ਹੀਰੋ ਇਲੈਕਟ੍ਰੋਨਿਕ ਇਸ ਸਾਲ ਭਾਰਤ 'ਚ ਲਾਂਚ ਕਰੇਗਾ ਹਾਈ ਸਪੀਡ ਸਕੂਟਰ

ਜਲੰਧਰ-ਭਾਰਤ ਦੀ ਇਲੈਕਟ੍ਰੋਨਿਕ ਟੂ-ਵ੍ਹੀਲਰ ਨਿਰਮਾਤਾ ਕੰਪਨੀ ਹੀਰੋ ਇਲੈਕਟ੍ਰੋਨਿਕ ਆਪਣੇ ਨਵੇਂ ਹਾਈ ਸਪੀਡ ਸਕੂਟਰ ਨੂੰ ਲਾਂਚ ਕਰਨ ਲਈ ਤਿਆਰੀ ਕਰ ਰਹੀਂ ਹੈ, ਜੋ ਕਿ AXLHE-20 ਕੋਡਨੇਮ ਨਾਲ ਇਹ ਸਕੂਟਰ ਹਾਈ ਸਪੀਡ ਸੀਰੀਜ਼ 'ਚ ਫਲੈਗਸ਼ਿਪ ਸਕੂਟਰ ਹੋ ਸਕਦਾ ਹੈ। ਇਸ ਸੀਰੀਜ਼ ਦੇ ਤਹਿਤ ਹੁਣ ਹੀਰੋ ਇਲੈਕਟ੍ਰੋਨਿਕ ਕੋਲ 3 ਈ-ਸਕੂਟਰ 'ਚ ਨਾਈਕਸ, ਫੋਟੋਨ ਅਤੇ ਫੋਟੋਨ 72 ਵੀ (Nyx, Photon and Photon 72 V) ਸ਼ਾਮਿਲ ਹਨ।

ਹੀਰੋ ਇਲੈਕਟ੍ਰੋਨਿਕ ਦਾ ਨਵਾਂ ਸਕੂਟਰ ਇਨ੍ਹਾਂ ਸਭ ਤੋਂ ਮਹਿੰਗਾ ਹੋ ਸਕਦਾ ਹੈ, ਕਿਉਕਿ ਇਹ ਕਈ ਮਾਡਰਨ ਫੀਚਰਸ ਨਾਲ ਉਪਲੱਬਧ ਹੋਵੇਗਾ। ਇਸ 'ਚ 4,000 ਵਾਟ ਦੀ ਮੋਟਰ ਹੋਵੇਗੀ, ਜੋ ਕਿ 85 ਕਿਲੋਮੀਟਰ ਪ੍ਰਤੀ ਘੰਟੇ ਦੀ ਟਾਪ ਸਪੀਡ ਅਤੇ ਸਿੰਗਲ ਚਾਰਜ 'ਤੇ 110 ਕਿਲੋਮੀਟਰ ਦੀ ਰੇਂਜ ਦੇਵੇਗਾ। ਇਸ 'ਚ ਬਲੂਟੁੱਥ ਅਤੇ ਸਮਾਰਟਫੋਨ ਐਪਲੀਕੇਸ਼ਨ ਇੰਟੀਗ੍ਰੇਸ਼ਨ ਨੂੰ ਸਪੋਰਟ ਕਰਨ ਵਾਲਾ ਇੰਸਟਰੂਮੈਂਟ ਕਲਸਟਰ ਵੀ ਦਿੱਤਾ ਜਾ ਸਕਦਾ ਹੈ।

ਇਸ ਇਲੈਕਟ੍ਰੋਨਿਕ ਸਕੂਟਰ ਦੇ ਨਾਲ ਕੰਪਨੀ ਇਸ ਸਾਲ 'ਚ 9 ਨਵੇਂ ਪ੍ਰੋਡਕਟ ਨੂੰ ਵੀ ਲਾਂਚ ਕਰੇਗੀ। ਇਨ੍ਹਾਂ ਦੀ ਲਾਂਚਿੰਗ ਨਾਲ ਹੀ ਕੰਪਨੀ ਦੇ ਰੇਵੇਨਿਊ ਵਧਣ ਦੀ ਉਮੀਦ ਹੈ। ਹੀਰੋ ਇਲੈਕਟ੍ਰੋਨਿਕ ਨੇ ਪਿਛਲੇ ਸਾਲ 'ਚ 30,000 ਇਲੈਕਟ੍ਰੋਨਿਕ ਸਕੂਟਰ ਵੇਚੇ ਹਨ।