ਟੋਇਟਾ Etios Liva ਨਵੇਂ ਕਲਰ ਵੇਰੀਐਂਟ 'ਚ ਹੋਈ ਲਾਂਚ

ਵਾਹਨ ਨਿਰਮਾਤਾ ਕੰਪਨੀ ਟੋਇਟਾ (Toyota) ਨੇ ਪਿਛਲੇ ਹਫਤੇ ਟਵਿੱਟਰ 'ਤੇ ਈਟੀਓਸ ਲੀਵਾ (Etios Liva) ਨੂੰ ਨਵੇਂ ਡਿਊਲ ਟੋਨ ਆਪਸ਼ਨ ਨਾਲ ਟੀਜ਼ ਕਰਨ ਤੋਂ ਬਾਅਦ ਕੰਪਨੀ ਨੇ ਹੁਣ ਨਵੇਂ ਓਰੇਂਜ-ਬਲੈਕ ਪੇਂਟ ਫਿਨਿਸ਼ (Orange Black Paint Finish) 'ਚ ਲਾਂਚ ਕਰ ਦਿੱਤੀ ਹੈ। ਇਸ 'ਚ ਓਰੇਂਜ ਕਲਰ ਦੀ ਬਲੈਕ ਰੂਫ ਦਿੱਤੀ ਗਈ ਹੈ। ਕੰਪਨੀ ਇਸ ਨੂੰ ਮੌਜੂਦਾ ਰੈੱਡ-ਬਲੈਕ ਅਤੇ ਵਾਈਟ-ਬਲੈਕ ਡਿਊਲ

ਟੋਨ ਕਲਰ ਦੇ ਨਾਲ ਵਿਕਰੀ ਲਈ ਉਪਲੱਬਧ ਕਰੇਗੀ ਪਰ ਇਹ ਡਿਊਲ ਟੋਨ ਫਿਨਿਸ਼ ਨਾਲ ਲਾਂਚ ਨਹੀਂ ਕੀਤੀ ਗਈ ਹੈ।

 

ਦੂਜੇ ਡਿਊਲ ਟੋਨ ਆਪਸ਼ਨ ਵਰਗੀ ਨਵੀਂ ਓਰੇਂਜ ਬਲੈਕ ਡਿਊਲ ਟੋਨ ਹੈਚਬੈਕ ਵੀ (V) ਅਤੇ ਵੀ. ਐਕਸ. (VX) ਵੇਰੀਐਂਟਸ 'ਚ ਉਪਲੱਬਧ ਹੈ। ਕਾਰ ਦਾ ਬਾਹਰੀ ਮੋਡੀਫਿਕੇਸ਼ਨ ਬਰਾਬਰ ਰੱਖਿਆ ਗਿਆ ਹੈ ਮਤਲਬ ਓਰੇਂਜ ਪੇਂਟਿਡ ਈਟੀਓਸ ਲੀਵਾ 'ਚ ਆਊਟ ਸਾਈਡ ਰਿਅਰ ਵਿਊ ਮਿਰਰਸ (ORVMs), ਰਿਅਰ ਸਪਾਈਲਰ, ਫਰੰਟ ਗ੍ਰਿਲ ਨਾਲ ਬਲੈਕ ਫਿਨਿਸ਼ ਅਤੇ ਡਿਊਲ ਟੋਨ ਐਲਾਏ ਵ੍ਹੀਲਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕਾਰ ਦੇ ਸੈਂਟਰ ਕੰਸੋਲ 'ਚ ਪਿਆਨੋ ਬਲੈਕ ਫਿਨਸ਼ਿੰਗ ਦਿੱਤੀ ਗਈ ਹੈ।

ਫੀਚਰਸ -
ਫੀਚਰਸ ਦੀ ਗੱਲ ਕਰੀਏ ਤਾਂ ਕਾਰ 'ਚ ਡਿਊਲ ਟੋਨ ਵੇਰੀਐਂਟਸ ਤੋਂ ਇਲਾਵਾ ਡਿਊਲ ਫਰੰਟ ਏਅਰਬੈਗਸ, ਏ. ਬੀ. ਐੱਸ. ਨਾਲ ਈ. ਬੀ. ਡੀ. ਅਤੇ ਆਈ. ਐੱਸ. ਓ. ਫਿਕਸ (ISOFIX) ਚਾਈਲਡ ਸੀਟ ਐਕਰ ਵਰਗੇ ਸੇਫਟੀ ਫੀਚਰ ਸਟੈਂਡਰਡ ਦਿੱਤੇ ਗਏ ਹਨ। ਦੂਜੇ ਸਟੈਂਡਰਡ ਫੀਚਰਸ ਦੇ ਤੌਰ 'ਤੇ ਮੈਨੂਅਲੀ AC, ਟਿਲਟ ਐਡਜਸਟਬੇਲ ਪਾਵਰ ਸਟੀਅਰਿੰਗ , ਹਾਈਟ ਐਡਜਸਟਬੇਲ ਡਰਾਈਵਰ ਸੀਟ, 2-ਡਿਨ ਮਿਊਜ਼ਿਕ ਸਿਸਟਮ, ਇਲੈਕਟ੍ਰੋਕਲੀ ਫੋਲਡਬੇਲ ਓ. ਆਰ. ਵੀ. ਐੱਮ. ਐੱਸ. (ORVMs) ਅਤੇ ਡੇ-ਨਾਈਟ ਰਿਅਰ ਵਿਊ ਮਿਰਰਸ (IRVM) ਦਿੱਤੇ ਗਏ ਹਨ। ਟਾਪ ਸਪੈਸੀਫਿਕੇਸ਼ਨ ਵੀ ਐਕਸ ਵੇਰੀਐਂਟਸ 'ਚ ਵਾਧੂ ਫੀਚਰਸ ਦੇ ਤੌਰ 'ਤੇ ਸਟੀਅਰਿੰਗ ਮਾਊਂਟਿਡ ਆਡੀਓ ਕੰਟਰੋਲ, ਇਲੈਕਟ੍ਰੋਕਲੀ-ਫੋਲਡਬੇਲ ORVMs, ਫਰੰਟ ਫਾਗ ਲੈਂਪਸ ਅਤੇ ਰਿਵਰਸ ਪਾਰਕਿੰਗ ਸੈਂਸਰ ਦਿੱਤੇ ਗਏ ਹਨ। ਟੋਇਟਾ ਈਟੀਓਸ ਲੀਵਾ ਦਾ ਮੁਕਾਬਲਾ ਮਾਰੂਤੀ ਦੀ ਨਵੀਂ ਸਵਿੱਫਟ ਨਾਲ ਹੋਵੇਗਾ।

ਕੀਮਤ-
ਇਫਰਨੋ ਓਰੇਂਜ ਕਲਰ (Eferno orange paint) ਵਾਲੀ ਈਟੀਓਸ ਲੀਵਾ ਦੀ ਕੀਮਤ ਬਰਾਬਰ ਡਿਊਲ ਟੋਨ ਵੇਰੀਐਂਟਸ ਜਿੰਨੀ ਹੈ। ਇਸ ਦੀ ਕੀਮਤ 5.85 ਲੱਖ ਰੁਪਏ ਤੋਂ ਲੈ ਕੇ 7.44 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਹੈ। ਇਹ ਸਟੈਂਡਰਡ ਈਟੀਓਸ ਲੀਵਾ ਦੇ ਮੁਕਾਬਲੇ 14,000 ਰੁਪਏ ਮਹਿੰਗੀ ਹੈ। ਸਟੈਂਡਰਡ ਲੀਵਾ ਦੀ ਕੀਮਤ 5.48 ਲੱਖ ਰੁਪਏ ਤੋਂ ਲੈ ਕੇ 7.35 ਲੱਖ ਰੁਪਏ (ਐਕਸ ਸ਼ੋਰੂਮ ਦਿੱਲੀ) ਹੈ।

Most Read

  • Week

  • Month

  • All