4 ਡੋਰ ਕਾਰ ਜੋ ਫੜੇਗੀ 330 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਰਫਤਾਰ

ਜਲੰਧਰ- ਬ੍ਰਿਟਿਸ਼ ਲਗਜ਼ਰੀ ਸਪੋਰਟਸ ਕਾਰ ਨਿਰਮਾਤਾ ਕੰਪਨੀ ਐਸਟਨ ਮਾਰਟਿਨ ਨੇ ਆਪਣੀ 4 ਡੋਰ ਲਗਜ਼ਰੀ ਸਪੋਰਟਸ ਸੇਡਾਨ ਕਾਰ Rapide ਦੇ ਲਿਮਟਿਡ ਐਡੀਸ਼ਨ ਨੂੰ ਲਿਆਉਣ ਦਾ ਐਲਾਨ ਕਰ ਦਿੱਤਾ ਹੈ। ਇਸ ਕਾਰ ਨੂੰ ਬਣਾਉਣ 'ਚ ਸਭ ਤੋਂ ਜ਼ਿਆਦਾ ਧਿਆਨ ਇਸ ਦੇ ਇੰਜਣ ਵੱਲ ਦਿੱਤਾ ਗਿਆ ਹੈ। ਇਸ ਵਿਚ ਆਧੁਨਿਕ ਤਕਨੀਕ 'ਤੇ ਆਧਾਰਿਤ V12 ਇੰਜਣ ਲੱਗਾ ਹੈ, ਜੋ ਸੇਡਾਨ ਕਾਰ

ਹੋਣ ਦੇ ਬਾਵਜੂਦ ਇਸ ਨੂੰ ਆਸਾਨੀ ਨਾਲ 330 ਕਿਲੋਮੀਟਰ ਪ੍ਰਤੀ ਘੰਟੇ ਦੀ ਉੱਚ ਰਫਤਾਰ ਤਕ ਪਹੁੰਚਣ ਵਿਚ ਮਦਦ ਕਰਦਾ ਹੈ, ਜੋ ਕਿ ਕੰਪਨੀ ਲਈ ਬਹੁਤ ਵੱਡੀ ਪ੍ਰਾਪਤੀ ਹੈ। ਐਸਟਨ ਮਾਰਟਿਨ ਇਸ ਨੂੰ AMR ਟੈਗ ਨਾਲ ਲਿਆਈ ਹੈ, ਜਿਸ ਨੂੰ ਐਸਟਨ ਮਾਰਟਿਨ ਰੇਸਿੰਗ ਨਾਂ ਦਿੱਤਾ ਗਿਆ ਹੈ।
ਮਜ਼ਬੂਤ ਇੰਜਣ
ਇਸ ਕਾਰ ਵਿਚ 6 ਲਿਟਰ ਵਾਲਾ ਮਜ਼ਬੂਤ ਇੰਜਣ ਲੱਗਾ ਹੈ, ਜੋ 595hp (444 kW) ਦੀ ਪਾਵਰ ਤੇ 630 Nm ਦਾ ਟਾਰਕ ਪੈਦਾ ਕਰਦਾ ਹੈ। ਇਸ ਇੰਜਣ ਨਾਲ ਇਹ ਕਾਰ 0 ਤੋਂ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਸਿਰਫ 4.2 ਸੈਕੰਡ ਵਿਚ ਫੜ ਲੈਂਦੀ ਹੈ।

ਬਣਾਈਆਂ ਜਾਣਗੀਆਂ ਸਿਰਫ 210 ਕਾਰਾਂ
ਐਸਟਨ ਮਾਰਟਿਨ Rapide ਦੇ ਲਿਮਟਿਡ ਐਡੀਸ਼ਨ ਵਾਲੀਆਂ ਸਿਰਫ 210 ਕਾਰਾਂ ਬਣਾਈਆਂ ਜਾਣਗੀਆਂ। ਇਸ ਸਾਲ ਦੇ ਚੌਥੇ ਕੁਆਰਟਰ ਤੋਂ ਇਹ ਮਿਲਣੀਆਂ ਸ਼ੁਰੂ ਹੋਣਗੀਆਂ। ਇਸ ਨੂੰ ਅਮਰੀਕਾ ਵਿਚ 2.40 ਲੱਖ ਡਾਲਰ (ਲਗਭਗ 1.62 ਕਰੋੜ ਰੁਪਏ) ਦੀ ਕੀਮਤ ਵਿਚ ਮੁਹੱਈਆ ਕਰਵਾਇਆ ਜਾਵੇਗਾ। ਯੂ. ਕੇ. ਵਿਚ ਇਸ ਦੀ ਕੀਮਤ 1,94,950 ਪੌਂਡ (ਲਗਭਗ 1.75 ਕਰੋੜ ਰੁਪਏ) ਹੋਣ ਦੀ ਜਾਣਕਾਰੀ ਹੈ।
ਕਾਰ 'ਚ ਕੀਤੀਆਂ ਗਈਆਂ ਖਾਸ ਤਬਦੀਲੀਆਂ
- ਇਸ ਲਿਮਟਿਡ ਐਡੀਸ਼ਨ ਮਾਡਲ ਵਿਚ ਲਾਈਟਵੇਟ ਕਾਰਬਨ ਸਿਰੈਮਿਕ ਡਿਸਕ ਬਰੇਕਸ ਲਾਈਆਂ ਗਈਆਂ ਹਨ। ਇਸ ਦੇ ਫਰੰਟ 'ਚ 400 mm ਸਾਈਜ਼ ਵਾਲੀਆਂ ਡਿਸਕ ਬਰੇਕਸ ਲੱਗੀਆਂ ਹਨ, ਜੋ ਤੇਜ਼ ਰਫਤਾਰ 'ਤੇ ਵੀ ਇਸ ਨੂੰ ਘੱਟ ਦੂਰੀ ਵਿਚ ਆਸਾਨੀ ਨਾਲ ਰੋਕਣ ਵਿਚ ਮਦਦ ਕਰਦੀਆਂ ਹਨ।
- ਇਸ ਦਾ ਡਿਜ਼ਾਈਨ ਐਰੋ ਡਾਇਨਾਮਿਕ ਬਾਡੀ ਨਾਲ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਸਸਪੈਂਸ਼ਨ ਨੂੰ 1cm ਹੇਠਾਂ ਰੱਖਿਆ ਗਿਆ ਹੈ ਤਾਂ ਜੋ ਤੇਜ਼ ਰਫਤਾਰ 'ਤੇ ਵੀ ਕਾਰ ਦੀ ਪਕੜ ਸੜਕ ਨਾਲ ਬਣੀ ਰਹੇ।
- ਕਾਰ ਦੇ ਅਗਲੇ ਪਾਸੇ ਵੱਡੇ ਆਕਾਰ ਵਾਲੀ ਨਵੀਂ ਗਰਿੱਲ ਲਾਈ ਗਈ ਹੈ। ਇਸ ਦੇ ਹੇਠਲੇ ਪਾਸੇ ਫਰੰਟ ਸਪਲਿਟਰ, ਬੋਨੇਟ 'ਚ ਵੈਂਟਸ ਅਤੇ ਰੀਅਰ 'ਚ ਸਪੋਇਲਰ ਵੀ ਦਿੱਤਾ ਗਿਆ ਹੈ।
- ਕਾਰ ਦੇ ਅੰਦਰ ਪੂਰੇ ਇੰਟੀਰੀਅਰ ਨੂੰ ਕਾਰਬਨ ਕਵਰ ਦਿੱਤਾ ਗਿਆ ਹੈ, ਜੋ ਇਸ ਦੀ ਬਾਹਰਲੀ ਬਾਡੀ ਨਾਲ ਮੈਚ ਕਰਦਾ ਹੈ।

Most Read

  • Week

  • Month

  • All