ਟੈਸਟਿੰਗ ਦੇ ਦੌਰਾਨ ਦਿਖਾਈ ਦਿੱਤੀ ਮਹਿੰਦਰਾ ਦੀ ਦਮਦਾਰ 7 ਸੀਟਰ XUV700

ਮਹਿੰਦਰਾ ਐਂਡ ਮਹਿੰਦਰਾ ਭਾਰਤ 'ਚ ਆਪਣੀ ਬਿਲਕੁਲ ਨਵੀਂ ਐੱਸ. ਯੂ. ਵੀ. XUV700 ਨੂੰ ਲਾਂਚ ਕਰਨ ਲਈ ਤਿਆਰ ਦਿਖਾਈ ਦੇ ਰਹੀ ਹੈ। ਇਸ ਨੂੰ ਕਈ ਵਾਰ ਟੈਸਟਿੰਗ ਦੇ ਦੌਰਾਨ ਸਪਾਟ ਕੀਤਾ ਜਾ ਚੁੱਕਿਆ ਹੈ। ਮਹਿੰਦਰਾ ਦੀ ਇਹ ਗੱਡੀ ਹੁਣ ਫਿਰ ਸਪਾਟ ਹੋਈ ਹੈ। ਇਸ ਨੂੰ ਰਾਜਸਥਾਨ ਦੇ ਰੇਗਿਸਤਾਨ 'ਟੈਸਟ ਦੇ ਦੌਰਾਨ ਸਪਾਟ ਕੀਤਾ ਗਿਆ ਹੈ।

ਹੁਣ ਖਬਰ ਆ ਰਹੀ ਹੈ ਕਿ ਕੰਪਨੀ ਇਸ ਨੂੰ ਇਸ ਸਾਲ ਦੇ ਅੰਤ ਤੱਕ ਲਾਂਚ ਕਰ ਸਕਦੀ ਹੈ।

ਆਟੋ ਐਕਸਪੋ 'ਚ ਇਸ ਐੱਸ. ਯੂ. ਵੀ. ਨੂੰ ਮਹਿੰਦਰਾ ਰੈਕਸਟਨ ਦੇ ਨਾਮ ਨਾਲ ਪੇਸ਼ ਕੀਤੀ ਗਈ ਸੀ। ਮਹਿੰਦਰਾ XUV700 ਕੰਪਨੀ ਦੀ ਫਲੈਗਸ਼ੀਪ ਐੱਸ. ਯੂ. ਵੀ ਹੈ ਅਤੇ ਇਸ 7-ਸੀਟਰ ਨੂੰ ਕੰਪਨੀ ਕਈ ਲਗਜ਼ਰੀ ਅਤੇ ਸੈਗਮੈਂਟ ਫਰਸਟ ਫੀਚਰਸ ਦੇ ਨਾਲ ਉਤਾਰੇਗੀ. ਟੈਸਟਿੰਗ ਦੇ ਦੌਰਾਨ ਸਪਾਟ ਕੀਤਾ ਗਿਆ ਮਹਿੰਦਰਾ XUV700 ਇਸ ਐੈੱਸ. ਯੂ. ਵੀ ਦਾ ਇੰਟਰਨੈਸ਼ਨਲ ਵਰਜ਼ਨ ਹੈ।

Most Read

  • Week

  • Month

  • All