ਸ਼ਿਓਮੀ ਨੇ MIUI 10 ਗਲੋਬਲ Beta Rom 8.8.9 ਦਾ ਰੋਲ ਆਊਟ ਕੀਤਾ ਸਸਪੈਂਡ

ਜਲੰਧਰ— ਚੀਨੀ ਸਮਾਰਟਫੋਨ ਕੰਪਨੀ ਸ਼ਿਓਮੀ ਨੇ ਆਪਣੇ MIUI 10 ਦੇ ਲੇਟੈਸਟ ਗਲੋਬਲ ਵਰਜਨ ਦਾ ਰੋਲ ਆਊਟ ਬੰਦ ਕਰਨ ਦਾ ਫੈਸਲਾ ਕਰ ਲਿਆ ਹੈ। ਕੰਪਨੀ ਨੇ ਗਲੋਬਲ Beta Rom 8.8.9 ਵਰਜਨ ਦੇ ਸਸਪੈਂਸਨ ਦੇ ਐਲਾਨ ਲਈ ਇਕ ਪੋਸਟ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਸ ਵਰਜਨ 'ਚ ਡਿਊਲ ਐਪਸ ਦੇ ਫੰਕਸ਼ਨ 'ਚ ਕੁਝ 'ਵੱਡੇ ਬਗਸ' ਆ ਗਏ ਸਨ ਜੋ ਡਿਊਲ ਐਪਸ ਦੇ ਚੱਲਦੇ ਸਮੇਂ ਐਪਸ ਦੀ ਰੀਲੋਡਿੰਗ, ਫੋਰਸ ਸਟਾਪ ਅਤੇ ਬਲੈਕ ਸਕਰੀਨ ਵਰਗੀਆਂ ਸਮੱਸਿਆਵਾਂ ਪੈਦਾ ਕਰ ਰਹੇ ਸਨ। ਇਸ ਤੋਂ ਇਲਾਵਾ ਕੰਪਨੀ ਨੇ ਅੱਗੇ ਕਿਹਾ ਕਿ ਕੰਪਨੀ ਦੇ ਡਿਵੈਲਪਰਜ਼ ਇਸ ਸਮੱਸਿਆ ਨੂੰ ਠੀਕ ਕਰਨ ਲਈ ਕੰਮ ਕਰ ਰਹੇ ਹਨ।ਹਾਲਾਂਕਿ ਇਸ ਤੋਂ ਇਲਾਵਾ ਅਪਡੇਟ ਕੀਤੇ ਗਏ ਫੋਰਮ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਇਹ ਵੀ ਸਾਫ ਨਹੀਂ ਕੀਤਾ ਗਿਆ ਕਿ ਕੰਪਨੀ ਨਵਾਂ ਗਲੋਬਲ ਬੀਟਾ ਵਰਜਨ ਲਾਂਚ ਕਰੇਗੀ ਜਾਂ ਨਹੀਂ ਅਤੇ ਜੇਕਰ ਕਰੇਗੀ ਤਾਂ ਕਦੋਂ ਕਰੇਗੀ। ਆਰਿਜਨਲ ਐਲਾਨ ਪੋਸਟ ਮੁਤਾਬਕ ਇਹ ਅਪਡੇਟ ਫਿਕਸ ਲੈ ਕੇ ਆਈ ਸੀ ਜਿਨ੍ਹਾਂ 'ਚ ਲਾਕ ਸਕਰੀਨ ਲਈ ਮਿਊਜ਼ਿਕ ਪਲੇਅਰ ਨੂੰ ਪੈਚ ਕਰਨਾ, ਆਪਰੇਟਿੰਗ ਸਿਸਟਮ ਨੂੰ ਅਪਡੇਟ ਕਰਨ ਤੋਂ ਬਾਅਦ ਐਪਸ ਦਾ ਗਾਇਬ ਹੋਣਾ ਅਤੇ ਬਲੂਟੁੱਥ ਤੋਂ ਡਿਸਕੁਨੈਕਟ ਹੋਣ 'ਤੇ ਸਿਸਟਮ ਯੂਜ਼ਰ ਇੰਟਰਫੇਸ ਦਾ ਬੰਦ ਹੋਣ ਵਰਗੀਆਂ ਸਮੱਸਿਆਵਾਂ ਲਈ ਫਿਕਸ ਸ਼ਾਮਲ ਸਨ।

ਇਸ ਤੋਂ ਇਲਾਵਾ ਇਸ ਅਪਡੇਰਟ 'ਚ ਕੁਝ ਹੋਰ ਵੀ ਫਿਕਸ ਸ਼ਾਮਲ ਸਨ ਜਿਵੇਂ ਡਿਵਾਈਸ ਦੀ ਸਕਿਓਰਿਟੀ ਨੂੰ ਹੋਰ ਜ਼ਿਆਦਾ ਬਿਹਤਰ ਕਰਨਾ, ਨੋਟੀਫਿਕੇਸ਼ਨ ਸ਼ੇਡ 'ਚ ਬਲੈਂਕ ਟਾਗਲ ਨੂੰ ਫਿਕਸ ਕਰਨਾ, ਟੈਲੀਗ੍ਰਾਮ ਐਪ ਦੀ ਡੁਪਲੀਕੇਟ ਨੋਟੀਫਿਕੇਸ਼ਨ ਆਉਣਾ, ਵਟਸਐਪ ਲਈ ਨੋਟੀਫਿਕੇਸ਼ਨ ਫੋਂਟ ਅਤੇ ਸਾਊਂਟ ਦੀ ਸਮੱਸਿਆ।

ਇਹ ਖਬਰ ਸ਼ਿਓਮੀ ਦੇ ਮੀ ਮਿਕਸ 2 ਐੱਸ ਲਈ ਐਂਡਰਾਇਡ 9 Pie ਬੇਸਡ Miui 10 ਦੇ ਅਲਫਾ ਵਰਜਨ ਦੇ ਰੋਲ ਆਊਟ ਦੀ ਗੱਲ ਹੋਣ ਦੇ ਤੁਰੰਤ ਬਾਅਦ ਆਈ ਹੈ। ਜਿਵੇਂ ਕਿ ਪਹਿਲਾਂ ਵੀ ਇਹ ਖਬਰ ਆ ਚੁੱਕੀ ਹੈ ਕਿ ਐਂਡਰਾਇਡ 9 Pie ਬੇਸਡ Miui ਦਾ ਅਲਫਾ ਬਿਲਡ ਇੰਟਰਨੈੱਟ 'ਚ ਲੀਕ ਹੋ ਚੁੱਕਾ ਹੈ। ਇਹ ਵਰਜਨ ਸ਼ਿਓਮੀ ਦੁਆਰਾ ਐਂਡਰਾਇਡ 9 Pie ਬੇਸਡ Miui ਦੀ ਬੀਟਾ ਟੈਸਟਿੰਗ ਲਈ ਰਿਲੀਜ ਕੀਤਾ ਗਿਆ ਸੀ।

Most Read

  • Week

  • Month

  • All