ਪੋਰਸ਼ ਨੇ ਯੂਰਪ 'ਚ ਵਾਪਸ ਮੰਗਾਏਗੀ 60,000 ਡੀਜ਼ਲ SUV ਕਾਰਾਂ, ਜਾਣੋ ਕਾਰ

ਲਗਜ਼ਰੀ ਕਾਰ ਮੇਕਰ ਪੋਰਸ਼ ਨੇ ਆਪਣੀਆਂ 60,000 ਐੱਸ.ਯੂ.ਵੀ. ਨੂੰ ਰੀਕਾਲ ਕਰੇਗੀ ਹੈ। ਕੰਪਨੀ ਜਿਨ੍ਹਾਂ ਗੱਡੀਆਂ ਨੂੰ ਵਾਪਸ ਮੰਗੀਏਗੀ ਉਨ੍ਹਾਂ 'ਚ Macan ਅਤੇ 3ayenne S”V ਸ਼ਾਮਲ ਹਨ। ਇਨ੍ਹਾਂ ਕਾਰਾਂ 'ਚ ਜਰਮਨ ਆਟੋ ਇੰਡਸਟਰੀ ਰੈਗੁਲੇਟਰ ਨੇ ਸਾਫਟਵੇਅਰ ਫੰਕਸ਼ਨ ਨੂੰ ਗਲਤ ਦੱਸਿਆ ਹੈ। ਇਨ੍ਹਾਂ ਐੱਸ.ਯੂ.ਵੀ. ਦੀ ਜਾਂਚ 'ਚ ਪਾਇਆ ਗਿਆ ਹੈ

ਕਿ ਜੋ ਸਾਫਟਵੇਅਰ ਇਸ ਵਿਚ ਇਸਤੇਮਾਲ ਕੀਤਾ ਗਿਆ ਹੈ ਉਹ ਪ੍ਰਦੂਸ਼ਣ ਘਟਾਉਣ ਦੇ ਨਿਯਮਾਂ 'ਤੇ ਫੇਲ ਸਾਬਤ ਹੋਇਆ ਹੈ। ਪੋਰਸ਼ ਆਡੀ ਤੋਂ ਡੀਜ਼ਲ ਇੰਜਣ ਲੈਂਦੀ ਹੈ ਅਤੇ ਅਜਿਹੀਆਂ ਖਬਰਾਂ ਆਈਆਂ ਸਨ ਕਿ ਸੇਲ ਘੱਟ ਹੋਣ ਦੇ ਚੱਲਦੇ ਕੰਪਨੀ ਡੀਜ਼ਲ ਇੰਜਣ ਕਾਰਾਂ 'ਤੇ ਰੋਕ ਲਗਾ ਸਕਦੀ ਹੈ ਪਰ ਕੰਪਨੀ ਦੇ ਸੇਲਸ ਚੀਫ ਨੇ ਅਜਿਹੀ ਕਿਸੇ ਵੀ ਸੰਭਾਵਨਾ ਤੋਂ ਇਨਕਾਰ ਕਰ ਦਿੱਤਾ।
ਕੁਲ 60,000 S”Vs 'ਚ 52,831 Macan ਹੋਣਗੀਆਂ। ਇਨ੍ਹਾਂ 'ਚ 3.0 ਲਿਟਰ ਵੀ6 ਡੀਜ਼ਲ ਇੰਜਣ ਲੱਗਾ ਹੈ। ਉਥੇ ਹੀ ਬਾਕੀ 6,755 3ayenne ਐੱਸ.ਯੂ.ਵੀ. ਹੋਣਗੀਆਂ ਜਿਨ੍ਹਾਂ 'ਚ 4.2 ਲਿਟਰ ਵੀ8 ਇੰਜਣ ਦਿੱਤਾ ਗਿਆ ਹੈ।