ਦੋ ਨਵੇਂ ਕਲਰ ਆਪਸ਼ਨ 'ਚ ਹੌਂਡਾ ਨੇ ਲਾਂਚ ਕੀਤਾ Navi ਦਾ ਨਵਾਂ 2018 ਐਡੀਸ਼ਨ

ਜਲੰਧਰ- ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਨੇ ਭਾਰਤ 'ਚ ਆਪਣੇ Navi ਦਾ 2018 ਐਡੀਸ਼ਨ ਲਾਂਚ ਕਰ ਦਿੱਤਾ ਹੈ। navi 'ਚ ਹੁਣ ਤੁਹਾਨੂੰ 2 ਨਵੇਂ ਕਲਰਸ ਮਿਲਣਗੇ ਜੋ ਕਿ ਰੇਂਜਰ ਗ੍ਰੀਨ, ਤੇ ਲੱਦਾਕ ਬਰਾਊਨ ਹੈ। ਆਓ ਜਾਣਦੇ ਹਾਂ ਕੀ ਕੁਝ ਨਵਾਂ ਹੈ ਨਵੇਂ navi 'ਚ...ਕੀਮਤ
ਕੀਮਤ ਦੀ ਗੱਲ ਕਰੀਏ ਨਵੇਂ navi ਦੀ ਦਿੱਲੀ 'ਚ ਐਕਸ ਸ਼ੋਰੂਮ ਕੀਮਤ 44,775 ਰੁਪਏ ਰੱਖੀ ਹੈ ਫੀਚਰਸ ਦੀ ਗੱਲ ਕਰੀਏ ਤਾਂ navi 'ਚ ਟਿਊਬਲੈੱਸ ਟਾਇਰਸ, ਫਰੰਟ ਟੈਲੀਸਕੋਪਿਕ ਫੋਰਕ ਅਤੇ ਰਿਅਰ ਹਾਇਡ੍ਰੋਲਿਕ ਮੋਨੋਸ਼ਾਕ ਦਿੱਤਾ ਹੈ ਜਿਸ ਦੇ ਨਾਲ ਖ਼ਰਾਬ ਰੱਸਤੀਆਂ 'ਤੇ ਵਧੀਆ ਰਾਈਡ ਮਿਲਦੀ ਹੈ।

 
ਇੰਜਣ ਪਾਵਰ
ਇੰਜਣ ਦੀ ਗੱਲ ਕਰੀਏ ਤਾਂ navi 'ਚ ਮੌਜੂਦਾ 11033 ਦਾ ਇੰਜਣ ਹੀ ਮਿਲੇਗਾ, ਜੋ ਕਿ 8ps ਦੀ ਪਾਵਰ ਅਤੇ 8.96Nm ਦਾ ਟਾਰਕ ਦਿੰਦਾ ਹੈ। ਪਰਫਾਰਮੈਂਸ ਦੇ ਹਿਸਾਬ ਨਾਲ ਇੰਜਣ ਕਾਫ਼ੀ ਚੰਗਾ ਹੈ। ਹੌਂਡਾ ਇਸ ਇੰਜਣ ਨੂੰ ਆਪਣੇ ਦੂਜੇ ਮਾਡਲ 'ਚ ਵੀ ਇਸਤੇਮਾਲ ਕਰਦੀ ਹੈ। ਨੈਵੀ ਨਾਲ ਮੁਕਾਬਲਾ ਕਰਨ ਵਾਲੀ ਫਿਲਹਾਲ ਕੋਈ ਹੋਰ ਬਾਈਕ ਮੌਜੂਦ ਨਹੀਂ ਹੈ, ਕਿਊਂਕਿ ਇਹ ਆਪਣੇ ਆਪ 'ਚ ਹੀ ਇਕ ਵੱਖ ਸੈਗਮੈਂਟ ਹੈ। ਜੇਕਰ ਤੁਸੀਂ ਇਕ ਅਜਿਹਾ ਵਾਹਨ ਲੈਣਾ ਚਾਹੁੰਦੇ ਹੋ ਜਿਸ 'ਚ ਬਾਈਕ ਤੇ ਸਕੂਟਰ ਦੋਵਾਂ ਦਾ ਮਜ਼ਾ ਮਿਲੇ ਤਾਂ ਤੁਸੀਂ ਨਵੀ ਨੂੰ ਚੁੱਣ ਸਕਦੇ ਹੋ।

ਇਸ ਮੌਕੇ 'ਤੇ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਾਈਸ ਐੱਸ. ਗੁਲੇਰੀਆ ਨੇ ਕਿਹਾ ਕਿ ਹੌਂਡਾ ਦਾ navi ਇਸ ਸਮੇਂ ਯੂਥ ਦਾ ਪਸੰਦੀਦਾ ਮਾਡਲ ਬਣ ਚੁੱਕਿਆ ਹੈ। ਭਾਰਤ ਦੇ ਅਲਗ ਅਲਗ ਬਾਜ਼ਾਰ 'ਚ navi ਆਪਣੇ ਗਾਹਕਾਂ ਨੂੰ ਕਸਟਮਾਇਜੇਸ਼ਨ ਦੇ ਬੇਹੱਦ ਆਪਸ਼ਨ ਦਿੰਦੀ ਹੈ।

Most Read

  • Week

  • Month

  • All