ਵੀਡੀਓ ਸਰਚ ਨੂੰ ਹੋਰ ਆਸਾਨ ਬਣਾਉਣ ਲਈ ਯੂਟਿਊਬ ਲਿਆਇਆ ਨਵਾਂ ਫੀਚਰ

ਜਲੰਧਰ— ਗੂਗਲ ਨੇ ਯੂਟਿਊਬ 'ਤੇ ਮਸ਼ਹੂਰ ਟਾਪਿਕਸ ਦੀਆਂ ਵੀਡੀਓਜ਼ ਨੂੰ ਲੱਭਣਾ ਹੁਣ ਹੋਰ ਜ਼ਿਆਦਾ ਆਸਾਨ ਕਰ ਦਿੱਤਾ ਹੈ। ਇਸ ਲਈ ਯੂਟਿਊਬ 'ਤੇ ਹੈਸ਼ਟੈਗ ਫੀਚਰ ਸ਼ੁਰੂ ਕੀਤਾ ਗਿਆ ਹੈ। ਜੇਕਰ ਤੁਸੀਂ ਐਂਡਰਾਇਡ ਡਿਵਾਈਸ ਜਾਂ ਡੈਸਕਟਾਪ 'ਤੇ ਯੂਟਿਊਬ ਚਲਾਉਂਦੇ ਹੋ ਤਾਂ ਤੁਸੀਂ ਦੇਖ ਸਕੋਗੇ ਕਿ ਹੁਣ ਵੀਡੀਓਜ਼ ਦੇ ਟਾਈਟਲਸ 'ਚ ਹੈਸ਼ਟੈਗ ਲੱਗੇ ਹਨ।ਜੇਕਰ ਤੁਸੀਂ ਆਪਣੀ ਵੀਡੀਓ 'ਚ ਵੀ ਹੈਸ਼ਟੈਗ ਲਗਾ ਕੇ ਸਰਚ ਨੂੰ ਆਸਾਨ ਬਣਾਉਣਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਵੀਡੀਓ ਦੇ ਟਾਈਟਲ 'ਚ ਹੈਸ਼ਟੈਗ ਲਗਾਉਣਾ ਹੋਵੇਗਾ। ਜੇਕਰ ਤੁਸੀਂ ਵੀਡੀਓ ਦੇ ਟਾਈਟਲ 'ਚ ਕੋਈ ਵੀ ਹੈਸ਼ਟੈਗ ਨਹੀਂ ਲਗਾਉਣਾ ਚਾਹੁੰਦੇ ਤਾਂ ਡਿਸਕ੍ਰਿਪਸ਼ਨ 'ਚ ਤਿੰਨ ਹੈਸ਼ਟੈਗ ਲਗਾ ਦਿਓ। ਤਿੰਨ ਹੈਸ਼ਟੈਗ ਪਾਉਂਦੇ ਹੀ ਯੂਟਿਊਬ ਉਨ੍ਹਾਂ ਨੂੰ ਆਟੋਮੈਟਿਕਲੀ ਉੱਪਰ ਦਿਖਾਉਣ ਲੱਗੇਗਾ।

ਜੇਕਰ ਤੁਸੀਂ ਇਕ ਆਮ ਯੂਟਿਊਬ ਯੂਜ਼ਰ ਹੋ ਅਤੇ ਕਿਸੇ ਖਾਸ ਵਿਸ਼ੇ 'ਤੇ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ ਵੀਡੀਓ ਟਾਈਟਲ ਦੇ ਹੈਸ਼ਟੈਗ 'ਤੇ ਕਲਿੱਕ ਕਰ ਸਕਦੇ ਹੋ ਜੋ ਤੁਹਾਨੂੰ ਇਕ ਨਵੇਂ ਪੇਜ 'ਤੇ ਲੈ ਜਾਏਗਾ, ਜਿਥੇ ਤੁਸੀਂ ਉਸ ਵੀਡੀਓ ਨਾਲ ਜੁੜੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਗੂਗਲ ਨੇ ਯੂਟਿਊਬ ਸਪੋਰਟ ਪੇਜ ਨੂੰ ਪੂਰੀ ਜਾਣਕਾਰੀ ਦੇ ਨਾਲ ਅਪਡੇਟ ਵੀ ਕਰ ਦਿੱਤਾ ਗਿਆ ਹੈ ਜਿਸ ਨਾਲ ਤੁਸੀਂ ਇਹ ਜਾਣ ਸਕੋਗੇ ਕਿ ਹੈਸ਼ਟੈਗ ਦਾ ਇਸਤੇਮਾਲ ਕਿਵੇਂ ਕੀਤਾ ਜਾਵੇ।

Most Read

  • Week

  • Month

  • All