ਆਸਾਨੀ ਨਾਲ ਤੁਹਾਡੀ ਜੇਬ 'ਚ ਆ ਜਾਵੇਗਾ ਸੋਨੀ ਦਾ ਇਹ ਮੋਬਾਇਲ ਪ੍ਰਾਜੈਕਟਰ

ਜਲੰਧਰ— ਸੋਨੀ ਨੇ ਭਾਰਤ 'ਚ MP-CD1 ਅਲਟਰਾ-ਪੋਰਟੇਬਲ ਮੋਬਾਇਲ ਪ੍ਰਾਜੈਕਟਰ ਲਾਂਚ ਕੀਤਾ ਹੈ। ਇਹ ਨਵਾਂ ਮੋਬਾਇਲ ਪ੍ਰਾਜੈਕਟਰ ਡਾਇਮੈਂਸ਼ਨ 'ਚ ਸੋਨੀ ਐਕਸਪੀਰੀਆ ਸਮਾਰਟਫੋਨ ਦੇ ਬਰਾਬਰ ਹੈ। MP-CD1 ਅਲਟਰਾ-ਪੋਰਟੇਬਲ ਮੋਬਾਇਲ ਪ੍ਰਾਜੈਕਟਰ ਆਸਾਨੀ ਨਾਲ ਹੱਥਾਂ ਦੀ ਮੁੱਠੀ 'ਚ ਫਿੱਟ ਹੋ ਜਾਵੇਗਾ ਅਤੇ ਤੁਸੀਂ ਇਸ ਨੂੰ ਜੇਬ 'ਚ ਪਾ ਕੇ ਕੀਤੇ ਵੀ ਲਿਜਾ ਸਕਦੇ ਹੋ। ਇਹ ਨਵਾਂ ਮੋਬਾਇਲ ਪ੍ਰਾਜੈਕਟਰ 304.8 ਸੈਂਟੀ-ਮੀਟਰ ਤੋਂ ਜ਼ਿਆਦਾ ਸਾਈਜ਼ ਦਾ ਕੰਟੈਂਟ ਪ੍ਰਾਜੈਕਟਿੰਗ ਕਰ ਸਕਦਾ ਹੈ।

ਸੋਨੀ MP-CD1 ਅਲਟਰਾ-ਪੋਰਟੇਬਲ ਮੋਬਾਇਲ ਪ੍ਰਾਜੈਕਟਰ ਦਾ ਭਾਰ 280 ਗ੍ਰਾਮ ਹੈ। ਇਹ ਕਿਸੇ ਵੀ ਸਰਫੇਸ ਨੂੰ ਵਾਈਡ ਸਕਰੀਨ 'ਤੇ ਬਦਲਣ 'ਚ ਸਮਰੱਥ ਹੈ। ਇਸ ਪ੍ਰਾਜੈਕਟਰ 'ਚ ਟੈਕਸਾਸ ਇੰਸਟਰੂਮੈਂਟ ਡੀ.ਐੱਲ.ਪੀ. IntelliBright ਟੈਕਨਾਲੋਜੀ ਹੈ। ਇਹ ਟੈਕਨਾਲੋਜੀ ਇੰਟੈਲੀਜੈਂਟਲੀ ਬ੍ਰਾਈਟਨੈੱਸ ਅਤੇ ਪਾਵਰ ਕੰਜਪਸ਼ਨ ਨੂੰ ਮੈਨੇਜ ਕਰਦੀ ਹੈ। ਇਸ ਪ੍ਰਾਜੈਕਰਟਰ ਦੀ ਬ੍ਰਾਈਟਨੈੱਸ ਰੇਟਿੰਗ 105 ਏ.ਅੱਨ.ਐੱਸ.ਆਈ. lumens ਹੈ।ਸੋਨੀ lumens ਅਲਟਰਾ-ਪੋਰਟੇਬਲ ਮੋਬਾਇਲ ਪ੍ਰਾਜੈਕਰਟਰ 'ਚ ਐਲਮੀਨੀਅਮ ਯੂਨੀਬਾਡੀ ਡਿਜ਼ਾਈਨ ਦਿੱਤਾ ਗਿਆ ਹੈ। ਇਸ ਪ੍ਰਾਜੈਕਟਰ 'ਚ 5,000 ਐੱਮ.ਏ.ਐੱਚ. ਦੀ ਬੈਟਰੀ ਹੈ। ਇਸ ਨੂੰ ਯੂਜ਼ਰਸ ਲਗਾਤਾਰ ਦੋ ਘੰਟਿਆਂਤਕ ਚਲਾ ਸਕਦੇ ਹਨ। ਇਸ ਵਿਚ ਆਟੋਮੈਟਿਕ ਕੀ-ਸਟੋਨ ਕਰੈਕਸ਼ਨ ਟੈਕਨਾਲੋਜੀ ਦਿੱਤੀ ਗਈ ਹੈ ਜੋ ਕਿ ਫੁੱਲ-ਸਕਰੀਨ ਡਿਸਪਲੇਅ ਪ੍ਰਾਜੈਕਟਰ ਦੀ ਮਨਜ਼ੂਰੀ ਦਿੰਦੀ ਹੈ।
ਸੋਨੀ lumens ਪ੍ਰਾਜੈਕਟਰ 'ਚ ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। ਇਸ ਦੀ ਕੀਮਤ 29,990 ਰੁਪਏ ਹੈ। ਇਹ ਮੋਬਾਇਲ ਪ੍ਰਾਜੈਕਟਰ 3 ਅਗਸਤ ਤੋਂ ਵਿਕਰੀ ਲਈ ਉਪਲੱਬਧ ਹੋਵੇਗਾ।

Most Read

  • Week

  • Month

  • All