀਫਿਟਸ ਮਿਲਣਗੇ, ਜਿਸ ਦੇ ਲਈ 198 ਰੁਪਏ ਜਾਂ 299 ਰੁਪਏ ਦਾ ਪਲਾਨ ਲੈਣਾ ਹੋਵੇਗਾ। ਜਿਓ ਯੂਜ਼ਰਸ ਨੂੰ ਇਸ ਦੇ ਨਾਲ 2200 ਰੁਪਏ ਦਾ ਇੰਸਟੈਂਟ ਕੈਸ਼ਬੈਕ ਵਾਊਚਰ ਵੀ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ 1,250 ਰੁਪਏ ਦੀ ਕੀਮਤ ਵਾਲੇ ਕਲੀਅਰਟ੍ਰਿਪ ਕੈਸ਼ਬੈਕ ਵਾਊਚਰ ਅਤੇ JIO ਦਾ 1000 ਰੁਪਏ ਦਾ ਡਿਸਕਾਊਂਟ ਦਿੱਤਾ ਜਾਵੇਗਾ।

ਫੀਚਰਸ-
ਇਹ ਸਮਾਰਟਫੋਨ ਬੇਜ਼ਲ ਲੈਸ ਹੈ, ਜੋ ਕਿ 18:9 ਆਸਪੈਕਟ ਰੇਸ਼ੋ ਨਾਲ ਮੇਟਲ ਫਰੇਮ ਦਾ ਬਣਿਆ ਹੋਇਆ ਹੈ ਅਤੇ ਕਵਰਡ ਗਲਾਸ ਨਾਲ ਕੋਟਿਡ ਹੈ। ਕੰਪਨੀ ਵੱਲੋਂ ਇਸ ਸਮਾਰਟਫੋਨ 'ਚ 5.7 ਇੰਚ ਦੀ ਫੁੱਲ ਐੱਚ. ਡੀ. ਪਲੱਸ ਸਕਰੀਨ ਨਾਲ 2.2 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਨਾਲ ਕੁਆਲਕਾਮ ਦੇ ਸਨੈਪਡ੍ਰੈਗਨ 630 ਚਿਪਸੈੱਟ 'ਤੇ ਚੱਲਦਾ ਹੈ ਅਤੇ ਸਮਾਰਟਫੋਨ ਐਂਡਰਾਇਡ 8.1 ਓਰਿਓ ਆਧਾਰਿਤ ਹੈ।ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 64 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ ਵਧਾਈ ਜਾ ਸਕਦੀ ਹੈ।

ਫੋਟੋਗ੍ਰਾਫੀ ਲਈ ਸਮਾਰਟਫੋਨ ਡਿਊਲ ਰੀਅਰ ਕੈਮਰੇ ਨੂੰ ਸੁਪੋਰਟ ਕਰਦਾ ਹੈ, ਜਿਸ 'ਚ ਬੈਕ ਪੈਨਲ 'ਤੇ ਫਲੈਸ਼ ਲਾਈਨ ਨਾਲ 12 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਦੋ ਕੈਮਰਾ ਸੈਂਸਰ ਦਿੱਤੇ ਗਏ ਹਨ। ਸੈਲਫੀ ਲਈ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਨੂੰ ਸੁਪੋਰਟ ਕਰਦਾ ਹੈ। ਇਸ ਤੋਂ ਇਲਾਵਾ ਡਿਊਲ ਸਿਮ ਸਮਾਰਟਫੋਨ 4G ਐੱਲ. ਟੀ. ਈ. ਨੂੰ ਸੁਪੋਰਟ ਕਰਦਾ ਹੈ। ਸਮਾਰਟਫੋਨ ਦੇ ਫਰੰਟ ਪੈਨਲ 'ਤੇ ਫਿੰਗਰਪ੍ਰਿੰਟ ਸੈਂਸਰ ਤੋਂ ਇੰਮਬੈਡਿਡ ਹੋਮ ਬਟਨ ਦਿੱਤਾ ਗਿਆ ਹੈ। ਇਹ ਸਮਾਰਟਫੋਨ ਫੇਸ ਅਨਲਾਕ ਫੀਚਰ ਨੂੰ ਵੀ ਸੁਪੋਰਟ ਕਰਦਾ ਹੈ। ਬੇਸਿਕ ਕੁਨੈਕਟੀਵਿਟੀ ਦੇ ਫੀਚਰਸ ਦੇ ਨਾਲ ਪਾਵਰ ਬੈਕਅਪ ਲਈ 3,200 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ, ਜੋ ਟਰਬੋ ਪਾਵਰ ਫਾਸਟ ਚਾਰਜਿੰਗ ਨੂੰ ਸੁਪੋਰਟ ਕਰਦੀ ਹੈ।

Most Read

  • Week

  • Month

  • All