Colors: Green Color

ਨਵੀਂ ਦਿੱਲੀ— ਬੀ.ਸੀ.ਸੀ.ਆਈ. ਵੱਲੋਂ ਇੰਗਲੈਂਡ ਦੌਰੇ ਦੇ ਲਈ ਟੈਸਟ ਟੀਮ 'ਚ ਸ਼ਾਮਲ ਕੀਤੇ ਜਾਣ ਦੇ ਬਾਅਦ ਮੁਹੰਮਦ ਸ਼ੰਮੀ ਇਕ ਹੋਰ ਕੇਸ ਦੇ ਚੱਕਰ 'ਚ ਫਸ ਗਏ ਹਨ। ਹੁਣ ਚੈੱਕ ਬਾਊਂਸ ਮਾਮਲੇ 'ਚ ਕੋਲਕਾਤਾ ਦੇ ਅਲੀਪੁਰ ਕੋਰਟ ਨੇ ਉਨ੍ਹਾਂ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਸ਼ੰਮੀ ਦੀ ਪਤਨੀ ਹਸੀਨ ਜਹਾਂ ਨੇ ਹੀ ਸ਼ੰਮੀ ਦੇ ਖਿਲਾਫ ਇਹ ਕੇਸ ਦਰਜ ਕਰਾਇਆ ਸੀ। ਸ਼ੰੰਮੀ ਨੂੰ 20 ਸਤੰਬਰ ਨੂੰ ਕੋਰਟ 'ਚ ਪੇਸ਼ ਹੋਣ ਲਈ ਕਿਹਾ ਗਿਆ ਹੈ।

ਨਵੀਂ ਦਿੱਲੀ— ਇੰਗਲੈਂਡ ਨਾਲ 1 ਅਗਸਤ ਤੋਂ ਸ਼ੁਰੂ ਹੋਣ ਵਾਲੀ ਡੇਢ ਮਹੀਨੇ ਲੰਬੀ ਟੈਸਟ ਸੀਰੀਜ਼ ਦੇ ਲਈ ਬੀਤੇ ਰੋਜ਼ 18 ਮੈਂਬਰੀ ਟੀਮ ਦਾ ਐਲਾਨ ਕੀਤਾ ਗਿਆ ਹੈ ਪਰ ਵਨ ਡੇ ਅਤੇ ਟੀ-20 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੋਹਿਤ ਸ਼ਰਮਾ ਟੀਮ 'ਚ ਜਗ੍ਹਾ ਬਣਾ ਸਕਣ 'ਚ ਅਸਫਲ ਰਹੇ, ਜਿਸ ਤੋਂ ਬਾਅਦ ਨਿਰਾਸ਼ ਮਨ ਪਰ ਇਕ ਉਮੀਦ ਦੇ ਨਾਲ ਰੋਹਿਤ ਸ਼ਰਮਾ ਨੇ ਇਕ ਟਵੀਟ ਕੀਤਾ।

ਬੈਂਗਲੁਰੂ— ਕਪਤਾਨ ਪੀ. ਆਰ. ਸ਼੍ਰੀਜੇਸ਼ ਨੇ ਕਿਹਾ ਕਿ ਵਿਸ਼ਵ ਰੈਂਕਿੰਗ 'ਚ ਪੰਜਵੇਂ ਸਥਾਨ 'ਤੇ ਪਹੁੰਚਣ ਨਾਲ ਭਾਰਤੀ ਹਾਕੀ ਟੀਮ ਨੂੰ ਆਗਾਮੀ ਏਸ਼ੀਆਈ ਖੇਡਾਂ ਅਤੇ ਐੱਫ.ਆਈ.ਐੱਚ. ਵਿਸ਼ਵ ਕੱਪ 'ਚ ਬਿਹਤਰ ਪ੍ਰਦਰਸ਼ਨ ਕਰਨ ਦੀ ਪ੍ਰੇਰਣਾ ਮਿਲੇਗੀ। ਸ਼੍ਰੀਜੇਸ਼ ਨੇ ਇੱਥੇ ਸਾਈ ਸੈਂਟਰ 'ਚ ਚਲ ਰਹੇ ਰਾਸ਼ਟਰੀ ਕੈਂਪ 'ਚ ਕਿਹਾ, ''ਇਸ ਨਾਲ ਸਾਨੂੰ 18ਵੀਆਂ ਏਸ਼ੀਆਈ ਖੇਡਾਂ ਅਤੇ ਭੁਵਨੇਸ਼ਵਰ 'ਚ ਸਾਲ ਦੇ ਅੰਤ 'ਚ ਹੋਣ ਵਾਲੇ ਵਿਸ਼ਵ ਕੱਪ 'ਚ ਬਿਹਤਰ ਪ੍ਰਦਰਸ਼ਨ ਦੀ ਪ੍ਰੇਰਣਾ ਮਿਲੇਗੀ। ਅਸੀਂ ਆਪਣੀ ਧਰਤੀ 'ਤੇ ਖਿਤਾਬ ਜਿੱਤਣਾ ਚਾਹੁੰਦੇ ਹਾਂ।''

ਕੋਲੰਬੋ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੇ ਪੁੱਤਰ ਆਲਰਾਊਂਡਰ ਅਰਜੁਨ ਭਾਰਤੀ ਅੰਡਰ-19 ਟੀਮ ਵੱਲੋਂ ਆਪਣੇ ਡੈਬਿਊ ਕੌਮਾਂਤਰੀ ਮੈਚ 'ਚ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਨੌਜਵਾਨ ਟੈਸਟ ਮੈਚ 'ਚ ਸਿਫਰ 'ਤੇ ਆਊਟ ਹੋ ਗਏ। ਪਰ ਉਨ੍ਹਾਂ ਨੇ ਅਜਿਹਾ ਕਰਕੇ ਪਿਤਾ ਸਚਿਨ ਦੀ ਬਰਾਬਰੀ ਕਰ ਲਈ ਜੋ ਆਪਣੇ ਡੈਬਿਊ ਮੈਚ 'ਚ ਵੀ ਖਾਤਾ ਨਹੀਂ ਖੋਲ੍ਹ ਸਕੇ ਸਨ। ਭਾਰਤ ਅੰਡਰ-19 ਅਤੇ ਸ਼੍ਰੀਲੰਕਾ ਅੰਡਰ-19 ਟੀਮਾਂ ਵਿਚਾਲੇ ਕੋਲੰਬੋ 'ਚ ਖੇਡੇ ਜਾ ਰਹੇ ਪਹਿਲੇ ਨੌਜਵਾਨ ਟੈਸਟ ਮੈਚ 'ਚ ਭਾਰਤੀ ਟੀਮ ਦੀ ਪਹਿਲੀ ਪਾਰੀ 'ਚ ਅਰਜੁਨ ਨੌਵੇਂ ਨੰਬਰ 'ਤੇ ਬੱਲੇਬਾਜ਼ੀ ਲਈ ਉਤਰੇ ਪਰ 11 ਗੇਂਦਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਹ ਖਾਤਾ ਨਹੀਂ ਖੋਲ੍ਹ ਸਕੇ ਅਤੇ ਸਿਫਰ 'ਤੇ ਆਊਟ ਹੋ ਗਏ।

ਚੇਨਈ— ਭਾਰਤੀ ਕਬੱਡੀ ਟੀਮ ਦੇ ਕਪਤਾਨ ਅਜੇ ਠਾਕੁਰ ਦਾ ਮੰਨਣਾ ਹੈ ਕਿ ਪੁਰਸ਼ ਟੀਮ ਅਗਲੇ ਮਹੀਨੇ ਇੰਡੋਨੇਸ਼ੀਆ 'ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਦੇ ਕਬੱਡੀ ਮੁਕਾਬਲੇ 'ਚ ਲਗਾਤਾਰ ਅੱਠਵਾਂ ਸੋਨ ਤਮਗਾ ਜਿੱਤ ਸਕਦੀ ਹੈ ਪਰ ਈਰਾਨ ਅਤੇ ਪਾਕਿਸਤਾਨ ਤੋਂ ਸਖਤ ਚੁਣੌਤੀ ਮਿਲੇਗੀ।

ਨਿਊਯਾਰਕ— ਦੋ ਵਾਰ ਦੀ ਅਮਰੀਕੀ ਓਪਨ ਉਪ ਜੇਤੂ ਵਿਕਟੋਰੀਆ ਅਜ਼ਾਰੇਂਕਾ ਨੂੰ ਸਾਲ ਦੇ ਅੰਤਿਮ ਗ੍ਰੈਂਡਸਲੈਮ ਟੂਰਨਾਮੈਂਟ 'ਚ ਸਿੱਧੇ ਪ੍ਰਵੇਸ਼ ਨਹੀਂ ਮਿਲੇਗਾ ਕਿਉਂਕਿ ਉਸ ਦੀ ਰੈਂਕਿੰਗ ਕਟ ਆਫ ਤੋਂ ਕੁਝ ਜ਼ਿਆਦਾ ਹੈ। ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰਨ ਅਤੇ ਦੋ ਵਾਰ ਦੀ ਆਸਟਰੇਲੀਆ ਓਪਨ ਚੈਂਪੀਅਨ ਅਜ਼ਾਰੇਂਕਾ ਦੀ ਇਸ ਹਫਤੇ ਦੀ ਰੈਂਕਿੰਗ 108 ਹੈ ਜੋ ਮੁੱਖ ਡਰਾਅ 'ਚ ਸਿੱਧੇ ਪ੍ਰਵੇਸ਼ ਤੋਂ ਵੱਧ ਹੈ।

Most Read

  • Week

  • Month

  • All