Colors: Green Color

ਹੀਨਾ ਸਿੱਧੂ ਨੇ ਰਾਸ਼ਟਰਮੰਡਲ ਖੇਡਾਂ 2018 'ਚ ਮਹਿਲਾਵਾਂ ਦੀ 25 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਨਵੇਂ ਰਾਸ਼ਟਰਮੰਡਲ ਰਿਕਾਰਡ ਦੇ ਨਾਲ ਸੋਨੇ ਦਾ ਤਮਗਾ ਜਿੱਤ ਕੇ ਨਿਸ਼ਾਨੇਬਾਜ਼ੀ 'ਚ ਭਾਰਤ ਨੂੰ ਤੀਜਾ ਸੋਨ ਤਮਗਾ ਦਿਵਾਇਆ। ਹੀਨਾ ਦਾ ਫਾਈਨਲ ਸਕੋਰ 38 ਰਿਹਾ ਜਿਸ 'ਚ ਦੋ ਸੀਰੀਜ਼ 'ਚ ਉਸ ਨੇ ਪਰਫੈਕਟ ਪੰਜ ਦਾ ਸਕੋਰ ਬਣਾਇਆ।

ਟੈਨਿਸ ਖਿਡਾਰਨ ਅੰਕਿਤਾ ਰੈਨਾ ਤਾਜ਼ਾ ਡਬਲਿਊ.ਟੀ.ਏ. ਰੈਂਕਿੰਗ ਦੇ ਸਿੰਗਲ ਖਿਡਾਰੀਆਂ ਵਿੱਚ ਸਿਖਰਲੀ 200 ਵਿੱਚ ਜਗ੍ਹਾ ਬਣਾਉਣ ਵਾਲੀ ਦੇਸ਼ ਦੀ ਤੀਜੀ ਖਿਡਾਰਨ ਬਣ ਗਈ । ਤਾਜ਼ਾ ਰੈਂਕਿੰਗ ਵਿੱਚ 15 ਸਥਾਨਾਂ ਦੇ ਸੁਧਾਰ ਦੇ ਨਾਲ 25 ਸਾਲ ਦੀ ਅੰਕਿਤਾ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿਗ 197ਵੇਂ ਉੱਤੇ ਪਹੁੰਚ ਗਈ । ਉਨ੍ਹਾਂ ਤੋਂ ਪਹਿਲਾਂ ਇਹ ਸਥਾਨ ਨਿਰੂਪਮਾ ਵੈਦਿਆਨਾਥਨ ਅਤੇ ਸਾਨੀਆ ਮਿਰਜ਼ਾ ਨੇ ਹਾਸਲ ਕੀਤਾ ਸੀ ।

ਫੁੱਟਬਾਲ ਦੁਨੀਆ ਦੀ ਇਕ ਹਰਮਨਪਿਆਰੀ ਖੇਡ ਹੈ। ਫੁੱਟਬਾਲ ਭਾਰਤ 'ਚ ਵੀ ਕਾਫੀ ਲੋਕਪ੍ਰਿਯ ਖੇਡ ਹੈ। ਫੁੱਟਬਾਲ ਦੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚ ਖੇਡੇ ਜਾਂਦੇ ਹਨ। ਇਸੇ ਲੜੀ 'ਚ ਭਾਰਤ 'ਚ ਸੁਪਰ ਕੱਪ ਫੱਟਬਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ।

ਡਰੈਗ ਫਲਿਕਰ ਹਰਮਨਪ੍ਰੀਤ ਸਿੰਘ ਦੇ 2 ਗੋਲ ਦੀ ਮਦਦ ਨਾਲ ਭਾਰਤ ਨੇ ਹੇਠਲੀ ਰੈਂਕਿੰਗ ਵਾਲੀ ਮਲੇਸ਼ੀਆ ਨੂੰ 2-1 ਨਾਲ ਹਰਾ ਕੇ ਰਾਸ਼ਟਰਮੰਡਲ ਖੇਡਾਂ 2018 ਦੇ ਪੁਰਸ਼ ਹਾਕੀ ਮੁਕਾਬਲੇ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ। ਹਰਮਨਪ੍ਰੀਤ ਨੇ ਤੀਜੇ ਅਤੇ 44ਵੇਂ ਮਿੰਟ 'ਚ ਗੋਲ ਦਾਗੇ। ਮਲੇਸ਼ੀਆ ਵੱਲੋਂ ਇਕ ਮਾਤਰ ਗੋਲ ਫੈਜ਼ਲ ਸਾਰੀ ਨੇ 16ਵੇਂ ਮਿੰਟ 'ਚ ਕੀਤਾ।

ਗੋਲਡ ਕੋਸਟ (ਸੁਰਿੰਦਰਪਾਲ ਸਿੰਘ ਖੁਰਦ, ਯੂ. ਐੱਨ. ਆਈ., ਭਾਸ਼ਾ) : ਭਾਰਤੀ ਮਹਿਲਾ ਖਿਡਾਰੀਆਂ ਨੌਜਵਾਨ ਨਿਸ਼ਾਨੇਬਾਜ਼ ਮਨੂ ਭਾਕਰ, ਵੇਟ ਲਿਫਟਰ ਪੂਨਮ ਯਾਦਵ ਤੇ ਮਹਿਲਾ ਟੇਬਲ ਟੈਨਿਸ ਟੀਮ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ 21ਵੀਆਂ ਰਾਸ਼ਟਰਮੰਡਲ ਖੇਡਾਂ ਦੇ ਚੌਥੇ ਦਿਨ ਐਤਵਾਰ ਨੂੰ ਭਾਰਤ ਦੀ ਝੋਲੀ ਵਿਚ 3 ਸੋਨ ਤਮਗੇ ਪਾ ਦਿੱਤੇ। ਭਾਰਤ ਨੇ ਇਸਦੇ ਇਲਾਵਾ 1 ਚਾਂਦੀ ਤੇ 2 ਕਾਂਸੀ ਤਮਗੇ ਵੀ ਜਿੱਤੇ। ਭਾਰਤ ਹੁਣ ਅੰਕ ਸੂਚੀ

ਹਰ ਸਾਲ 500 ਤੋਂ ਜ਼ਿਆਦਾ ਡੋਪ ਟੈਸਟ, ਵਿਸ਼ੇਸ਼ ਖੁਰਾਕ ਅਤੇ ਜਰਮਨੀ ਤੋਂ ਆਏ ਪੋਸ਼ਕ ਸਪਲੀਮੈਂਟ ਰਾਸ਼ਟਰਮੰਡਲ ਖੇਡਾਂ 2018 ਵਿੱਚ ਪੰਜ ਸੋਨ ਤਮਗੇ ਜਿੱਤਣ ਵਾਲੇ ਭਾਰਤੀ ਵੇਟਲਿਫਟਰਾਂ ਦੀ ਸਫਲਤਾ ਦਾ ਰਾਜ ਹੈ । ਭਾਰਤੀ ਵੇਟਲਿਫਟਰ ਟੀਮ ਪੰਜ ਸੋਨੇ, ਦੋ ਚਾਂਦੀ ਅਤੇ ਦੋ ਕਾਂਸੀ ਤਮਗੇ ਲੈ ਕੇ ਕੱਲ ਆਪਣੇ ਦੇਸ਼ ਪਰਤੇਗੀ । ਇਸ ਖੇਡ ਵਿੱਚ ਭਾਰਤ ਤਮਗਾ ਸੂਚੀ ਵਿੱਚ ਅੱਵਲ ਰਿਹਾ ।

Most Read

  • Week

  • Month

  • All