• '6 ਮਹੀਨੇ 'ਚ ਲੈਪਟਾਪ ਚਲਾਉਣਾ ਨਹੀਂ ਸਿੱਖੇ ਤਾਂ ਮੰਤਰੀਆਂ ਦੀ ਹੋਵੇਗੀ ਛੁੱਟੀ'

  ਨੇਪਾਲ ਦੇ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਨੇ ਬੁੱਧਵਾਰ ਨੂੰ ਆਪਣੇ ਮੰਤਰੀ ਮੰਡਲ ਦੇ ਸਾਰੇ ਮੰਤਰੀਆਂ ਨੂੰ ਡਿਜੀਟਲ ਹੋਣ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਨਵਾਂ ਮੰਤਰੀ 6 ਮਹੀਨੇ 'ਚ ਲੈਪਟਾਪ ਚਲਾਉਣਾ ਨਹੀ ਸਿੱਖ ਲੈਂਦਾ ਉਸ ਨੂੰ ਮੰਤਰੀ ਮੰਡਲ ਤੋਂ ਬਰਖਾਸਤ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਕੇ.ਪੀ.

 • '84 ਤੋਂ ਬਾਅਦ ਬ੍ਰਿਟਿਸ਼ ਸਿੱਖਾਂ ਦੇ ਪ੍ਰਦਰਸ਼ਨ ਨੂੰ ਦਬਾਉਣ ਦੀ ਹੋਈ ਸੀ ਕੋਸ਼ਿਸ਼

  ਲੰਡਨ (ਭਾਸ਼ਾ)- ਸਰਕਾਰ ਨੇ 1984 ਵਿਚ ਭਾਰਤ ਵਿਚ ਆਪ੍ਰੇਸ਼ਨ ਬਲਿਊ ਸਟਾਰ ਤੋਂ ਬਾਅਦ ਬ੍ਰਿਟਿਸ਼ ਸਿੱਖਾਂ ਦੇ ਪ੍ਰਦਰਸ਼ਨ ਨੂੰ ਦਬਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ। ਉਸ ਸਮੇਂ ਮਾਰਗ੍ਰੇਟ ਥੈਚਰ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਸੀ। ਹਾਲ ਹੀ ਵਿਚ ਜਾਰੀ ਦਸਤਾਵੇਜ਼ਾਂ ਤੋਂ ਇਹ ਪਤਾ ਲੱਗਾ ਹੈ। ਬ੍ਰਿਟੇਨ ਦੇ ਇਕ ਜੱਜ ਨੇ ਪਿਛਲੇ ਮਹੀਨੇ ਫੈਸਲਾ ਦਿੱਤਾ ਸੀ ਕਿ ਡਾਊਨਿੰਗ ਸਟ੍ਰੀਟ ਦੇ ਦਸਤਾਵੇਜ਼ਾਂ ਨੂੰ ਜਨਤਕ ਕਰਨ ਨਾਲ ਭਾਰਤ ਨਾਲ ਰਣਨੀਤਕ ਸਬੰਧ ਖਰਾਬ ਹੋਣਗੇ, ਜਿਸ ਤੋਂ ਬਾਅਦ ਦਸਤਾਵੇਜ਼

 • '84 ਦੇ ਦੰਗਿਆਂ ਨੂੰ ਸਿੱਖ ਕਤਲੇਆਮ ਕਰਾਰ ਦੇਣ ਦੀ ਮੰਗ 'ਤੇ ਘਿਰੇ ਜਗਮੀਤ ਸਿੰਘ

  ਕੈਨੇਡਾ 'ਚ ਨਿਊ ਡੈਮੋਕ੍ਰੇਟਿਕ ਪਾਰਟੀ (ਐੱਨ. ਡੀ. ਪੀ.) ਨੇਤਾ ਜਗਮੀਤ ਸਿੰਘ ਇਕ ਵਾਰ ਫਿਰ ਸੁਰਖੀਆਂ 'ਚ ਆ ਗਏ ਹਨ। ਸੁਰਖੀਆਂ 'ਚ ਆਉਣ ਦੇ ਪਿਛੇ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੇ ਕੈਨੇਡਾ ਦੀ ਸੰਸਦ ਤੋਂ ਮੰਗ ਕੀਤੀ ਕਿ 1984 ਦੇ ਸਿੱਖ ਦੰਗਿਆਂ ਨੂੰ ਕਤਲੇਆਮ ਕਰਾਰ ਦਿੱਤਾ ਜਾਵੇ। ਜਗਮੀਤ ਦੀ ਇਸ ਮੰਗ ਤੋਂ ਬਾਅਦ ਉਹ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ ਹਨ। ਵਿਰੋਧੀ ਧਿਰ ਹੀ ਨਹੀਂ ਭਾਰਤੀ-ਕੈਨੇਡੀਅਨ ਲੋਕਾਂ ਨੇ ਵੀ ਉਨ੍ਹਾਂ ਦੀ ਇਸ ਮੰਗ ਦੀ ਆਲੋਚਨਾ ਕੀਤੀ ਹੈ।

 • 'No deadline' for GGG-Canelo

  Morbi tristique senectus turpis egestas. Vestibulum tortor quam, feugiat vitae, ultricies eget, tempor sit amet, ante. Donec eu libero sit amet quam egestas semper. .

 • 'ਆਪ' ਪਾਰਟੀ 'ਚ ਘਮਾਸਾਨ, ਪ੍ਰਵਾਸੀ ਪੰਜਾਬੀ ਹੋਏ ਨਿਰਾਸ਼

  ਸਿਡਨੀ (ਬਿਊਰੋ)— ਆਮ ਆਦਮੀ ਪਾਰਟੀ (ਆਪ) 'ਚ ਪੈਦਾ ਹੋਏ ਘਮਾਸਾਨ ਕਾਰਨ ਪ੍ਰਵਾਸੀ ਪੰਜਾਬੀਆਂ 'ਚ ਨਿਰਾਸ਼ਾ ਹੈ। ਪਾਰਟੀ ਦੇ ਸੀਨੀਅਰ ਆਗੂ ਸੁਖਪਾਲ ਖਹਿਰਾ ਨੂੰ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਇਹ ਘਮਾਸਾਨ ਪੈਦਾ ਹੋਇਆ ਹੈ। ਪ੍ਰਵਾਸੀ ਪੰਜਾਬੀ, ਜਿਨ੍ਹਾਂ ਨੇ ਪਾਰਟੀ ਨੂੰ ਫੰਡ ਦਿੱਤੇ, ਹੁਣ ਉਹ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵੱਖ-ਵੱਖ ਗੁਰਦੁਆਰਿਆਂ ਅਤੇ ਪਾਰਕਾਂ 'ਚ ਜਿੱਥੇ ਵੀ ਪੰਜਾਬੀ ਜੁੜ ਬੈਠਦੇ

 • 'ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ' ਵਿਖੇ ਮਨਾਇਆ ਜਾਵੇਗਾ ਭਗਤ ਧੰਨਾ ਜੱਟ ਦਾ ਜਨਮ ਦਿਹਾੜਾ

  ਗੁਰਦੁਵਾਰਾ ਸਿੱਖ ਕਲਚਰਲ ਸੁਸਾਇਟੀ ਨਿਊਯਾਰਕ ਦੇ ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ ਵੱਲੋਂ ਮਿਲੀ ਜਾਣਕਾਰੀ ਅਨੁਸਾਰ 'ਭਗਤ ਧੰਨਾ ਜੱਟ ਐਸੋਸੀਏਸ਼ਨ' ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ ਧੰਨਾ ਸਾਹਿਬ ਜੀ ਦਾ ਜਨਮ ਦਿਨ 22 ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ। ਇਸ ਦਾ ਪ੍ਰਬੰਧ ਦਿਨ ਐਤਵਾਰ ਨੂੰ ਗੁਰੂ ਘਰ 'ਸਿੱਖ ਕਲਚਰਲ ਸੁਸਾਇਟੀ ਰਿਚਮਿੰਡ ਹਿੱਲ ਨਿਊਯਾਰਕ' ਵਿਖੇ ਵੱਡੇ ਪੱਧਰ 'ਤੇ ਕੀਤਾ ਜਾਵੇਗਾ।

 • 'ਗੁੱਡ ਲੱਕ' ਪਾਉਣ ਦੀ ਇੱਛਾ 'ਚ ਮਹਿਲਾ ਨੂੰ ਮਿਲੀ ਮੌਤ, ਜਾਣੋ ਪੂਰਾ ਮਾਮਲਾ

  ਸਿਓਲ (ਬਿਊਰੋ)— ਦੱਖਣੀ ਕੋਰੀਆ ਦੀ ਇਕ ਮਹਿਲਾ ਨੇ 'ਗੁੱਡ ਲੱਕ' (ਚੰਗੀ ਕਿਸਮਤ) ਲਈ ਇਕ 'ਧਾਰਮਿਕ ਰਸਮ' ਵਿਚ ਹਿੱਸਾ ਲਿਆ। ਇਸ ਦੇ ਨਤੀਜੇ ਵਜੋਂ ਉਹ ਦੁਨੀਆ ਨੂੰ ਹੀ ਅਲਵਿਦਾ ਕਹਿ ਗਈ। ਪੁਲਸ ਨੇ ਮਹਿਲਾ ਦੀ ਪਛਾਣ ਨੂੰ ਜਨਤਕ ਨਹੀਂ ਕੀਤਾ। ਜਾਣਕਾਰੀ ਮੁਤਾਬਕ 47 ਸਾਲਾ ਮਹਿਲਾ ਗੁੱਡ ਲੱਕ ਲਈ ਤਾਬੂਤ ਵਿਚ ਸੌਂਂ ਗਈ, ਜਿਸ ਕਾਰਨ ਉਸ ਦਾ ਸਾਹ ਘੁੱਟਿਆ ਗਿਆ ਅਤੇ ਉਸ ਦੀ ਮੌਤ ਹੋ ਗਈ।

 • 'ਗੂਚੀ' ਨੇ ਪਵਾਈ ਗੋਰਿਆਂ ਨੂੰ 'ਪੱਗ', ਟਵਿੱਟਰ 'ਤੇ ਛਿੜੀ ਸ਼ਬਦੀ ਜੰਗ

  ਮਿਲਾਨ ਫੈਸ਼ਨ ਵੀਕ 'ਚ ਮਾਡਲਜ਼ ਨੂੰ ਸਿੱਖਾਂ ਦੀ ਪੱਗੜੀ (ਪੱਗ) ਪਵਾਉਣਾ ਅੰਤਰ-ਰਾਸ਼ਟਰੀ ਫੈਸ਼ਨ ਬ੍ਰਾਂਡ ਗੂਚੀ ਨੂੰ ਮਹਿੰਗਾ ਪੈ ਗਿਆ। ਪ੍ਰੋਗਰਾਮ ਤੋਂ ਲੈ ਕੇ ਸੋਸ਼ਲ ਮੀਡੀਆ ਤੱਕ ਸਿੱਖ ਭਾਈਚਾਰੇ ਦਾ ਗੂਚੀ ਬ੍ਰਾਂਡ ਵਿਰੋਧ ਗੁੱਸਾ ਫੁੱਟਿਆ ਹੈ। ਸਿੱਖਾਂ ਦਾ ਕਹਿਣਾ ਹੈ ਕਿ ਪੱਗ ਸਿੱਖ ਧਰਮ ਦਾ ਅਹਿਮ ਹਿੱਸਾ ਹੈ

 • 'ਡੇਂਜਰ ਆਈਲੈਂਡ' 'ਤੇ ਹੈ 15 ਲੱਖ ਪੈਂਗੁਇਨਾਂ ਦੀ 'ਸੁਪਰ ਕਾਲੋਨੀ'

   ਅੰਟਾਰਟਿਕ ਮਹਾਦੀਪ ਦੇ ਉੱਤਰੀ ਮੁਹਾਨੇ ਦੇ ਨੇੜੇ ਸਥਿਤ ਚੱਟਾਨੀ ਟਾਪੂ 'ਡੇਂਜਰ ਆਈਲੈਂਡ' 'ਚ 15 ਲੱਖ ਐਡਲੀ ਪੈਂਗੁਇਨਾਂ ਦੀ ਇਕ ਸੁਪਰਕਾਲੋਨੀ ਦਾ ਪਤਾ ਲੱਗਾ ਹੈ। ਐਡਲੀ ਪੈਂਗੁਇਨ ਅੰਟਾਰਟਿਕ ਮਹਾਦੀਪ 'ਚ ਪਾਏ ਜਾਂਦੇ ਹਨ। ਪਿਛਲੇ 40 ਸਾਲਾਂ 'ਚ ਉਨ੍ਹਾਂ ਦੀ ਆਬਾਦੀ 'ਚ ਗਿਰਾਵਟ ਆ ਰਹੀ ਹੈ ਜਾਂ ਜੀਵ-ਵਿਗਿਆਨੀਆਂ ਨੂੰ ਅਜਿਹਾ ਲੱਗ ਰਿਹਾ ਸੀ।

 • 'ਪੰਜਾਬ' ਸਮੇਤ 'ਹਿਮਾਚਲ' 'ਚ ਵੀ ਬਾਦਲਾਂ ਦੀ ਪੂਰੀ ਚੜ੍ਹਾਈ!

  ਟਰਾਂਸਪੋਰਟ ਦੇ ਧੰਦੇ 'ਚ ਪੰਜਾਬ ਦੇ ਨਾਲ-ਨਾਲ ਬਾਦਲ ਪਰਿਵਾਰ ਦੀ ਹਿਮਾਚਲ 'ਚ ਵੀ ਪੂਰੀ ਚੜ੍ਹਾਈ ਹੈ। ਹਿਮਾਚਲ ਦੀ ਇੰਡੋ-ਕੈਨੇਡੀਅਨ ਕੰਪਨੀ ਦੇ ਸੂਤਰਾਂ ਮੁਤਾਬਕ ਬਾਦਲ ਪਰਿਵਾਰ ਦੀਆਂ ਕਈ ਛੋਟੀਆਂ ਤੇ ਦਰਮਿਆਨੀਆਂ ਵਾਲਵੋ ਬੱਸਾਂ ਰੋਜ਼ਾਨਾ ਹਿਮਾਚਲ ਤੋਂ ਦਿੱਲੀ ਲਈ ਚੱਲ ਰਹੀਆਂ ਹਨ। ਚੋਣਾਂ ਦੌਰਾਨ ਦਿੱਤੇ ਹਲਫਨਾਮੇ ਮੁਤਾਬਕ ਸ਼੍ਰੋਮਣੀ

 • 'ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ' ਵੱਲੋਂ ਸਾਈਂ ਪੱਪਲ ਸ਼ਾਹ ਇਟਲੀ 'ਚ ਗੋਲਡ ਮੈਡਲ ਨਾਲ ਸਨਮਾਨਤ

  ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ ਦੇ ਪ੍ਰਧਾਨ ਸਾਈਂ ਪੱਪਲ ਸ਼ਾਹ ਭਰੋਮਜਾਰਾ ਜੋ ਕਿ ਇਨ੍ਹੀਂ ਦਿਨੀਂ ਯੂਰਪ ਦੌਰੇ 'ਤੇ ਆਏ ਹੋਏ ਹਨ। ਇਸ ਦੌਰੇ ਦੌਰਾਨ ਇਟਲੀ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਸਮਾਗਮ ਕਰਵਾਏ ਗਏ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਸਮਾਗਮਾਂ 'ਚ ਉਨ੍ਹਾਂ ਆਪਣੇ ਅਮੋਲਿਕ ਪ੍ਰਵਚਨਾਂ ਰਾਹੀਂ ਆਈਆਂ ਸੰਗਤਾਂ ਨੂੰ ਰੂਹਾਨੀ ਰੰਗ ਵਿਚ ਰੰਗਿਆ। ਸ੍ਰੀ ਗੁਰੂ ਰਵਿਦਾਸ ਪ੍ਰਚਾਰ ਕਮੇਟੀ ਕਰੇਮੋਨਾ ਵੱਲੋਂ ਕਰਵਾਏ

 • ...ਜਦੋਂ ਡੇਢ ਲੱਖ ਇਟਾਲੀਅਨ ਲੋਕਾਂ ਨੇ ਇਕ ਪਾਲਤੂ ਕੁੱਤੇ ਦੀ ਰਿਹਾਈ ਲਈ ਆਵਾਜ਼ ਕੀਤੀ ਬੁਲੰਦ

  ਅੱਜ-ਕੱਲ ਜਿੱਥੇ ਲੋਕ ਕਿਸੇ ਬੇਕਸੂਰ 'ਤੇ ਹੋ ਰਹੇ ਅੱਤਿਆਚਾਰ ਵਿਰੁੱਧ ਆਵਾਜ਼ ਨਹੀਂ ਚੁੱਕਦੇ ਉਥੇ ਹੀ ਯੂਰਪ ਵਿਚ ਇਨਸਾਨ ਤਾਂ ਇਕ ਪਾਸੇ ਜਾਨਵਰਾਂ ਅਤੇ ਪੰਛੀਆਂ ਦੀ ਸੁੱਰਖਿਆ ਦੇ ਵੀ ਪੁਖਤਾ ਪ੍ਰਬੰਧ ਕਰਨਾ ਸੰਬਧਤ ਸਰਕਾਰਾਂ ਦੇ ਏਜੰਡੇ ਵਿਚ ਸ਼ਾਮਲ ਹੁੰਦਾ ਹੈ। ਯੂਰਪੀਅਨ ਲੋਕ ਇਨਸਾਨ ਤਾਂ ਕੀ ਜਾਨਵਰਾਂ ਨਾਲ ਹੁੰਦੇ ਧੱਕੇ ਲਈ ਵੀ ਆਵਾਜ਼ ਬੁੰਲਦ ਕਰਦੇ ਹਨ। ਅਜਿਹੀ ਹੀ ਕਾਰਵਾਈ ਇਟਲੀ

 • 10 ਅੱਤਵਾਦੀਆਂ ਨੂੰ ਮਿਲੀ ਮੌਤ ਦੀ ਸਜ਼ਾ ਨੂੰ ਪਾਕਿ ਫੌਜ ਮੁਖੀ ਨੇ ਦਿੱਤੀ ਮਨਜ਼ੂਰੀ

  ਪਾਕਿਸਤਾਨ ਦੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ 10 ਅੱਤਵਾਦੀਆਂ ਨੂੰ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਅੱਤਵਾਦੀਆਂ 'ਚ ਪ੍ਰਸਿੱਧ ਸੂਫੀ ਕੱਵਾਲ ਅਮਜ਼ਦ ਸਾਬਰੀ ਦੇ ਕਾਤਲ ਵੀ ਸ਼ਾਮਲ ਹਨ। ਫੌਜ ਦੇ ਮੀਡੀਆ ਡਿਵੀਜਨ ਨੇ ਇਕ ਬਿਆਨ 'ਚ ਕਿਹਾ ਕਿ ਵਿਸ਼ੇਸ਼ ਫੌਜੀ ਅਦਾਲਤਾਂ ਨੇ ਅੱਤਵਾਦੀਆਂ ਦੀ ਸੁਣਵਾਈ ਕੀਤੀ।

 • 10 ਸਾਲ ਦੇ ਰਿਲੇਸ਼ਨ ਤੋਂ ਬਾਅਦ ਆਸਟਰੇਲੀਆਈ ਸੰਸਦੀ ਮੈਂਬਰ ਨੇ ਕਰਵਾਇਆ ਸਮਲਿੰਗੀ ਵਿਆਹ

  ਸਿਡਨੀ — ਆਸਟਰੇਲੀਆਈ ਸੰਸਦੀ ਮੈਂਬਰ ਨੇ ਸੰਸਦ 'ਚ ਆਪਣੇ ਸਾਥੀ (ਮਰਦ) ਨੂੰ ਵਿਆਹ ਲਈ ਪ੍ਰਪੋਜ਼ ਕਰਨ ਤੋਂ 3 ਮਹੀਨੇ ਬਾਅਦ ਉਸ ਨਾਲ ਵਿਆਹ ਕਰ ਲਿਆ ਹੈ। ਸੰਸਦੀ 'ਚ ਸਮਲਿੰਗੀ ਵਿਆਹ ਨੂੰ ਕਾਨੂੰਨੀ ਰੂਪ ਨਾਲ ਮਾਨਤਾ ਦੇਣ 'ਤੇ ਹੋਈ ਚਰਚਾ ਦੌਰਾਨ ਸੰਸਦੀ ਮੈਂਬਰ ਨੇ ਉਥੇ ਮੌਜੂਦ ਆਪਣੇ ਸਾਥੀ ਨੂੰ ਵਿਆਹ ਲਈ ਪ੍ਰਪੋਜ਼ ਕਰ ਦਿੱਤਾ ਸੀ।

 • 21 ਦੀ ਹੋਈ ਮਲਾਲਾ, ਬ੍ਰਾਜ਼ੀਲ 'ਚ ਇੰਝ ਮਨਾਇਆ ਜਨਮਦਿਨ

  ਬ੍ਰਾਸੀਲੀਆ (ਬਿਊਰੋ)— ਮਲਾਲਾ ਯੂਸਫਜ਼ਈ 21 ਸਾਲ ਦੀ ਹੋ ਚੁੱਕੀ ਹੈ। ਮਲਾਲਾ ਨੇ ਆਪਣਾ 21ਵਾਂ ਜਨਮਦਿਨ ਬ੍ਰਾਜ਼ੀਲ ਵਿਚ ਸਮੁੰਦਰ ਤੱਟ 'ਤੇ ਮਨਾਇਆ। ਸਾਲ 2012 ਵਿਚ ਗੋਲੀ ਲੱਗਣ ਦੇ ਬਾਅਦ ਮੀਡੀਆ ਲਗਾਤਾਰ ਮਲਾਲਾ ਦੇ ਬਾਰੇ ਵਿਚ ਸਾਰੀ ਜਾਣਕਾਰੀ ਦਿੰਦਾ ਰਿਹਾ ਹੈ। ਉਸ ਸਮੇਂ ਮਲਾਲਾ ਸਿਰਫ 14 ਸਾਲ ਦੀ ਸੀ, ਜਦੋਂ ਲੜਕੀਆਂ ਲਈ ਸਿੱਖਿਆ ਦੀ ਵਕਾਲਤ ਕਰਨ ਦੇ ਕਾਰਨ ਕੁਝ ਅੱਤਵਾਦੀਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ ਸੀ।
  11 ਸਾਲ ਦੀ ਉਮਰ ਵਿਚ ਹੀ ਮਲਾਲਾ ਨੇ ਲੜਕੀਆਂ ਦੀ ਪੜ੍ਹਾਈ ਲਈ ਬੋਲਣਾ ਸ਼ੁਰੂ ਕਰ ਦਿੱਤਾ ਸੀ। ਜਿਸ ਕਾਰਨ ਅੱਤਵਾਦੀਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਪਰ ਚੰਗੀ ਕਿਸਮਤ ਨਾਲ ਉਹ ਬਚ ਗਈ। 17 ਸਾਲ ਦੀ ਉਮਰ ਵਿਚ ਮਲਾਲਾ ਨੂੰ ਨੋਬਲ ਪੁਰਸਕਾਰ ਮਿਲਿਆ। ਇਸ ਤੋਂ ਪਹਿਲਾਂ ਕਦੇ ਵੀ ਇੰਨੀ ਛੋਟੀ ਉਮਰ ਦੇ ਕਿਸੇ ਸ਼ਖਸ ਨੂੰ ਨੋਬਲ ਪੁਰਸਕਾਰ ਨਹੀਂ ਦਿੱਤਾ ਗਿਆ ਸੀ। ਅੱਜ ਮਲਾਲਾ ਨੂੰ ਪੂਰੀ ਦੁਨੀਆ ਦੇ ਲੋਕ ਜਾਣਦੇ ਹਨ। ਉਹ ਅੱਜ ਵੀ  ਔਰਤਾਂ ਦੀ ਸੁਰੱਖਿਆ ਅਤੇ ਸਿੱਖਿਆ ਦੀ ਵਕਾਲਤ ਕਰਦੀ ਹੈ।


  12 ਜੁਲਾਈ ਨੂੰ 21 ਸਾਲ ਦੀ ਹੋਣ ਵਾਲੀ ਮਲਾਲਾ ਨੇ ਆਪਣਾ ਪੂਰਾ ਦਿਨ ਬ੍ਰਾਜ਼ੀਲ ਵਿਚ ਬਿਤਾਇਆ। ਆਪਣੇ ਜਨਮਦਿਨ ਦੇ ਮੌਕੇ ਮਲਾਲਾ ਨੇ ਕਿਹਾ ਕਿ ਸਾਰੀਆਂ ਲੜਕੀਆਂ ਨੂੰ ਚੰਗੀ ਅਤੇ ਸੁਰੱਖਿਅਤ ਸਿੱਖਿਆ ਮਿਲ ਸਕੇ, ਇਹੀ ਉਸ ਦੇ ਜਨਮਦਿਨ ਦਾ ਸਭ ਤੋਂ ਵੱਡਾ ਤੋਹਫਾ ਹੋਵੇਗਾ। ਮਲਾਲਾ ਨੇ ਟਵੀਟ ਕੀਤਾ,''ਅੱਜ ਮੈਂ 21 ਸਾਲ ਦੀ ਹੋ ਗਈ ਹਾਂ। ਮੈਂ ਅੱਜ ਦਾ ਆਪਣਾ ਸਮਾਂ ਇਸ ਖੂਬਸੂਰਤ ਸ਼ਹਿਰ ਵਿਚ ਇਨ੍ਹਾਂ ਲੜਕੀਆਂ ਨਾਲ ਬਿਤਾਇਆ।'' ਮਲਾਲਾ ਨੇ ਦੱਸਿਆ,''ਮੈਂ ਇੱਥੇ ਇਸ ਲਈ ਆਈ ਹਾਂ ਤਾਂ ਜੋ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਇਹ ਲੜਕੀਆਂ ਕਰ ਰਹੀਆਂ ਹਨ, ਉਨ੍ਹਾਂ ਨੂੰ ਮੈਂ ਦੁਨੀਆ ਦੇ ਸਾਹਮਣੇ ਲਿਆ ਸਕਾਂ।'' ਉਨ੍ਹਾਂ ਨੇ ਅੱਗੇ ਕਿਹਾ,''ਬ੍ਰਾਜ਼ੀਲ ਵਿਚ ਕਰੀਬ 15 ਲੱਖ ਲੜਕੀਆਂ ਹਨ ਜਿਹੜੀਆਂ ਸਕੂਲ ਨਹੀਂ ਜਾਂਦੀਆਂ। ਜਦੋਂ ਗੱਲ ਅਫਰੀਕੀ-ਬ੍ਰਾਜ਼ੀਲੀਅਨ ਜਾਂ ਉੱਥੋਂ ਦੇ ਮੂਲ ਨਿਵਾਸੀਆਂ ਦੀ ਆਉਂਦੀ ਹੈ ਤਾਂ ਇਹ ਅਸਮਾਨਤਾ ਹੋਰ ਵੀ ਵੱਧ ਜਾਂਦੀ ਹੈ। ਇਸ ਲਈ ਇਸ ਮਾਮਲੇ ਵਿਚ ਕੁਝ ਕੀਤੇ ਜਾਣ ਦੀ ਲੋੜ ਹੈ। ਮੈਂ ਇੱਥੇ ਇਸੇ ਲਈ ਆਈ ਹਾਂ ਤਾਂ ਜੋ ਆਵਾਜ਼ ਚੁੱਕ ਸਕਾਂ।''
  ਬੀਤੇ ਸਾਲ ਮਲਾਲਾ ਨੇ ਆਪਣਾ ਜਨਮਦਿਨ ਇਰਾਕ ਵਿਚ ਵਿਸਥਾਪਿਤ ਲੋਕਾਂ ਵਿਚ ਮਨਾਇਆ ਸੀ। ਮਲਾਲਾ ਨੇ ਆਪਣੀ ਵੈਬਸਾਈਟ 'ਤੇ ਲਿਖਿਆ,''ਮੈਂ ਹਰ ਸਾਲ ਲਗਾਤਾਰ ਸੰਘਰਸ਼ ਕਰ ਰਹੀਆਂ ਲੜਕੀਆਂ ਨਾਲ ਮਿਲਦੀ ਹਾਂ ਤਾਂਕਿ ਮੈਂ ਉਨ੍ਹਾਂ ਨਾਲ ਖੜ੍ਹੀ ਹੋ ਸਕਾਂ ਅਤੇ ਦੁਨੀਆ ਉਨ੍ਹਾਂ ਦੀ ਕਹਾਣੀ ਜਾਣ ਸਕੇ।''

 • 3.5 ਅਰਬ ਸਾਲ ਪਹਿਲਾਂ ਸੁੱਕ ਗਈਆਂ ਸਨ ਲਾਲ ਗ੍ਰਹਿ ਦੀਆਂ ਝੀਲਾਂ

  ਮੰਗਲ ਦੀਆਂ ਸਾਰੀਆਂ ਝੀਲਾਂ ਕਰੀਬ 3.5 ਅਰਬ ਸਾਲ ਪਹਿਲਾਂ ਹੀ ਸੁੱਕ ਗਈਆਂ ਸਨ। ਅਮਰੀਕੀ ਵਿਗਿਆਨਕਾਂ ਨੇ ਲਾਲ ਗ੍ਰਹਿ ਦੀ ਸਤਾਹ 'ਤੇ ਮੌਜੂਦ ਲੰਬੀਆਂ ਦਰਾਰਾਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਦਾਅਵਾ ਕੀਤਾ ਹੈ। ਇਨ੍ਹਾਂ ਦਰਾਰਾਂ ਦੀ ਖੋਜ ਅਮਰੀਕੀ ਏਜੰਸੀ ਨਾਸਾ ਦੇ ਕਿਊਰਿਯੋਸੀਟੀ ਰੋਵਰ ਨੇ 2017 ਦੀ ਸ਼ੁਰੂਆਤ 'ਚ ਕੀਤੀ ਸੀ।

 • 35 ਸਾਲਾਂ ਟੀਚਰ ਦਾ ਸ਼ਰਮਨਾਕ ਕਾਰਾ, ਆਪਣੇ ਸਟੂਡੈਂਟ ਨਾਲ ਕੈਂਪਸ 'ਚ ਬਣਾਏ ਸਬੰਧ

  ਅਮਰੀਕਾ ਦੇ ਫਲੋਰਿਡਾ 'ਚ ਇਕ ਟੀਚਰ 'ਤੇ ਆਪਣੇ ਸਟੂਡੈਂਟ ਦੇ ਨਾਲ ਰਿਲੇਸ਼ਨ ਬਣਾਉਣ ਦਾ ਦੋਸ਼ ਹੈ। ਪੁਲਸ ਦੇ ਮੁਤਾਬਕ 35 ਸਾਲਾਂ ਸੁਜ਼ੇਨ ਓਵੇਂਸ ਨੇ ਸਕੂਲ ਕੈਂਪਸ 'ਚ ਇਕ ਨਾਬਾਲਗ ਵਿਦਿਆਰਥੀ ਨਾਲ ਰਿਲੇਸ਼ਨ ਬਣਾਇਆ। ਜਦੋਂ ਇਸ ਸਾਰੀ ਗੱਲ ਦਾ ਪਤਾ ਸਕੂਲ ਪ੍ਰਸ਼ਾਸਨ ਨੂੰ ਲੱਗਾ ਤਾਂ ਉਨ੍ਹਾਂ ਨੇ ਟੀਚਰ ਨੂੰ ਨੌਕਰੀ ਤੋਂ ਕੱਢ ਦਿੱਤਾ। ਇਸ ਤੋਂ ਬਾਅਦ ਪੁਲਸ ਨੂੰ ਵੀ ਇਸ ਦੀ ਰਿਪੋਰਟ ਦਿੱਤੀ ਗਈ, ਜਿਸ ਤੋਂ ਬਾਅਦ ਟੀਚਰ ਨੂੰ ਗ੍ਰਿਫਤਾਰ ਕਰ ਲਿਆ ਗਿਆ।

 • 36 ਸਾਲ ਬਾਅਦ ਪਾਕਿਸਤਾਨੀ ਜੇਲ 'ਚੋਂ ਰਿਹਾਅ ਹੋਏ ਗਜਾਨੰਦ

  ਅਟਾਰੀ/ਲਾਹੌਰ (ਏਜੰਸੀ)- ਕੇਂਦਰੀ ਜੇਲ੍ਹ ਲਾਹੌਰ 'ਚ ਪਿਛਲੇ 36 ਸਾਲਾ ਤੋਂ ਕੈਦ ਗਜਾਨੰਜ ਸ਼ਰਮਾ ਨੂੰ ਅੱਜ ਪਾਕਿਸਤਾਨ ਨੇ ਰਿਹਾਅ ਕਰ ਦਿੱਤਾ। ਗਜਾਨੰਦ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਪਹੁੰਚੇ। ਇਸ ਮੌਕੇ ਗਜਾਨੰਦ ਸ਼ਰਮਾ ਨੂੰ ਲੈਣ ਪਹੁੰਚੇ ਸਹਿਦੇਵ ਸ਼ਰਮਾ ਨੇ ਕਿਹਾ ਕਿ ਸੁਤੰਤਰਤਾ ਦਿਵਸ ਮੌਕੇ ਕੇਂਦਰ ਸਰਕਾਰ ਵਲੋਂ ਪੂਰੇ ਦੇਸ਼ ਲਈ ਇਹ ਇੱਕ ਸੌਗਾਤ ਹੈ।

 • 5 ਮਹੀਨੇ ਦਾ ਮਿਸ਼ਨ ਪੂਰਾ ਕਰ ਕੇ ਵਾਪਸ ਪਰਤੇ 3 ਪੁਲਾੜ ਯਾਤਰੀ

  ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਆਪਣਾ ਮਿਸ਼ਨ ਪੂਰਾ ਕਰ ਕੇ 3 ਪੁਲਾੜ ਯਾਤਰੀ ਬੁੱਧਵਾਰ ਨੂੰ ਧਰਤੀ 'ਤੇ ਪਰਤ ਆਏ ਹਨ। ਸੋਯੂਜ ਪੁਲਾੜ ਗੱਡੀ ਵਿਚ ਸਵਾਰ ਤਿੰਨੋਂ ਯਾਤਰੀ ਕਜਾਖਿਸਤਾਨ ਪਹੁੰਚੇ। ਅਮਰੀਕੀ ਏਜੰਸੀ ਨਾਸਾ ਦੇ ਮਾਰਕ ਵਾਂਡੇ ਹੇਈ, ਜੋਏ ਅਕਾਬਾ ਅਤੇ ਰੂਸੀ ਪੁਲਾੜ ਏਜੰਸੀ ਰੋਸਕੋਸਮੋਸ ਦੇ ਅਲੈਕਜੈਂਡਰ ਮਿਸੁਰਕਿਨ ਇਸ ਮਿਸ਼ਨ ਦਾ ਹਿੱਸਾ ਸਨ।

 • 6 ਸਾਲ ਬਾਅਦ ਪਾਕਿ ਪਰਤੀ ਮਲਾਲਾ, ਅੱਤਵਾਦੀ ਹਮਲੇ ਤੋਂ ਬਾਅਦ ਛੱਡਿਆ ਸੀ ਦੇਸ਼

  ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸੁਫਜਈ ਪਾਕਿਸਤਾਨ ਪਰਤ ਗਈ ਹੈ। ਤਾਲਿਬਾਨੀ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਦੇ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਉਹ ਪਾਕਿਸਤਾਨ ਪਹੁੰਚੀ ਹੈ। ਪਾਕਿਸਤਾਨੀ ਮੀਡੀਆ ਅਨੁਸਾਰ ਮਲਾਲਾ ਵੀਰਵਾਰ ਦੀ ਸਵੇਰ ਨੂੰ ਦੁਬਈ ਦੇ ਰਸਤੇ ਪਾਕਿਸਤਾਨ ਪਹੁੰਚੀ। 6 ਸਾਲ ਪਹਿਲਾਂ 2012 ਵਿਚ ਤਾਲਿਬਾਨੀ ਅੱਤਵਾਦੀ ਨੇ ਉਨ੍ਹਾਂ ਉੱਤੇ ਹਮਲਾ ਕੀਤਾ ਸੀ ਅਤੇ ਉਨ੍ਹਾਂ ਨੂੰ ਗੋਲੀ ਮਾਰੀ ਸੀ।

Most Read

 • Week

 • Month

 • All