6.2 ਇੰਚ ਦੀ ਟਾਪ ਨੌਚ ਡਿਸਪਲੇਅ ਨਾਲ Oppo A3s ਸਮਾਰਟਫੋਨ ਹੋਇਆ ਲਾਂਚ

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਓਪੋ (Oppo) ਨੇ ਆਪਣਾ ਲੇਟੈਸਟ ਬਜਟ ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ, ਜੋ ਕਿ ਓਪੋ ਏ3 ਐੱਸ (Oppo A3s) ਨਾਂ ਨਾਲ ਪੇਸ਼ ਹੋਇਆ ਹੈ। ਇਹ ਸਮਾਰਟਫੋਨ 10,990 ਰੁਪਏ ਦੀ ਕੀਮਤ ਨਾਲ 15 ਜੁਲਾਈ ਤੋਂ ਆਨਲਾਈਨ ਫਲਿੱਪਕਾਰਟ, ਅਮੇਜ਼ਨ ਅਤੇ ਪੇ. ਟੀ. ਐੱਮ. ਆਦਿ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ। ਇਸ ਤੋਂ ਇਲਾਵਾ ਯੂਜ਼ਰਸ ਚਾਹੁਣ ਤਾਂ ਇਸ ਨੂੰ ਆਫਲਾਈਨ ਰਿਟੇਲ ਸਟੋਰਾਂ ਤੋਂ ਵੀ ਖਰੀਦ ਸਕਦੇ ਹਨ। ਇਹ ਰੈੱਡ ਅਤੇ ਡਾਰਕ ਕਲਰ ਆਪਸ਼ਨ ਦੇ ਨਾਲ ਉਪਲੱਬਧ ਹੋਵੇਗਾ।


 
 ਫੀਚਰਸ-
ਇਸ ਸਮਾਰਟਫੋਨ 'ਚ 6.2 ਇੰਚ ਐੱਚ. ਡੀ. ਪਲੱਸ ਡਿਸਪਲੇਅ ਨਾਲ 720x1520 ਪਿਕਸਲ ਰੈਜ਼ੋਲਿਊਸ਼ਨ ਦਿੱਤੀ ਗਈ ਹੈ। ਇਸ ਦਾ ਡਿਸਪਲੇਅ ਐਪਲ ਆਈਫੋਨ X ਦੇ ਵਰਗੇ ਟਾਪ ਨੌਚ ਡਿਜ਼ਾਈਨ ਨਾਲ ਆਉਂਦਾ ਹੈ। ਇਹ ਸਮਾਰਟਫੋਨ ਕੰਪਨੀ ਦੀ ਏ-ਸੀਰੀਜ਼ ਦਾ ਪਹਿਲਾਂ ਅਜਿਹਾ ਸਮਾਰਟਫੋਨ ਹੈ, ਜਿਸ 'ਚ ਸੁਪਰ ਫੁੱਲ ਸਕਰੀਨ ਦੀ ਸਹੂਲਤ ਦਿੱਤੀ ਗਈ ਹੈ। ਇਸ ਦੇ ਨਾਲ ਸਮਾਰਟਫੋਨ 'ਚ 1.8Ghz ਸਨੈਪਡ੍ਰੈਗਨ 450 ਆਕਟਾ-ਕੋਰ ਪ੍ਰੋਸੈਸਰ, 2 ਜੀ. ਬੀ. ਰੈਮ ਅਤੇ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ।


ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ ਰਿਅਰ ਸਾਈਡ 'ਤੇ 13 ਮੈਗਾਪਿਕਸਲ ਦਾ ਸੈਂਸਰ ਐੱਫ/2.2 ਅਪਚਰ ਅਤੇ ਦੂਜਾ 2 ਮੈਗਾਪਿਕਸਲ ਦਾ ਸੈਂਸਰ ਐੱਫ/2.4 ਅਪਚਰ ਨਾਲ ਐੱਲ. ਈ. ਡੀ. ਫਲੈਸ਼ ਦਿੱਤੀ ਗਈ ਹੈ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਫਰੰਟ 'ਤੇ 8 ਮੈਗਾਪਿਕਸਲ ਕੈਮਰਾ ਐੱਫ/2.2 ਅਪਚਰ ਨਾਲ ਦਿੱਤਾ ਗਿਆ ਹੈ, ਜੋ ਕਿ ਏ. ਆਈ. ਬਿਊਟੀ ਤਕਨਾਲੌਜੀ ਨਾਲ ਆਉਂਦਾ ਹੈ।

 
ਓਪੋ ਦੇ ਇਸ ਸਮਾਰਟਫੋਨ 'ਚ ਇਕ ਮਜ਼ੇਦਾਰ ਫੀਚਰ ਵੀ ਦਿੱਤਾ ਗਿਆ ਹੈ, ਜੋ ਕਿ ਮਿਊਜ਼ਿਕ ਪਾਰਟੀ ਦੇ ਨਾਲ ਹੈ। ਇਸ ਦੇ ਤਹਿਤ ਯੂਜ਼ਰ ਮਿਊਜ਼ਿਕ ਦੀ ਵੋਲੀਅਮ ਨੂੰ ਵਧਾਉਣਾ ਚਾਹੁੰਦੇ ਹੋਣ ਤਾਂ ਇਹ ਤੁਹਾਡੇ ਬਹੁਤ ਕੰਮ ਆ ਸਕਦਾ ਹੈ, ਜਿਸ ਦੇ ਲਈ ਸਿਰਫ ਆਪਣੇ ਸਮਾਰਟਫੋਨ ਦੇ ਹਾਟਸਪਾਟ ਨੂੰ ਆਨ ਕਰਨ ਲਈ ਇਕ ਸਮੇਂ 'ਚ ਕਈ ਸਮਾਰਟਫੋਨਜ਼ ਨੂੰ ਕੁਨੈਕਟ ਕਰ ਕੇ ਸਭ 'ਚ ਇਕ ਹੀ ਗਾਣੇ ਨੂੰ ਪਲੇਅ ਕੀਤਾ ਜਾ ਸਕਦਾ ਹੈ ਪਰ ਇਹ ਸਿਰਫ ਕਲਰ OS 5.1 ਜਾਂ ਉਸ ਤੋਂ ਉੱਪਰ ਦੇ ਵਰਜ਼ਨ 'ਤੇ ਕੰਮ ਕਰਦਾ ਹੈ।

Most Read

  • Week

  • Month

  • All