Colors: Green Color

ਸੇਂਟ ਪੀਟਰਸਬਰਗ— ਐਡਨ ਹੇਜਾਰਡ ਪਿਛਲੇ ਇਕ ਦਹਾਕੇ 'ਚ ਫਰਾਂਸ ਦੀ ਅਕਾਦਮੀ ਪ੍ਰਣਾਲੀ ਦੇ ਸਭ ਤੋਂ ਬਿਹਤਰੀਨ ਖਿਡਾਰੀਆਂ 'ਚੋਂ ਇਕ ਹਨ ਪਰ ਉਹ ਦਿਦਿਏਰ ਡੈਸਚੇਮਪਸ ਦੀ ਟੀਮ ਦੇ ਵਿਸ਼ਵ ਕੱਪ ਜਿੱਤਣ ਦੇ ਸੁਪਨੇ ਨੂੰ ਤੋੜ ਸਕਦੇ ਹਨ। ਫੁੱਟਬਾਲ ਖੇਡਣ ਵਾਲੇ ਮਾਤਾ-ਪਿਤਾ ਦੀ ਸੰਤਾਨ ਬੇਲਜੀਅਮ ਦੇ ਬ੍ਰੇਨ-ਲਿ-ਕੋਮਟੇ 'ਚ ਜਨਮ ਲੈਣ ਵਾਲੇ ਹੇਜਾਰਡ ਦੀ ਪ੍ਰਸਿੱਧੀ ਜਲਦ ਹੀ ਨੇੜਲੇ ਦੇਸ਼ਾਂ 'ਚ ਵੀ ਫੈਲਣ ਲੱਗੀ ਅਤੇ ਅਤੇ 14 ਸਾਲ ਦੀ ਉਮਰ 'ਚ ਹੀ ਲਿਲੀ ਨੇ ਉਸ ਨੂੰ ਆਪਣੇ ਨਾਲ ਜੋੜ ਲਿਆ।

ਮੈਡ੍ਰਿਡ : ਬਾਰਸੀਲੋਨਾ ਦੇ ਸਾਬਕਾ ਕੋਚ ਲੁਈ ਐਨਰਿਕ ਨੂੰ ਅੱਜ ਸਪੇਨ ਦਾ ਨਵਾਂ ਕੋਚ ਨਿਯੁਕਤ ਕੀਤਾ ਗਿਆ  ਹੈ। ਉਹ ਜੁਲੇਨ ਲੋਪੇਗੁਈ ਦੀ ਜਗ੍ਹਾ ਲੈਣਗੇ ਜਿਨ੍ਹਾਂ ਨੂੰ ਵਿਸ਼ਵ ਕੱਪ ਤੋਂ ਪਹਿਲਾਂ ਬਰਖਾਸਤ ਕਰ ਦਿੱਤਾ ਗਿਆ ਸੀ। ਸਪੈਨਿਸ਼ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਲੁਈ ਰੁਬਿਆਲੇਸ ਨੇ ਪੱਤਰਕਾਰਾਂ ਨੂੰ ਕਿਹਾ, ਲੁਈ ਐਨਰਿਕ ਦੀ ਅਗਲੇ ਦੋ ਸਾਲਾਂ ਲਈ ਨਿਯੁਕਤੀ ਨੂੰ ਸਭ ਦੀ ਮੰਜ਼ੂਰੀ ਮਿਲ ਗਈ ਹੈ।

ਦੁਬਈ— ਭਾਰਤ ਅਤੇ ਇੰਗਲੈਂਡ ਵਿਚਾਲੇ 12 ਜੁਲਾਈ ਤੋਂ ਨਾਟਿੰਘਮ 'ਚ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਸ਼ੁਰੂ ਹੋ ਰਹੀ ਹੈ। ਭਾਰਤ ਇੰਗਲੈਂਡ ਦੌਰੇ ਦੀ ਸ਼ੁਰੂਆਤ 'ਚ ਪਹਿਲਾਂ ਹੀ ਟੀ-20 ਸੀਰੀਜ਼ ਜਿੱਤ ਚੁੱਕੀ ਹੈ। ਇਸ ਦੌਰਾਨ ਜੇਕਰ ਭਾਰਤ ਨੇ ਇੰਗਲੈਂਡ ਨੂੰ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 'ਚ ਵੀ ਹਰਾ ਦਿੱਤਾ ਤਾਂ ਭਾਰਤੀ ਟੀਮ ਨੂੰ ਇਕ ਖਾਸ ਤੋਹਫਾ ਮਿਲ ਸਕਦਾ ਹੈ। ਇਹ ਖਾਸ ਤੋਹਫਾ ਹੈ ਆਈ.ਸੀ.ਸੀ. ਰੈਕਿੰਗ 'ਚ ਨੰਬਰ ਇਕ ਸਥਾਨ 'ਤੇ ਆਉਣ ਦਾ। ਭਾਰਤ ਨੇ ਦੋ ਮਈ ਨੂੰ ਇੰਗਲੈਂਡ ਟੀਮ ਕੋਲੋਂ ਹਾਰ ਕੇ ਆਪਣਾ ਸਿਖਰ ਸਥਾਨ ਗੁਆਇਆ ਸੀ। ਜੇਕਰ ਭਾਰਤ ਵਨਡੇ ਸੀਰੀਜ਼ ਨੂੰ 3-0 ਨਾਲ ਜਿੱਤਦਾ ਹੈ ਤਾਂ ਉਹ ਅੰਕ ਤਾਲਿਕਾ 'ਚ 10 ਅੰਕਾਂ ਦੀ ਬੜਤ ਬਣਾ ਲਵੇਗਾ। ਇਹ ਉਸ ਨੂੰ ਨੰਬਰ ਇਕ ਬਣਾਉਣ ਲਈ ਕਾਫੀ ਹੋਵੇਗਾ। ਭਾਰਤੀ ਟੀਮ ਨੇ ਇੰਗਲੈਂਡ ਤੋਂ ਹਾਲ ਹੀ 'ਚ ਤਿੰਨ ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਜਿੱਤੀ ਸੀ।

ਲੰਡਨ : 8ਵਾਰ ਦੇ ਚੈਂਪੀਅਨ ਅਤੇ ਸਿਖਰ ਦਰਜਾ ਹਾਸਲ ਸਵਿਜ਼ਰਲੈਂਡ ਦੇ ਰੋਜਰ ਫੈਡਰਰ ਨੇ ਫ੍ਰਾਂਸ ਦੇ ਏਡ੍ਰਿਅਨ ਮੇਨੇਰਿਨੋ ਦੀ ਚੁਣੌਤੀ ਨੂੰ 6-0, 7-5, 6-4 ਨਾਲ ਖਤਮ ਕਰਦੇ ਹੋਏ ਸੋਮਵਾਰ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਕੁਆਰਟਰ-ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਨੌਵੇਂ ਖਿਤਾਬ ਦੀ ਖੋਜ 'ਚ ਉਤਰੇ ਵਿਸ਼ਵ ਕੱਪ ਦੇ ਦੂਜੇ ਸਥਾਨ ਦੇ ਖਿਡਾਰੀ ਫੈਡਰਰ ਨੇ ਮੇਨੇਰਿਨੋ ਨਾਲ ਮੁਕਾਬਲਾ ਇਕ ਘੰਟੇ 45 ਮਿੰਟ 'ਚ ਜਿੱਤ ਲਿਆ।

ਜਲੰਧਰ - ਜਰਮਨੀ ਭਾਵੇਂ ਹੀ ਫੀਫਾ ਵਿਸ਼ਵ ਕੱਪ ਦੌਰਾਨ ਗਰੁੱਪ ਦੌਰ ਵਿਚੋਂ ਬਾਹਰ ਹੋ ਗਈ ਪਰ ਫੁੱਟਬਾਲਰ ਕੇਵਿਨ ਟ੍ਰੈਪ ਇਸ ਹਾਰ ਨੂੰ ਭੁਲਾ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ। ਦਰਅਸਲ ਕੇਵਿਨ ਨੇ ਆਪਣੀ ਸੁਪਰ ਮਾਡਲ ਗਰਲਫ੍ਰੈਂਡ ਇਜਾਬੇਲ ਗੋਲਾਰਟ ਨਾਲ ਮੰਗਣੀ ਕਰ ਲਈ ਹੈ। ਇਹ ਉਹ ਹੀ ਇਜਾਬੇਲ ਹੈ, ਜਿਸ ਕਾਰਨ ਜਰਮਨੀ ਦੇ ਫੁੱਟਬਾਲ ਪ੍ਰਸ਼ੰਸਕਾਂ ਨੇ ਕੇਵਿਨ ਨੂੰ ਟ੍ਰੋਲ ਕੀਤਾ ਸੀ। ਕਿਹਾ ਗਿਆ ਸੀ ਕਿ ਗੋਲਾਰਟ ਜਦੋਂ ਤੋਂ ਇਜਾਬੇਲ ਨੂੰ ਡੇਟ ਕਰ ਰਹੀ ਹੈ, ਤਦ ਤੋਂ ਹੀ ਉਸਦਾ ਫੁੱਟਬਾਲ 'ਤੇ ਧਿਆਨ ਨਹੀਂ ਹੈ।

ਮਾਸਕੋ : ਕ੍ਰੋਏਸ਼ੀਆ ਨੂੰ ਇੰਗਲੈਂਡ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ ਤੋਂ ਪਹਿਲਾਂ ਅੱਜ ਤਦ ਵੱਡਾ ਝਟਕਾ ਲੱਗਾ ਜਦੋਂ ਰਾਈਟ ਬੈਕ ਸਿਮੇ ਵਾਰਸਲਕੋ ਨੂੰ ਗੋਡੇ ਦੀ ਸੱਟ ਦੇ ਕਾਰਨ 11 ਜੁਲਾਈ ਨੂੰ ਹੋਣ ਵਾਲੇ ਮੈਚ ਤੋਂ ਬਾਹਰ ਹੋਣਾ ਪਿਆ। ਕ੍ਰੋਏਸ਼ੀਆ ਦੇ ਵਲੋਂ 39 ਮੈਚ ਖੇਡਣ ਵਾਲੇ ਵਾਰਸਲਕੋ ਰੂਸ ਖਿਲਾਫ ਮੈਚ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਨੂੰ 97ਵੇਂ ਮਿੰਟ 'ਚ ਮੈਦਾਨ ਛੱਡਣਾ ਪਿਆ ਸੀ। ਕ੍ਰੋਏਸ਼ੀਆ ਨੇ ਇਹ ਮੈਚ ਪੈਨਲਟੀ ਸ਼ੂਟਆਊਟ 'ਚ ਜਿੱਤਿਆ ਸੀ।

Most Read

  • Week

  • Month

  • All