Colors: Green Color

ਜਕਾਰਤਾ : ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਟ ਦੇ ਕੁਸ਼ਤੀ ਮੁਕਾਬਲਿਆਂ ਦੇ ਪਿਹਲੇ ਦੋ ਦਿਨ ਸੋਨ ਤਮਗਾ ਜਿੱਤਣ ਤੋਂ ਬਾਅਦ 18ਵੇਂ ਏਸ਼ੀਆਈ ਖੇਡਾਂ ਦੇ ਤੀਜੇ ਦਿਨ ਮੰਗਲਵਾਰ ਨੂੰ ਕੁਸ਼ਤੀ ਵਿਚ ਭਾਰਤ ਦੀ ਤਮਗਾ ਮੁਹਿੰਮ ਨੂੰ ਬਰਕਰਾਰ ਰਖਦੇ ਹੋਏ ਦਿਵਿਯਾ ਕਾਕਰਾਨ ਨੇ 68 ਕਿ.ਗ੍ਰਾ ਫ੍ਰੀ-ਸਟਾਈਲ ਵਿਚ ਕਾਂਸੀ ਤਮਗਾ ਜਿੱਤਿਆ ਹੈ। ਦਿਵਿਯਾ ਨੇ ਆਪਣੀ ਵਿਰੋਧੀ ਖਿਡਾਰਨ ਚਾਈਨੀ ਤਾਈਪੇ ਦੀ ਵੈਨਲਿੰਗ ਚੈਨ ਨੂੁੰ 10-0 ਨਾਲ ਹਰਾ ਕੇ ਭਾਰਤ ਦੀ ਕੁੱਲ ਤਮਗਿਅਾਂ ਦੀ ਗਿਣਤੀ 10 ਕਰ ਦਿੱਤੀ। ਇਹ ਏਸ਼ੀਆਈ ਖੇਡਾਂ 'ਚ ਕੁਸ਼ਤੀ ਦਾ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਕੁਸ਼ਤੀ 'ਚ 2 ਸੋਨ ਤਮਗੇ ਜਿੱਤੇ ਸਨ।

ਨਵੀਂ ਦਿੱਲੀ— ਟੀਮ ਇੰਡੀਆ ਮੌਜੂਦਾ ਇੰਗਲੈਂਡ ਦੌਰੇ 'ਤੇ ਪੰਜ ਮੈਚਾਂ ਦੀ ਟੈਸਟ ਸੀਰੀਜ਼ 'ਚ 0-2 ਨਾਲ ਪਿੱਛੇ ਰਹੀ ਹੈ। ਵਿਰਾਟ ਬ੍ਰਿਗੇਡ ਹੁਣ ਸ਼ਨੀਵਾਰ ਤੋਂ ਇੰਗਲੈਂਡ ਖਿਲਾਫ ਤੀਜਾ ਟੈਸਟ ਖੇਡੇਗੀ। ਇਸ ਤੋਂ ਬਾਅਦ ਰੋਸ ਬਾਲ ਅਤੇ ਓਵਲ 'ਚ ਖੇਡੇ ਜਾਣ ਵਾਲੇ ਕਰਮਵਾਰ ਚੌਥੇ ਅਤੇ ਪੰਜਵੇਂ ਟੈਸਟ ਲਈ ਭਾਰਤੀ ਟੀਮ ਦੀ ਘੋਸ਼ਣਾ ਤੀਜੇ ਟੈਸਟ ਦੀ ਸਮਾਪਤੀ ਤੋਂ ਬਾਅਦ ਹੋਵੇਗੀ। ਫੈਨਜ਼ ਦੀ ਨਜ਼ਰਾਂ ਭੁਵਨੇਸ਼ਵਰ ਕੁਮਾਰ ਦੀ ਵਾਪਸੀ 'ਤੇ ਟਿੱਕੀਆਂ ਹੋਈਆਂ ਹਨ।

ਨਵੀਂ ਦਿੱਲੀ (ਬਿਊਰੋ)— ਭਾਰਤ ਦੇ ਅਨੁਭਵੀ ਟੈਨਿਸ ਖਿਡਾਰੀ ਲਿਏਂਡਰ ਪੇਸ ਡਬਲਜ਼ 'ਚ 'ਮਾਹਰ' ਜੋੜੀਦਾਰ ਨਾ ਮਿਲਣ ਕਾਰਨ ਏਸ਼ੀਆਈ ਖੇਡਾਂ ਤੋਂ ਹਟ ਗਏ ਹਨ। ਪੇਸ ਨੂੰ ਜੂਝ ਰਹੇ ਸਿੰਗਲ ਖਿਡਾਰੀ ਸੁਮਿਤ ਨਾਗਲ ਦੇ ਨਾਲ ਜੋੜੀ ਬਣਾਉਣ ਨੂੰ ਕਿਹਾ ਗਿਆ ਸੀ, ਕਿਉਂਕਿ ਸਰਬ ਭਾਰਤ ਟੈਨਿਸ ਸੰਘ (ਏ.ਆਈ.ਟੀ.ਏ.) ਦੇਸ਼ ਦੇ ਚੋਟੀ ਦੇ ਡਬਲਜ਼ ਖਿਡਾਰੀਆਂ ਰੋਹਨ ਬੋਪੰਨਾ ਅਤੇ ਦਿਵਿਜ ਸ਼ਰਨ ਦੀ ਬੇਨਤੀ 'ਤੇ ਜੋੜੀ ਬਣਾਉਣ ਨੂੰ ਸਹਿਮਤ ਹੋ ਗਿਆ ਸੀ। ਪੇਸ ਪਹਿਲਾਂ ਹੀ ਟਾਪ ਯੋਜਨਾ ਤੋਂ ਬਾਹਰ ਕੀਤੇ ਜਾਣ ਤੋਂ ਨਾਰਾਜ਼ ਸਨ। ਪਰ ਇਸ 45 ਸਾਲਾ ਖਿਡਾਰੀ ਨੇ ਖੁਦ ਨੂੰ ਖੇਡਾਂ ਦੇ ਲਈ ਉਪਲਬਧ ਰਖਿਆ ਸੀ, ਜਿੱਥੇ ਉਨ੍ਹਾਂ ਪੰਜ ਗੋਲਡ ਸਮੇਤ 8 ਤਮਗੇ ਜਿੱਤੇ।

ਨਵੀਂ ਦਿੱਲੀ— ਇੰਡੋਨੇਸ਼ੀਆ ਦੇ ਜਕਾਰਤਾ 'ਚ 18 ਅਗਸਤ ਤੋਂ ਸ਼ੁਰੂ ਹੋਣ ਜਾ ਰਹੀਆਂ 18ਵੀਆਂ ਏਸ਼ੀਆਈ ਖੇਡਾਂ 'ਚ ਹੁਣ ਕੁਝ ਹੀ ਘੰਟਿਆਂ ਦਾ ਸਮਾਂ ਬਚਿਆ ਹੈ। ਖੇਡਾਂ ਦੇ ਇਸ ਮਹਾਕੁੰਭ 'ਚ ਕਈ ਤਰ੍ਹਾਂ ਦੀਆਂ ਪ੍ਰਮੁੱਖ ਖੇਡਾਂ ਖੇਡੀਆਂ ਜਾਣਗੀਆਂ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੋ ਅਜਿਹੇ ਭਾਰਤੀਆਂ ਦੇ ਰਿਕਾਰਡ ਬਾਰੇ ਜੋ ਉਨ੍ਹਾਂ ਏਸ਼ੀਆਈ ਖੇਡਾਂ 'ਚ ਬਣਾਏ ਸਨ ਅਤੇ ਜੋ ਅਜੇ ਤੱਕ ਨਹੀਂ ਟੁੱਟੇ ਹਨ।

ਕੋਲਕਾਤਾ— ਭਾਰਤੀ ਫੁੱਟਬਾਲ ਕਪਤਾਨ ਸੁਨੀਲ ਛੇਤਰੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਅਗਲੇ ਮਹੀਨੇ ਬੰਗਲਾਦੇਸ਼ 'ਚ ਹੋਣ ਵਾਲੇ ਸੈਫ ਕੱਪ ਤੋਂ ਬਾਹਰ ਰਹਿ ਸਕਦੇ ਹਨ। 34 ਸਾਲਾ ਛੇਤਰੀ ਨੇ ਕਿਹਾ, ''ਮੈਂ ਐਲਾਨ ਨਹੀਂ ਕਰ ਰਿਹਾ ਪਰ ਮੈਨੂੰ ਲਗਦਾ ਹੈ ਕਿ ਮੈਂ ਕਾਫੀ ਸੈਫ ਟੂਰਨਾਮੈਂਟ ਖੇਡ ਲਿਆ ਹੈ।''

ਨਵੀਂ ਦਿੱਲੀ— ਕ੍ਰਿਕਟ ਦੇ ਖੇਡ 'ਚ ਕਈ ਅਜਿਹੇ ਰਿਕਾਰਡ ਦਰਜ ਹਨ, ਜਿਨ੍ਹਾਂ 'ਤੇ ਯਕੀਨ ਕਰਨਾ ਕਦੀ-ਕਦੀ ਮੁਸ਼ਕਲ ਹੋ ਜਾਂਦਾ ਹੈ। ਰੋਹਿਤ ਦੀ ਵਨ ਡੇ ਕ੍ਰਿਕਟ 'ਚ 264 ਦੌੜਾਂ ਦੀ ਪਾਰੀ, ਡਾਨ ਬ੍ਰੈਡਮੈਨ ਦੇ ਟੈਸਟ 'ਚ 12 ਦੋਹਰੇ ਸੈਂਕੜੇ, ਇਹ ਅਜਿਹੇ ਕਾਰਨਾਮੇ ਹਨ ਜਿੱਥੋਂ ਤੱਕ ਪਹੁੰਚਣਾ ਬੱਲੇਬਾਜ਼ਾਂ ਲਈ ਸਿਰਫ ਸੁਪਨਾ ਬਣ ਕੇ ਰਹਿ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਭਾਰਤ ਦੇ ਇਕ ਅਜਿਹੇ ਸਾਬਕਾ ਬੱਲੇਬਾਜ਼ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੇ ਨਾਂ ਕੌਮਾਂਤਰੀ ਵਨ ਡੇ ਕ੍ਰਿਕਟ 'ਚ ਕਦੀ ਵੀ 'ਜ਼ੀਰੋ' 'ਤੇ ਆਊਟ ਨਾ ਹੋਣ ਦਾ ਰਿਕਾਰਡ ਹੈ। ਇਹ ਬੱਲੇਬਾਜ਼ ਕੋਈ ਹੋਰ ਨਹੀਂ ਸਗੋਂ 11 ਅਗਸਤ 1954 ਨੂੰ ਪੰਜਾਬ 'ਚ ਜੰਮਿਆ ਯਸ਼ਪਾਲ ਸਿੰਘ ਹੈ।

Most Read

  • Week

  • Month

  • All