Colors: Green Color

ਨਵੀਂ ਦਿੱਲੀ—ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਨਜ਼ਰ ਇੰਗਲੈਂਡ ਖਿਲਾਫ ਵੀਰਵਾਰ (ਯਾਨੀ ਅੱਜ ) ਤੋਂ ਸ਼ੁਰੂ ਹੋਣ ਵਾਲੀ ਤਿੰਨ ਵਨ ਡੇ ਮੈਚਾਂ ਦੀ ਸੀਰੀਜ਼ ਦੌਰਾਨ ਕੁਝ ਨਵੇਂ ਰਿਕਾਰਡ ਬਣਾਉਣ 'ਤੇ ਟਿਕੀ ਹੈ। ਇਸ ਫਾਰਮੈਟ 'ਚ 10,000 ਦੌੜਾਂ ਪੂਰੀਆਂ ਕਰਨ ਵਾਲਾ 12 ਵਾਂ ਬੱਲੇਬਾਜ਼ ਬਣਨਾ ਵੀ ਸ਼ਾਮਲ ਹੈ। ਧੋਨੀ ਨੇ ਹੁਣ ਤੱਕ 318 ਵਨ ਡੇ ਮੈਚਾਂ 'ਚ 9967 ਦੌੜਾਂ ਬਣਾਈਆਂ ਹਨ ਅਤੇ ਉਨ੍ਹਾਂ ਨੂੰ 10,000 ਦੌੜਾਂ ਦੇ ਸੀਨੀਅਰ ਕਲੱਬ 'ਚ ਸ਼ਾਮਲ ਹੋਣ ਲਈ ਹੁਣ ਸਿਰਫ 33 ਦੌੜਾਂ ਦੀ ਲੋੜ ਹੈ।

ਨਵੀਂ ਦਿੱਲੀ (ਬਿਊਰੋ)— ਕੈਨੇਡਾ ਟੀ-20 ਲੀਗ 'ਚ ਵੈਸਟਇੰਡੀਜ਼ ਬੀ ਦੇ ਖਿਲਾਫ ਲਸਿਥ ਮਲਿੰਗਾ ਦੀ ਕਪਤਾਨੀ ਵਾਲੀ ਮੋਂਟ੍ਰੋਲ ਟਾਈਗਰ ਟੀਮ ਵੱਲੋਂ ਖੇਡ ਰਹੇ ਸੁਨੀਲ ਨਾਰਾਇਣ ਨੇ ਧਮਾਕੇਦਾਰ ਪਾਰੀ ਖੇਡ ਕੇ ਜਿੱਤ ਦਿਵਾਈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵੈਸਟਇੰਡੀਜ਼ ਬੀ ਨੇ ਸ਼ਾਮਰ ਸਪ੍ਰਿੰਗਰ ਦੇ 62 ਦੌੜਾਂ ਦੀ ਬਦੌਲਤ 7 ਵਿਕਟਾਂ ਗੁਆ ਕੇ 162 ਦੌੜਾਂ ਬਣਾਈਆਂ। ਜਵਾਬ 'ਚ ਉੱਤਰੀ ਮੋਂਟ੍ਰੋਲ ਟਾਈਗਰ ਨੇ ਇਸ ਟੀਚੇ ਨੂੰ 17.3 ਓਵਰਾਂ 'ਚ ਹਾਸਲ ਕਰ ਲਿਆ।

ਨਵੀਂ ਦਿੱਲੀ—ਇੰਗਲੈਂਡ 'ਚ ਟੀ-20 ਸੀਰੀਜ਼ 'ਤੇ ਕਬਜਾ ਕਰਨ 'ਤੋਂ ਬਾਅਦ ਹੁਣ ਵਿਰਾਟ ਕੋਹਲੀ ਐਂਡ ਕੰਪਨੀ ਦੇ ਸਾਹਮਣੇ ਹੈ ਵਨ ਡੇ ਸੀਰੀਜ਼ ਜਿੱਤਣ ਦਾ ਚੈਲੇਂਜ। ਟੀਮ ਇੰਡੀਆ ਵੀਰਵਾਰ ਨੂੰ 3 ਮੈਚਾਂ ਦੀ ਵਨ ਡੇ ਸੀਰੀਜ਼ ਦਾ ਪਹਿਲਾ ਮੈਚ ਖੇਡਣ ਉਤਰੇਗੀ। ਇਹ ਮੁਕਾਬਲਾ ਨਾਟਿੰਘਮ 'ਚ ਭਾਰਤੀ ਸਮੇਂ ਮੁਤਾਬਕ ਸ਼ਾਮ 5 ਵਜੇ ਸ਼ੁਰੂ ਹੋਵੇਗਾ।

ਨਵੀਂ ਦਿੱਲੀ— ਭਾਰਤ ਜੇਕਰ 12 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਤਿੰਨ ਵਨ-ਡੇ ਮੈਚਾਂ ਦੀ ਸੀਰੀਜ਼ 'ਚ ਇੰਗਲੈਂਡ ਨੂੰ 3-0 ਨਾਲ ਹਰਾ ਦਿੰਦਾ ਹੈ ਤਾਂ ਉਹ ਅੰਤਰਰਾਸ਼ਟਰੀ ਕ੍ਰਿਕਟ ਪਰਿਸ਼ਦ ਦੀ ਵਨ ਡੇ ਰੈਕਿੰਗ 'ਚ ਟਾਪ 'ਤੇ ਪਹੁੰਚ ਜਾਵੇਗਾ। ਇੰਗਲੈਂਡ ਅਤੇ ਭਾਰਤ ਹਜੇ ਵਨ ਡੇ ਰੈਂਕਿੰਗ 'ਚ ਕਰਮਵਾਰ, ਪਹਿਲੇ ਅਤੇ ਦੂਜੇ ਸਥਾਨ 'ਤੇ ਹੈ। ਇਨ੍ਹਾਂ ਦੋਨਾਂ ਵਿਚਕਾਰ ਪਹਿਲਾਂ ਵਨ ਡੇ ਵੀਰਵਾਰ ਨੂੰ ਨਾਟਿੰਘਮ 'ਚ ਖੇਡਿਆ ਜਾਵੇਗਾ। ਇਸ ਮੈਚ ਨਾਲ ਇਕ ਮਹੀਨੇ ਤੱਕ ਚੱਲਣ ਵਾਲੇ ਵਨ ਡੇ ਮੈਚਾਂ ਦੀ ਸ਼ੁਰੂਆਤ ਵੀ ਹੋਵੇਗੀ।

ਗਾਲ : ਦੱਖਣੀ ਅਫਰੀਕਾ ਕ੍ਰਿਕਟ ਟੀਮ ਦੇ ਕਪਤਾਨ ਫਾਫ ਡੁਪਲੇਸਿਸ ਨੇ ਸ਼੍ਰੀਲੰਕਾ ਖਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਤੋਂ ਇਕ ਦਿਨ ਪਹਿਲਾਂ ਅੱਜ ਤੇਜ਼ ਗੇਂਦਬਾਜ਼ ਡੇਲ ਸਟੇਨ ਅਤੇ ਬਾਕੀ ਗੇਂਦਬਾਜ਼ਾਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕੀਤੀ ਹੈ। ਸਟੇਨ ਸੱਟ ਤੋਂ ਵਾਪਸੀ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣਾ ਆਖਰੀ ਟੈਸਟ ਮੈਚ ਜਨਵਰੀ ਮਹੀਨੇ 'ਚ ਖੇਡਿਆ ਸੀ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ਼ 'ਚ ਸਟੇਨ ਦੀ ਭੂਮਿਕਾ ਮਹੱਤਵਪੂਰਨ ਮੰੰਨੀ ਜਾ ਰਹੀ ਹੈ।

ਨਵੀਂ ਦਿੱਲੀ (ਵਾਰਤਾ)— ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਮਗਾ ਜੇਤੂ ਐੱਮ.ਸੀ. ਮੈਰੀਕਾਮ ਨੂੰ ਭਰੋਸਾ ਹੈ ਕਿ ਇਸ ਸਾਲ ਨਵੰਬਰ 'ਚ ਭਾਰਤ ਦੀ ਮੇਜ਼ਬਾਨੀ 'ਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ 'ਚ ਉਹ ਇਕ ਵਾਰ ਫਿਰ ਤੋਂ ਤਮਗਾ ਜਿੱਤਣ 'ਚ ਕਾਮਯਾਬ ਹੋਵੇਗੀ। ਮੈਰੀਕਾਮ ਨੇ ਇਸ ਸਾਲ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਸੋਨ ਤਮਗਾ ਜਿੱਤਿਆ ਸੀ ਅਤੇ ਇਸ ਤੋਂ ਪਹਿਲਾਂ 2017 ਏਸ਼ੀਆਈ ਮਹਿਲਾ ਚੈਂਪੀਅਨਸ਼ਿਪ 'ਚ ਉਨ੍ਹਾਂ ਨੇ ਸੋਨ ਤਮਗਾ ਜਿੱਤਿਆ ਸੀ। ਮੈਰੀਕਾਮ 2014 ਦੇ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਹੈ ਪਰ ਅਗਲੇ ਮਹੀਨੇ ਜਕਾਰਤਾ 'ਚ ਹੋਣ ਜਾ ਰਹੀਆਂ ਏਸ਼ੀਆਈ ਖੇਡਾਂ 'ਚ ਉਹ ਹਿੱਸਾ ਨਹੀਂ ਲੈ ਰਹੀ ਹੈ।

Most Read

  • Week

  • Month

  • All