Colors: Green Color

ਨਵੀਂ ਦਿੱਲੀ—ਤੇਜ਼ ਗੇਂਦਬਾਜ਼ ਮਾਰਕ ਵੁਡ ਨੇ ਕਿਹਾ ਕਿ ਤੀਜੇ ਅਤੇ ਆਖਰੀ ਵਨ ਡੇ ਮੈਚ 'ਚ ਜਿੱਤ ਦਰਜ ਕਰਨ ਲਈ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਭਾਰਤ ਦੇ ਸਪਿਨਰ ਕੁਲਦੀਪ ਯਾਦਵ ਨੂੰ ਸ਼ੁਰੂਆਤੀ ਵਿਕਟ ਲੈਣ 'ਤੋਂ ਰੋਕਣਾ ਹੋਵੇਗਾ। ਯਾਦਵ ਨੇ ਹਜੇ ਤੱਕ ਦੋ ਮੈਚਾਂ 'ਚ 9 ਵਿਕਟਾਂ ਲਈਆਂ ਹਨ। ਪਹਿਲੇ ਮੈਚ 'ਚ 6 ਵਿਕਟਾਂ ਲੈਣ ਦੇ ਬਾਅਦ ਉਨ੍ਹਾਂ ਨੇ ਦੂਜੇ ਵਨ ਡੇ 'ਚ 6 ਵਿਕਟਾਂ ਝਟਕਾਈਆਂ।

ਨਵੀਂ ਦਿੱਲੀ— ਭਾਰਤ ਦੀ ਅੰਡਰ-16 ਫੁੱਟਬਾਲ ਟੀਮ ਨੇ ਅੱਜ ਥਾਈਲੈਂਡ ਦੌਰੇ 'ਤੇ ਬੂਰੀਰਾਮ ਯੂਨਾਈਟਿਡ ਐੱਫ.ਸੀ. ਅੰਡਰ 17 ਟੀਮ ਨੂੰ 2-0 ਨਾਲ ਹਰਾਇਆ। ਭਾਰਤ ਲਈ ਭੁਵਨੇਸ਼ ਨੇ ਤੀਜੇ ਅਤੇ ਰੋਹਿਤ ਦਾਨੂ ਨੇ 83ਵੇਂ ਮਿੰਟ 'ਚ ਗੋਲ ਦਾਗੇ।

ਲੰਡਨ— ਭਾਰਤ ਅਤੇ ਇੰਗਲੈਂਡ ਵਿਚਾਲੇ ਵਨਡੇ ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ ਲੀਡਸ 'ਚ ਖੇਡਿਆ ਜਾ ਰਿਹਾ ਹੈ ਜਿਸ 'ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੇ ਸਾਹਮਣੇ 50 ਓਵਰਾਂ 'ਚ 257 ਦੌਡ਼ਾਂ ਦਾ ਟੀਚਾ ਰੱਖਿਆ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤੇ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਸੀ।

ਬੈਂਕਾਕ— ਓਲੰਪਿਕ ਚਾਂਦੀ ਤਮਗਾ ਜੇਤੂ ਪੀ.ਵੀ. ਸਿੰਧੂ ਵੀਰਵਾਰ ਨੂੰ ਭਾਰਤ ਦੇ ਲਈ ਹਾਂ-ਪੱਖੀ ਨਤੀਜਾ ਹਾਸਲ ਕਰਨ ਵਾਲੀ ਇਕਮਾਤਰ ਖਿਡਾਰਨ ਰਹੀ ਜਦੋਂ ਉਸ ਨੇ ਸਿੱਧੇ ਗੇਮ 'ਚ ਜਿੱਤ ਦੇ ਨਾਲ 350000 ਡਾਲਰ ਇਨਾਮੀ ਥਾਈਲੈਂਡ ਓਪਨ ਵਿਸ਼ਵ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ। ਸਿੰਧੂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਹਾਂਗਕਾਂਗ ਦੀ ਯਿਪ ਪੁਈ ਨੂੰ 21-16, 21-14 ਨਾਲ ਹਰਾ ਕੇ ਅੰਤਿਮ ਅੱਠ 'ਚ ਜਗ੍ਹਾ ਬਣਾਈ ਜਿੱਥੇ ਉਸ ਦਾ ਸਾਹਮਣਾ ਅਮਰੀਕਾ ਦੀ ਸੋਨੀਆ ਚੀਹ ਨਾਲ ਹੋਵੇਗਾ।

ਨਵੀਂ ਦਿੱਲੀ— ਕੇਂਦਰੀ ਸੂਚਨਾ ਕਮਿਸ਼ਨ (ਸੀ.ਆਈ.ਸੀ.) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਅਤੇ ਖੇਡ ਮੰਤਰਾਲਾ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਵੱਖ-ਵੱਖ ਨਿਆਇਕ ਫੈਸਲਿਆਂ ਅਤੇ ਲਾਅ ਕਮਿਸ਼ਨ ਦੀ ਤਾਜ਼ਾ ਰਿਪੋਰਟ ਦੇ ਮੱਦੇਨਜ਼ਰ ਬੀ.ਸੀ.ਸੀ.ਆਈ. ਨੂੰ ਆਰ.ਟੀ.ਆਈ. ਐਕਟ ਦੇ ਤਹਿਤ ਕਿਉਂ ਨਹੀਂ ਲਿਆਂਦਾ ਜਾ ਸਕਦਾ। ਸੁਚਨਾ ਕਮਿਸ਼ਨਰ ਸ਼੍ਰੀਧਰ ਆਚਾਰਯੁਲੂ ਨੇ ਕਿਹਾ, ''ਲੰਬੇ ਸਮੇਂ ਤੋਂ ਚੱਲੀ ਆ ਰਹੀ ਇਸ ਬੇਯਕੀਨੀ 'ਤੇ ਰੋਕ ਲਗਾਉਣਾ ਸੀ.ਆਈ.ਸੀ. ਦਾ ਕੰਮ ਹੈ। ਇਸੇ ਦੇ ਕਰਕੇ ਬੀ.ਸੀ.ਸੀ.ਆਈ. 'ਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਕਮੀ ਹੈ।''

ਨਵੀਂ ਦਿੱਲੀ— ਅਗਲੇ ਮਹੀਨੇ ਤੋਂ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ 'ਚ ਹੋਣ ਵਾਲੀਆਂ ਏਸ਼ੀਅਨ ਖੇਡਾਂ ਲਈ ਜਾਣ ਵਾਲੀਆਂ ਭਾਰਤੀਆਂ ਟੀਮਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਸੁਲਝਣ ਦਾ ਨਾਮ ਨਹੀਂ ਲੈ ਰਿਹਾ। ਤਾਜ਼ਾ ਮਾਮਲਾ ਹੁਣ ਹੈਂਡਬਾਲ ਟੀਮ ਨੂੰ ਲੈ ਕੇ ਸਾਹਮਣੇ ਆਇਆ ਹੈ।ਖੇਡ ਮੰਤਰਾਲੇ ਨੇ ਸਾਫ ਕਰ ਦਿੱਤਾ ਹੈ ਕਿ ਉਹ ਪੁਰਸ਼ਾਂ ਦੀ ਹੈਂਡਬਾਲ ਟੀਮ ਏਸ਼ੀਅਨ ਖੇਡਾਂ 'ਚ ਪਿਛਲੇ ਦਰਵਾਜੇ ਤੋਂ ਐਂਟਰੀ ਨਹੀਂ ਦੇਵੇਗਾ ਯਾਨੀ ਇਸ ਟੀਮ ਨੂੰ ਏਸ਼ੀਅਨ ਖੇਡਾਂ 'ਚ ਹਿੱਸਾ ਲੈਣ ਦੀ ਆਗਿਆ ਖੇਡ ਮੰਤਰਾਲੇ ਵੱਲੋਂ ਨਹੀਂ ਮਿਲੇਗੀ।

Most Read

  • Week

  • Month

  • All