ਭਾਰਤੀ ਨੈੱਟਵਰਕ 'ਤੇ ਕੰਮ ਕਰਨਾ ਬੰਦ ਕਰ ਸਕਦੈ ਆਈਫੋਨ !

ਜਲੰਧਰ— ਦਿੱਗਜ ਟੈੱਕ ਕੰਪਨੀ ਐਪਲ ਦੀਆਂ ਭਾਰਤ 'ਚ ਮੁਸ਼ਕਲਾਂ ਵਧ ਸਕਦੀਆਂ ਹਨ। ਆਈਫੋਨਸ ਭਾਰਤੀ ਨੈੱਟਵਰਕ 'ਤੇ ਕੰਮ ਕਰਨਾ ਬੰਦ ਕਰ ਸਕਦੇ ਹਨ। ਦਰਅਸਲ, ਟਰਾਈ ਜਲਦੀ ਹੀ ਐਪਲ ਖਿਲਾਫ ਸਖਤ ਐਕਸ਼ਨ ਲੈਣ 'ਤੇ ਵਿਚਾਰ ਕਰ ਰਹੀ ਹੈ।
ਭਾਰਤ 'ਚ ਕਿਉਂ ਮਸ਼ਕਲਾਂ 'ਚ ਐਪਲ
ਐਪਲ ਜੇਕਰ ਆਉਣ ਵਾਲੇ ਦਿਨਾਂ 'ਚ ਆਪਣੇ ਆਈਫੋਨਸ 'ਚ pesky ਕਾਲ ਐਪ ਇੰਸਟਾਲ ਨਹੀਂ ਕਰਦੀ ਤਾਂ ਉਹ ਭਾਰਤੀ ਨੈੱਟਵਰਕ 'ਤੇ ਕੰਮ ਕਰਨਾ ਬੰਦ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ 6 ਮਹੀਨਿਆਂ ਦੇ ਅੰਦਰ ਐਪਲ pesky ਕਾਲ ਐਪ ਨੂੰ ਆਈਫੋਨਸ 'ਚ ਇੰਪਲੀਮੈਂਟ ਨਹੀਂ ਕਰਦੀ ਤਾਂ ਉਸ ਦੀਆਂ ਮੁਸ਼ਕਲਾਂ ਵਧ ਸਕਦੀਆਂ ਕਿਉਂਕਿ ਟਰਾਈ ਐਪਲ ਖਿਲਾਫ ਸਖਤ ਕਾਰਵਾਈ ਕਰਨ 'ਤੇ ਵਿਚਾਰ ਕਰ ਰਹੀ ਹੈ।
ਟਰਾਈ ਦੇ ਨਵੇਂ ਰੈਗੁਲੇਸ਼ਨ 'ਚ ਕਿਹਾ ਗਿਆ ਹੈ ਕਿ ਜੇਕਰ ਅਮਰੀਕੀ ਸਮਾਰਟਫੋਨ ਮੇਕਰ ਐਪਲ ਆਪਣੇ ਆਈਫੋਨਸ 'ਚ ਇਕ ਐਪ ਨਹੀਂ ਜੋੜਦੀ ਤਾਂ ਭਾਰਤੀ ਮੋਬਾਇਲ ਆਪਰੇਟਰਸ ਐਪਲ ਨੂੰ ਸਪੋਰਟ ਕਰਨਾ ਬੰਦ ਕਰ ਦੇਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਵੱਡੀ ਗਿਣਤੀ 'ਚ ਆਈਫੋਨ ਇਸਤੇਮਾਲ ਕਰਨ ਵਾਲੇ ਗਾਹਕ ਪ੍ਰਭਾਵਿਤ ਹੋਣਗੇ।ਗੂਗਲ ਮੰਨ ਚੁੱਕੀ ਹੈ ਟਰਾਈ ਦੇ ਸ਼ਰਤ
ਦੱਸ ਦੇਈਏ ਕਿ ਗੂਗਲ ਪਹਿਲਾਂ ਹੀ ਟਰਾਈ ਦੀ ਡੂ-ਨਾਟ-ਡਿਸਟਰਬ ਐਪ ਨੂੰ ਆਪਣੇ ਐਂਡਰਾਇਡ ਪਲੇਟਫਾਰਮ 'ਤੇ ਲਿਆਉਣ ਲਈ ਸਹਿਮਤ ਹੋ ਗਈ ਹੈ। ਇਸ ਤੋਂ ਪਹਿਲਾਂ ਐਪਲ ਟਰਾਈ ਦੀ ਐਪ ਨੂੰ ਆਪਣੇ ਪਲੇਟਫਾਰਮ 'ਤੇ ਇੰਸਟਾਲ ਕਰਨ ਤੋਂ ਮਨ੍ਹਾ ਕਰ ਚੁੱਕੀ ਹੈ। ਉਸ ਸਮੇਂ ਐਪਲ ਦਾ ਕਹਿਣਾ ਸੀ ਕਿ ਉਹ ਟਰਾਈ ਦੀ ਐਪ ਦੀ ਥਾਂ ਖੁਦ ਦੀ ਇੰਨ-ਹਾਊਸ ਐਪ ਬਣਾਏਗੀ। ਅਜਿਹੇ 'ਚ ਜੇਕਰ ਐਪਲ ਨੇ ਜਲਦੀ ਹੀ ਟਰਾਈ ਦੀ ਐਪ ਨੂੰ ਆਈਫੋਨਸ 'ਚ ਇਸਤੇਮਾਲ ਨਹੀਂ ਕੀਤਾ ਤਾਂ ਭਾਰਤ 'ਚ ਐਪਲ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਹਨ।

Most Read

  • Week

  • Month

  • All