ਇਨ੍ਹਾਂ ਸ਼ਾਨਦਾਰ ਫੀਚਰਸ ਨਾਲ ਭਾਰਤ 'ਚ ਲਾਂਚ ਹੋਏ Moto E5 ਤੇ Moto E5 Plus

ਜਲੰਧਰ— ਸਮਾਰਟਫੋਨ ਨਿਰਮਾਤਾ ਕੰਪਨੀ ਮੋਟੋਰੋਲਾ ਨੇ ਭਾਰਤ 'ਚ Moto E5 Plus ਅਤੇ Moto E5 ਨੂੰ ਲਾਂਚ ਕਰ ਦਿੱਤਾ ਹੈ। Moto E5 Plus 'ਚ 5000 ਐੱਮ.ਏ.ਐੱਚ ਦੀ ਬੈਟਰ ਦਿੱਤੀ ਗਈ ਹੈ ਜੋ ਕਿ ਫਾਸਟ ਚਾਰਜਿੰਗ ਸਪੋਰਟ ਨਾਲ ਹੈ। Moto E5 'ਚ ਕੰਪਨੀ ਨੇ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਹੈ। ਕੀਮਤ ਦੀ ਗੱਲ ਕਰੀਏ ਤਾਂ Moto E5 Plus ਨੂੰ ਕੰਪਨੀ ਨੇ 11,999 ਰੁਪਏ 'ਚ ਲਾਂਚ ਕੀਤਾ ਹੈ ਅਤੇ Moto E5 ਨੂੰ 9,999 ਰੁਪਏ 'ਚ ਲਾਂਚ ਕੀਤਾ ਹੈ।

ਦੋਵਾਂ ਡਿਵਾਈਸਿਜ਼ ਨੂੰ ਆਨਲਾਈ ਐਕਸਕਲੂਜ਼ਿਵ ਅਮੇਜ਼ਨ ਅਤੇ ਆਫਲਾਈਨ ਮੋਟੋ ਹਬ ਸਟੋਰ 'ਤੇ ਪੇਸ਼ ਕੀਤਾ ਜਾਵੇਗਾ। ਇਨ੍ਹਾਂ ਡਿਵਾਈਸਿਜ਼ ਨੂੰ ਅਮੇਜ਼ਨ 'ਤੇ ਸੇਲ ਲਈ 11 ਜੁਲਾਈ ਨੂੰ ਪੇਸ਼ ਕੀਤਾ ਜਾਵੇਗਾ।

 

Moto E5 Plus
ਇਸ ਸਮਾਰਟਫੋਨ ਦੀ ਡਿਸਪਲੇਅ 6-ਇੰਚ ਐੱਚ.ਡੀ. ਪਲੱਸ (1440x720 ਪਿਕਸਲ), ਕੁਆਲਕਾਮ ਸਨੈਪਡ੍ਰੈਗਨ 435 ਐੱਸ.ਓ.ਸੀ., ਰੈਮ 3 ਜੀ.ਬੀ., ਸਟੋਰੇਜ 32 ਜੀ.ਬੀ., ਐਕਸਪੈਂਡੇਬਲ ਮੈਮਰੀ 128 ਜੀ.ਬੀ., ਆਪਰੇਟਿੰਗ ਸਿਸਟਮ ਐਂਡਰਾਇਡ 8.0 ਓਰਿਓ ਹੈ। ਫੋਟੋਗ੍ਰਾਫੀ ਲਈ ਫੋਨ 'ਚ 12 ਮੈਗਾਪਿਕਸਲ ਸੈਂਸਰ ਐੱਫ/2.0 ਅਪਰਚਰ, ਲੇਜ਼ਰ ਆਟੋਫੋਕਸ, ਪੀ.ਡੀ.ਐੱਫ. ਅਤੇ ਐੱਲ.ਈ.ਡੀ. ਫਲੈਸ਼ ਦਿੱਤੀ ਗਈ ਹੈ। ਵੀਡੀਓ ਕਾਲਿੰਗ ਅਤੇ ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਸੈਲਫੀ ਕੈਮਰਾ ਹੈ। ਕੁਨੈਕਟੀਵਿਟੀ ਲਈ ਫੋਨ 'ਚ 4ਜੀ ਵੀ.ਓ.ਐੱਲ.ਟੀ.ਈ., ਡਿਊਲ-ਬੈਂਡ ਵਾਈ-ਫਾਈ 802.11 ਏ/ਬੀ/ਜੀ/ਐੱਨ, ਬਲੂਟੁੱਥ 4.2 ਐੱਲ.ਈ., ਜੀ.ਪੀ.ਐੱਸ./ਏ-ਜੀ.ਪੀ.ਐੱਸ., ਗਲੋਨਾਸ, ਐੱਫ.ਐੱਮ. ਰੇਡੀਓ, 3.5 ਐੱਮ.ਐੱਮ. ਹੈੱਡਫੋਨ ਜੈੱਕ ਅਤੇ ਮਾਈਕ੍ਰੋ-ਯੂ.ਐੱਸ.ਬੀ. ਆਪਸ਼ਨ ਦਿੱਤਾ ਗਿਆ ਹੈ।


Moto E5
ਇਸ ਸਮਾਰਟਫੋਨ ਦੀ ਡਿਸਪਲੇਅ 5.7-ਇੰਚ ਦੀ ਐੱਚ.ਡੀ. ਪਲੱਸ, ਪ੍ਰੋਸੈਸਰ 1.4 ਗੀਗਾਹਰਟਜ਼ ਕੁਆਡ-ਕੋਰ ਸਨੈਪਡ੍ਰੈਗਨ ਚਿੱਪ, ਰੈਮ 2 ਜੀ.ਬੀ., 16 ਜੀ.ਬੀ. ਸਟੋਰੇਜ, ਐਕਸਪੈਂਡੇਬਲ ਮੈਮਰੀ 128 ਜੀ.ਬੀ., ਆਪਰੇਟਿੰਗ ਸਿਸਟਮ ਐਂਡਰਾਇਡ 8.0 ਹੈ। ਇਸ ਦੇ ਨਾਲ ਹੀ ਸਮਾਰਟਫੋਨ ਦੇ ਰੀਅਰ 'ਚ 13 ਮੈਗਾਪਿਕਸਲ ਦਾ ਕੈਮਰਾ ਅਤੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਹੈ। ਕੁਨੈਕਟੀਵਿਟੀ ਲਈ ਫੋਨ 'ਚ 4ਜੀ ਐੱਲ.ਟੀ.ਈ., ਵਾਈ-ਫਾਈ, ਬਲੂਟੁੱਥ 4.2 ਐੱਲ.ਈ., ਐੱਨ.ਐੱਫ.ਸੀ. ਅਤੇ 3.5 ਐੱਮ.ਐੱਮ. ਆਡੀਓ ਜੈੱਕ ਵਰਗੇ ਫੀਚਰਸ ਮੌਜੂਦ ਹਨ।

Most Read

  • Week

  • Month

  • All