2018 ਕਾਵਾਸਾਕੀ ਨਿੰਜਾ ZX-10R ਦੀ ਬੁਕਿੰਗ ਹੋਈ ਸ਼ੁਰੂ, ਅਗਲੇ ਮਹੀਨੇ ਹੋ ਸਕਦੀ ਹੈ ਲਾਂਚ

ਦੁਨੀਆ 'ਚ ਆਪਣੀ ਸਪੀਡ ਅਤੇ ਸਟਾਈਲ ਲਈ ਮਸ਼ਹੂਰ ਮੋਟਰਸਾਈਕਲ ਨਿਰਮਾਤਾ ਕੰਪਨੀ ਕਾਵਾਸਾਕੀ ਨੇ ਭਾਰਤ 'ਚ ਆਪਣੀ ਲੋਕਪ੍ਰਸਿੱਧ ਬਾਈਕ 2018 ਕਾਵਾਸਾਕੀ ਨਿੰਜਾ ZX-10R ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। 2018 ਕਾਵਾਸਾਕੀ ਨਿੰਜਾ ਜ਼ੈੱਡ.ਐਕਸ-10ਆਰ ਭਾਰਤ 'ਚ ਕਾਫੀ ਮਸ਼ਹੂਰ ਹੈ।

ਤੁਸੀਂ ਦੇਸ਼ ਦੇ ਕਿਸੇ ਵੀ ਕਾਵਾਸਾਕੀ ਡੀਲਰਸ਼ਿਪ 'ਤੇ 3 ਲੱਖ ਰੁਪਏ ਜਮ੍ਹਾ ਕਰਵਾ ਕੇ ਇਸ ਦੀ ਬੁਕਿੰਗ ਕਰ ਸਕਦੇ ਹੋ। ਹਾਲਾਂਕਿ ਕੰਪਨੀ ਨੇ ਅਜੇ ਤੱਕ ਇਸ ਦੇ ਲਾਂਚ ਡੇਟ ਦੀ ਕੋਈ ਆਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਹੈ, ਪਰ ਅਨੁਮਾਨ ਹੈ ਕਿ ਅਗਲੇ ਮਹੀਨੇ ਇਸ ਨੂੰ ਲਾਂਚ ਕੀਤਾ ਜਾ ਸਕਦਾ ਹੈ। ਪਹਿਲੇ ਭਾਰਤ 'ਚ ਕਾਵਾਸਾਕੀ ਨਿੰਜਾ ਜ਼ੈੱਡ.ਐਕਸ-10ਆਰ ਨੂੰ ਇੰਪੋਰਟ ਕਰਕੇ ਵੇਚਿਆ ਜਾਂਦਾ ਸੀ ਪਰ ਹੁਣ ਇਸ ਦਾ ਨਿਰਮਾਣ ਕੰਪਨੀ ਦੇ ਪੂਣੇ ਸਥਿਤ ਚਾਕਣ ਪਲਾਂਟ 'ਚ ਕੀਤਾ ਜਾਵੇਗਾ ਅਤੇ ਪੂਰਾ ਨਿਰਮਾਣ ਇਥੇ ਨਹੀਂ ਕੀਤਾ ਜਾਵੇਗਾ। ਕੰਪਨੀ ਜਾਪਾਨ ਤੋਂ ਇਸ ਦੇ ਪਾਰਟਸ ਮੰਗਵਾ ਕੇ ਭਾਰਤ 'ਚ ਇਸ ਨੂੰ ਐਸੈਂਬਲ ਕਰਕੇ ਵੇਚੇਗੀ। ਕਾਵਾਸਾਕੀ ਨਿੰਜਾ ਜ਼ੈੱਡ.ਐਕਸ-10ਆਰ ਨੂੰ ਭਾਰਤ 'ਚ ਬਣਾਏ ਜਾਣ ਕਾਰਨ ਇਸ ਦੀ ਕੀਮਤ 'ਚ ਥੋੜਾ ਫਰਕ ਪਵੇਗਾ। ਮਤਲਬ ਇਹ ਤੈਅ ਹੋ ਗਿਆ ਹੈ ਕਿ ਪਹਿਲੇ ਦੇ ਮੁਕਾਬਲੇ ਇਨ੍ਹਾਂ ਨੂੰ ਘੱਟ ਕੀਮਤ 'ਚ ਵੇਚਿਆ ਜਾਵੇਗਾ। ਅਨੁਮਾਣ ਹੈ ਕਿ ਇਸ ਦੀ ਕੀਮਤ 18 ਲੱਖ ਰੁਪਏ (ਐਕਸ ਸ਼ੋਅਰੂਮ, ਦਿੱਲੀ) ਦੇ ਕਰੀਬ ਹੋ ਸਕਦੀ ਹੈ।

Most Read

  • Week

  • Month

  • All