Colors: Green Color

ਸਟ੍ਰਾਈਕਰ ਰਾਣੀ ਦੀ ਅਗਵਾਈ ਵਿਚ ਭਾਰਤੀ ਮਹਿਲਾ ਹਾਕੀ ਟੀਮ ਵੀਰਵਾਰ ਨੂੰ ਇਥੇ 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਵੇਲਸ ਖਿਲਾਫ ਆਪਣੇ 12 ਸਾਲ ਦੇ ਤਮਗੇ ਦੇ ਸੋਕੇ ਨੂੰ ਖਤਮ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਉੱਚੇ ਆਤਮ-ਵਿਸ਼ਵਾਸ ਨਾਲ ਕਰਨ ਲਈ ਉਤਰੇਗੀ।

ਸਵਿਸ ਸਟਾਰ ਰੋਜਰ ਫੈਡਰਰ ਮਿਆਮੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ ਵਿੱਚ ਆਸਟਰੇਲੀਆਈ ਕੁਆਲੀਫਾਇਰ ਥਾਨਾਸੀ ਕੋਕੀਨਾਕਿਸ ਤੋਂ ਹਾਰਕੇ ਉਲਟਫੇਰ ਦਾ ਸ਼ਿਕਾਰ ਬਣੇ ਜਿਸਦੇ ਨਾਲ ਉਹ ਵਿਸ਼ਵ ਰੈਂਕਿੰਗ ਵਿੱਚ ਆਪਣਾ ਸਿਖਰਲਾ ਸਥਾਨ ਗੁਆ ਦੇਣਗੇ । ਵਿਸ਼ਵ ਰੈਂਕਿੰਗ ਵਿੱਚ 175ਵੇਂ ਸਥਾਨ ਉੱਤੇ ਕਾਬਿਜ ਕੋਕੀਨਾਕਿਸ ਨੇ 20 ਵਾਰ ਦੇ ਗਰੈਂਡਸਲੈਮ ਚੈਂਪੀਅਨ ਫੈਡਰਰ 'ਤੇ 3-6, 6-3, 7-6 ਨਾਲ ਜਿੱਤ ਦਰਜ ਕੀਤੀ ।

ਆਪਣੇ ਤਿੱਖੇ ਤੇਵਰਾਂ ਨੂੰ ਲੈ ਕੇ ਮਸ਼ਹੂਰ ਡਬਲਜ਼ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿਚ ਆਪਣੇ ਪਿਤਾ ਦੇ ਮਾਨਤਾ ਪੱਤਰ ਲਈ ਧਮਕੀ ਦੇਣ ਵਾਲੀ ਸਟਾਰ ਖਿਡਾਰਨ ਸਾਇਨਾ ਨੇਹਵਾਲ 'ਤੇ ਨਿਸ਼ਾਨਾ ਵਿੰਨ੍ਹਿਆ ਹੈ ਅਤੇ ਉਸ ਦੀ ਸਖਤ ਆਲੋਚਨਾ ਕੀਤੀ ਹੈ।

ਗੇਂਦ ਨਾਲ ਛੇੜਛਾੜ ਦੇ ਮਾਮਲੇ ਤੋਂ ਬਾਅਦ ਸਟੀਵ ਸਮਿਥ ਨੂੰ ਆਸਟਰੇਲੀਆ ਟੀਮ ਦੀ ਕਪਤਾਨੀ ਛੱਡਣੀ ਪਈ। ਸੂਤਰਾਂ ਦੀ ਮੰਨੀ ਜਾਵੇ ਤਾਂ ਹੁਣ ਉਸ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਸਮਿਥ ਨੂੰ ਰਾਜਸਥਾਨ ਰਾਇਲਸ ਦੀ ਕਪਤਾਨੀ ਤੋਂ ਵੀ ਹਟਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਆਈ.ਪੀ.ਐੱਲ.ਦੇ 11ਵੇਂ ਸੀਜ਼ਨ ਲਈ ਸਮਿਥ ਦੇ ਰਾਜਸਥਾਨ ਟੀਮ ਦਾ ਕਪਤਾਨ ਬਣਾਇਆ ਗਿਆ ਸੀ ਅਤੇ ਉਸ ਨੂੰ ਟੀਮ 'ਚ

ਗ੍ਰੇਂਕੇ ਸੁਪਰ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਵਿਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ ਦੂਸਰੇ ਰਾਊਂਡ ਦੀ ਹਾਰ ਤੋਂ ਉੱਭਰਦੇ ਹੋਏ ਵਿਸ਼ਵ ਕੱਪ ਜੇਤੂ ਅਰਮੇਨੀਅਨ ਨਾਲ ਡਰਾਅ ਖੇਡਿਆ। ਇਸ ਦੇ ਨਾਲ ਹੁਣ ਆਨੰਦ 3 ਮੈਚਾਂ ਤੋਂ ਬਾਅਦ 1 ਅੰਕ 'ਤੇ ਖੇਡ ਰਿਹਾ ਹੈ ਅਤੇ ਬਚੇ ਹੋਏ 6 ਮੈਚਾਂ ਵਿਚ ਉਸ ਨੂੰ ਚੰਗੀ ਖੇਡ ਦਿਖਾਉਣੀ ਪਵੇਗੀ।

ਆਈ.ਸੀ.ਸੀ. ਵਰਲਡ ਕੱਪ ਕੁਆਲੀਫਾਈਰ 2018 ਦੇ ਫਾਈਨਲ ਮੁਕਾਬਲੇ 'ਚ ਅਫਗਾਨਿਸਤਾਨ ਨੇ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਦੋਵੇਂ ਟੀਮਾਂ ਪਹਿਲਾਂ ਹੀ ਇੰਗਲੈਂਡ 'ਚ ਹੋਣ ਵਾਲੇ 2019 ਆਈ.ਸੀ.ਸੀ. ਵਰਲਡ ਕੱਪ ਲਈ ਕੁਆਲੀਫਾਈਰ ਕਰ ਚੁੱਕੀਆਂ ਹਨ।

Most Read

  • Week

  • Month

  • All