ਸੈਮਸੰਗ Galaxy J5 Prime ਨੂੰ ਐਂਡਰਾਇਡ ਓਰੀਓ ਅਪਡੇਟ ਮਿਲਣੀ ਸ਼ੁਰੂ

ਜਲੰਧਰ- ਸੈਮਸੰਗ ਦੁਆਰਾ ਸਾਲ 2016 'ਚ ਲਾਂਚ ਕੀਤੇ ਗਏ Galaxy J5 Prime ਸਮਾਰਟਫੋਨ ਲਈ ਕੰਪਨੀ ਨੇ ਹੁਣ ਐਂਡਰਾਇਡ ਓਰੀਓ ਅਪਡੇਟ ਜਾਰੀ ਕਰ ਦਿੱਤੀ ਹੈ। ਇਸ ਡਿਵਾਈਸ ਨੂੰ ਕੰਪਨੀ ਨੇ ਐਂਡਰਾਇਡ ਮਾਰਸ਼ਮੈਲੋ ਆਪਰੇਟਿੰਗ ਸਿਸਟਮ ਦੇ ਨਾਲ ਪੇਸ਼ ਕੀਤਾ ਸੀ।ਐਂਡਰਾਇਡ ਸੌਲ ਮੁਤਾਬਕ ਐਂਡਰਾਇਡ ਓਰੀਓ ਅਪਡੇਟ ਵੱਖ-ਵੱਖ ਫੇਸ 'ਚ ਦਿੱਤੀ ਜਾ ਰਹੀ ਹੈ। ਫਿਲਹਾਲ ਯੂ.ਏ.ਸੀ. ਦੇ ਕੁਝ ਯੂਜ਼ਰਸ ਨੂੰ ਇਹ ਅਪਡੇਟ ਮਿਲ ਗਈ ਹੈ। ਉਥੇ ਹੀ ਭਾਰਤੀ ਯੂਜ਼ਰਸ ਨੂੰ ਇਹ ਅਪਡੇਟ ਕਦੋਂ ਮਿਲੇਗੀ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਸੈਮਸੰਗ Galaxy J5 Prime ਲਈ ' G570FXXU1CRH9' ਅਪਡੇਟ ਐਂਡਰਾਇਡ ਵਰਜਨ 8.0 ਓਰੀਓ ਦੇ ਰੂਪ 'ਚ ਦੇ ਰਹੀ ਹੈ। ਇਸ ਅਪਡੇਟ ਦਾ ਸਾਈਜ਼ 918 ਐੱਮ.ਬੀ. ਹੈ। ਇਸ ਲਈ ਅਸੀਂ ਤੁਹਾਨੂੰ ਸਲਾਹ ਦੇਵਾਂਗੇ ਕਿ ਇਸ ਅਪਡੇਟ ਨੂੰ ਵਾਈ-ਫਾਈ ਨੈੱਟਵਰਕ 'ਚ ਹੀ ਅਪਡੇਟ ਕਰੋ। ਇਸ ਅਪਡੇਟ ਨੂੰ ਹੌਲੀ-ਹੌਲੀ ਸਾਰੇ ਯੂਜ਼ਰਸ ਤਕ ਪਹੁੰਚਾ ਦਿੱਤਾ ਜਾਵੇਗਾ। ਯੂਜ਼ਰਸ ਨੂੰ ਅਪਡੇਟ ਆਉਣ ਤੋਂ ਬਾਅਦ ਨੋਟੀਫਿਕੇਸ਼ਨ ਮਿਲ ਜਾਵੇਗੀ। ਇਸ ਤੋਂ ਇਲਾਵਾ ਤੁਸੀਂ ਸੈਟਿੰਗ 'ਚ ਜਾ ਕੇ ਮੈਨੁਅਲੀ ਅਪਡੇਟ ਨੂੰ ਚੈੱਕ ਕਰ ਸਕਦੇ ਹੋ।

ਸੈਮਸੰਗ Galaxy J5 Primeਨੂੰ ਭਾਰਤ 'ਚ 2016 'ਚ ਪੇਸ਼ ਕੀਤਾ ਗਿਆ ਸੀ ਜਿਸ ਦੀ ਕੀਮਤ 14,790 ਰੁਪਏ ਸੀ। ਇਸ ਵਿਚ 5-ਇੰਚ ਦੀ ਐੱਚ.ਡੀ. ਡਿਸਪਲੇਅ, ਕੁਆਡ-ਕੋਰ ਐਕਸੀਨਾਸ ਐੱਸ.ਓ.ਸੀ., 2 ਜੀ.ਬੀ. ਰੈਮ ਅਤੇ 16 ਜੀ.ਬੀ. ਇੰਟਰਨਲ ਸਟੋਰੇਜ ਹੈ। ਇਸ ਤੋਂ ਇਲਾਵਾ ਫੋਟੋਗ੍ਰਾਫੀ ਲਈ ਫੋਨ 'ਚ 13 ਮੈਗਾਪਿਕਸਲ ਦਾ ਰੀਅਰ ਅਤੇ 5 ਮੈਗਾਪਿਕਸਲ ਦਾ ਸੈਲਫੀ ਕੈਮਰਾ, 2,400 ਐੱਮ.ਏ.ਐੱਚ. ਦੀ ਬੈਟਰੀ ਹੈ।

Most Read

  • Week

  • Month

  • All