Colors: Green Color

ਨਵੀਂ ਦਿੱਲੀ— ਰਾਸ਼ਟਰਮੰਡਲ ਤੋਂ ਬਾਅਦ ਏਸ਼ੀਆਈ ਖੇਡਾਂ 2018 'ਚ ਸੋਨ ਤਮਗਾ ਜਿੱਤਣ ਵਾਲੇ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ ਕਿ ਜਦੋਂ ਹਰਿਆਣਾ 'ਚ ਰੋਜ਼ਗਾਰ ਦੇ ਮਾਮਲੇ 'ਚ ਬੇਰੁਖ਼ੀ ਮਿਲੀ ਤਾਂ ਮਜਬੂਰਨ ਉਨ੍ਹਾਂ ਨੂੰ ਰੇਲਵੇ ਦਾ ਰੁਖ ਕਰਨਾ ਪਿਆ। ਬਜਰੰਗ ਨੇ ਕਿਹਾ ਕਿ ਜੇਕਰ ਹਰਿਆਣਾ ਸਰਕਾਰ ਉਨ੍ਹਾਂ ਨੂੰ ਡੀ.ਐੱਸ.ਪੀ. ਦਾ ਅਹੁਦਾ ਆਫਰ ਕਰਦੀ ਹੈ ਤਾਂ ਉਹ ਉਸ ਨੂੰ ਸਵੀਕਾਰ ਕਰਨਗੇ।

ਜਕਾਰਤਾ— ਭਾਰਤੀ ਟੈਨਿਸ ਖਿਡਾਰਨ ਅੰਕਿਤਾ ਰੈਨਾ ਨੇ ਇੱਥੇ ਏਸ਼ੀਆਈ ਖੇਡਾਂ-2018 'ਚ ਕਾਂਸੀ ਤਮਗਾ ਜਿੱਤ ਲਿਆ ਹੈ। ਭਾਰਤ ਲਈ ਇਹ 16ਵਾਂ ਤਮਗਾ ਹੈ। ਅਜੇ ਤੱਕ ਭਾਰਤ ਨੇ 4 ਸੋਨ, 3 ਚਾਂਦੀ ਅਤੇ 9 ਕਾਂਸੀ ਤਮਗੇ ਆਪਣੇ ਨਾਂ ਕੀਤੇ ਹਨ। ਮਹਿਲਾ ਸਿੰਗਲ ਸੈਮੀਫਾਈਨਲ 'ਚ ਅੰਕਿਤਾ ਦੇ ਸਾਹਮਣੇ ਚੀਨੀ ਖਿਡਾਰਨ ਸ਼ੁਆਈ ਝਾਂਗ ਦਾ ਤਜਰਬਾ ਕੰਮ ਆਇਆ ਜਿਨ੍ਹਾਂ ਨੇ ਲਗਾਤਾਰ ਕਈ ਮੌਕਿਆਂ 'ਤੇ ਅੰਕਿਤਾ ਤੋਂ ਸਖਤ ਟੱਕਰ ਮਿਲਣ ਦੇ ਬਾਵਜੂਦ 6-4, 7-6 ਨਾਲ ਦੋ ਘੰਟੇ 11 ਮਿੰਟ 'ਚ ਜਿੱਤ ਆਪਣੇ ਨਾਂ ਕਰਕੇ ਫਾਈਨਲ 'ਚ ਜਗ੍ਹਾ ਬਣਾ ਲਈ।

ਨਵੀਂ ਦਿੱਲੀ— ਟੈਸਟ ਕ੍ਰਿਕਟ 'ਚ ਵਿਰਾਟ ਕੋਹਲੀ ਦਾ ਜਲਵਾ ਬਰਕਰਾਰ ਹੈ, ਟ੍ਰੇਂਟਬ੍ਰਿਜ ਟੈਸਟ ਦੀ ਪਹਿਲੀ ਪਾਰੀ 'ਚ 97 ਅਤੇ ਦੂਜੀ ਪਾਰੀ 'ਚ 103 ਦੌੜਾਂ ਬਣਾਉਣ ਦੇ ਨਾਲ ਕੁਲ 200 ਦੌੜਾਂ ਬਣਾਉਣ ਵਾਲੇ ਕੋਹਲੀ ਨੇ ਟੀਮ ਇੰਡੀਆ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਅਤੇ ਇਸ ਦੇ ਨਾਲ ਹੀ ਮੈਨ ਆਫ ਦ ਮੈਚ ਵੀ ਚੁਣੇ ਗਏ। ਹੁਣ ਕੋਹਲੀ ਸਾਲ 2018 'ਚ ਟੈਸਟ ਮੈਚ 'ਚ ਦੌੜਾਂ ਬਣਾਉਣ ਦੇ ਮਾਮਲੇ 'ਚ ਨੰਬਰ 1 ਬਣ ਗਏ ਹਨ। ਉਨ੍ਹਾਂ ਦੇ ਨਾਮ 6 ਮੈਚਾਂ ਦੀਆਂ 12 ਪਾਰੀਆਂ 'ਚ 726 ਦੌੜਾਂ ਹਨ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ 'ਤੇ ਦ.ਅਫਰੀਕਾ ਦੇ Âਡੇਨ ਮਾਰਕਰਾਮ ਹਨ ਜਿਨ੍ਹਾਂ ਦੇ ਨਾਮ 660 ਦੌੜਾਂ ਹਨ।

ਜਕਾਰਤਾ— ਭਾਰਤ ਦੇ 15 ਸਾਲਾ ਨਿਸ਼ਾਨੇਬਾਜ਼ ਵਿਹਾਨ ਸ਼ਾਰਦੁਲ ਨੇ ਏਸ਼ੀਆਈ ਖੇਡਾਂ 2018 'ਚ ਵੀਰਵਾਰ ਨੂੰ ਪੁਰਸ਼ ਡਬਲ ਟ੍ਰੈਪ ਨਿਸ਼ਾਨੇਬਾਜ਼ੀ ਮੁਕਾਬਲੇ ਦਾ ਚਾਂਦੀ ਦਾ ਤਮਗਾ ਹਾਸਲ ਕੀਤਾ। ਵਿਹਾਨ ਨੇ ਫਾਈਨਲਸ 'ਚ ਕੁੱਲ 73 ਦਾ ਸਕੋਰ ਕੀਤਾ ਅਤੇ ਦੂਜੇ ਸਥਾਨ 'ਤੇ ਰਹਿ ਕੇ ਚਾਂਦੀ ਦਾ ਤਮਗਾ ਜਿੱਤਿਆ। ਇਸ ਮੁਕਾਬਲੇ 'ਚ ਕੋਰੀਆ ਦੇ ਹਾਈਨਵੁ ਸ਼ਿਨ ਨੇ 74 ਦੇ ਸਕੋਰ ਦੇ ਨਾਲ ਸੋਨ ਤਮਗੇ 'ਤੇ ਕਬਜ਼ਾ ਕੀਤਾ ਜਦਕਿ ਕਤਰ ਦੇ ਹਮਾਦ ਅਲੀ ਅਲ ਮਾਰੀ ਨੇ 53 ਦੇ ਸਕੋਰ ਦੇ ਨਾਲ ਕਾਂਸੀ ਤਮਗਾ ਜਿੱਤਿਆ।

ਨਵੀਂ ਦਿੱਲੀ— ਅਨੁਭਵੀ ਸਪਿਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਇੰਗਲੈਂਡ ਦੀ ਬੱਲੇਬਾਜ਼ੀ ਬਹੁਤ ਕਮਜ਼ੋਰ ਹੈ ਅਤੇ ਸਪਿਨ ਅਤੇ ਤੇਜ਼ ਗੇਂਦਬਾਜ਼ਾਂ ਦੋਵਾਂ ਦੇ ਸਾਹਮਣੇ ਕਮਜ਼ੋਰ ਪੈ ਰਹੀ ਹੈ। ਜਿਸ ਨਾਲ ਭਾਰਤ ਪੰਜ ਟੈਸਟ ਮੈਚਾਂ ਦੀ ਸੀਰੀਜ਼ ਜਿੱਤ ਸਕਦਾ ਹੈ। ਪਹਿਲੇ ਦੋ ਟੈਸਟ ਹਾਰਨ ਤੋਂ ਬਾਅਦ ਭਾਰਤ ਨੇ ਤੀਜੇ ਟੈਸਟ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 203 ਦੌੜਾਂ ਨਾਲ ਜਿੱਤ ਦਰਜ ਕਰਕੇ ਸੀਰੀਜ਼ 'ਚ ਵਾਪਸੀ ਕੀਤੀ।
-ਇੰਗਲੈਂਡ ਦੀ ਬੱਲੇਬਾਜ਼ੀ ਪੈ ਰਹੀ ਕਮਜ਼ੋਰ

ਨਵੀਂ ਦਿੱਲੀ— ਇੰਡੋਨੇਸ਼ੀਆ 'ਚ ਆਯੋਜਿਤ ਹੋ ਰਹੀਆਂ ਏਸ਼ੀਆਈ ਖੇਡਾਂ 'ਚ ਰੈਸਲਰ ਬਜਰੰਗ ਅਤੇ ਵਿਨੇਸ਼ ਫੋਗਾਟ ਦੇ ਇਲਾਵਾ ਰੈਸਲਰ ਦਿਵਿਆ ਕਾਕਰਾਨ ਨੇ ਭਾਰਤ ਨੂੰ ਇਸ ਈਵੈਂਟ 'ਚ ਮੰਗਲਵਾਰ ਨੂੰ ਕਾਂਸੀ ਤਮਗਾ ਦਿਵਾਇਆ। ਏਸ਼ੀਆਡ 'ਚ ਤਮਗਾ ਜਿਤਣਾ ਆਪਣੇ ਆਪ 'ਚ ਬੇਹੱਦ ਅਹਿਮੀਅਤ ਰਖਦਾ ਹੈ ਅਤੇ ਦਿਵਿਆ ਨੂੰ ਮਿਲੇ ਇਸ ਤਮਗੇ 'ਤੇ ਦੇਸ਼ ਦੇ ਪ੍ਰਧਾਨਮੰਤਰੀ ਅਤੇ ਰਾਸ਼ਟਰਪਤੀ ਸਮੇਤ ਪੂਰੇ ਦੇਸ਼ ਨੇ ਵਧਾਈਆਂ ਦਿੱਤੀਆਂ ਪਰ ਰੈਸਲਿੰਗ ਫੈਡਰੇਸ਼ਨ ਵੱਲੋਂ ਦਿਵਿਆ ਨੁੰ ਵਧਾਈ ਦੇ ਨਾਲ-ਨਾਲ ਕਾਰਨ ਦੱਸੋ ਨੋਟਿਸ ਵੀ ਮਿਲਣ ਜਾ ਰਿਹਾ ਹੈ।

Most Read

  • Week

  • Month

  • All