Colors: Green Color

ਟੈਸਟ ਮਾਹਿਰ ਰਿਧੀਮਾਨ ਸਾਹਾ ਦਾ ਮੰਨਣਾ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ ਵਿਚ ਸਨਰਾਈਜ਼ਰਸ ਹੈਦਰਾਬਾਦ ਲਈ ਬੱਲੇਬਾਜ਼ੀ ਦਾ ਆਗਾਜ਼ ਕਰਨਾ ਉਸ ਦੇ ਲਈ ਕਾਫੀ ਹਾਂ-ਪੱਖੀ ਹੈ। ਸਾਹਾ ਨੇ ਇਸ ਤੋਂ ਪਹਿਲਾਂ ਕਿੰਗਜ਼ ਇਲੈਵਨ ਪੰਜਾਬ ਲਈ ਵੀ ਬੱਲੇਬਾਜ਼ੀ ਕੀਤੀ ਸੀ। ਇਥੋਂ ਤੱਕ ਕਿ 2013 ਆਈ. ਪੀ. ਐੱਲ. ਫਾਈਨਲ ਵਿਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਮਿਲੀ ਹਾਰ ਦੌਰਾਨ ਇਕ ਸੈਂਕੜਾ ਵੀ ਜੜਿਆ ਸੀ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਸਵੀਡਨ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਵਿਸ਼ੇਸ਼ ਤੌਰ 'ਤੇ ਮੁੱਕੇਬਾਜ਼ ਐੱਮ.ਸੀ. ਮੈਰੀਕਾਮ ਅਤੇ ਬੈਡਮਿੰਟਨ ਖਿਡਾਰੀ ਸਾਇਨਾ ਨੇਹਵਾਲ ਜਾ ਜ਼ਿਕਰ ਕੀਤਾ।

ਭਾਰਤ ਦੇ ਹੀ ਨਹੀਂ ਦੁਨੀਆ ਦੇ ਸਭ ਤੋਂ ਪ੍ਰਤਿਭਾਸ਼ਾਲੀ ਸ਼ਤਰੰਜ ਖਿਡਾਰੀ ਮੰਨੇ ਜਾ ਰਹੇ ਪ੍ਰਗਾਨੰਧਾ ਨੇ ਚੌਥੇ ਫਿਸ਼ਰ ਮੈਮੋਰੀਅਲ ਕਲੋਜ਼ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ ਦਾ ਖਿਤਾਬ ਹਾਸਲ ਕਰ ਦੇ ਹੋਏ ਆਪਣਾ ਦੂਸਰਾ ਗ੍ਰੈਂਡ ਮਾਸਟਰ ਨਾਰਮ ਵੀ ਹਾਸਲ ਕਰ ਲਿਆ। 12 ਸਾਲਾ ਪ੍ਰਗਾਨੰਧਾ ਨੇ ਕੁੱਲ 9 ਮੈਚਾਂ ਵਿਚੋਂ 5 ਜਿੱਤੇ ਅਤੇ 4 ਡਰਾਅ ਦੇ ਨਾਲ ਅਜੇਤੂ 7 ਅੰਕ ਬਣਾਉਂਦੇ ਹੋਏ ਖਿਤਾਬ ਹਾਸਲ ਕਰ ਲਿਆ।

ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਫਿਰ ਤੋਂ ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਸੈਸ਼ਨ 'ਚ ਹਿੱਸਾ ਲੈ ਸਕਦੇ ਹਨ। ਦਿੱਲੀ ਡੇਅਰਡੇਵਿਲਸ ਦੇ ਇਸ ਤੇਜ਼ ਗੇਂਦਬਾਜ਼ ਨੂੰ ਕੋਲਕਾਤਾ ਪੁਲਸ ਤੋਂ ਰਾਹਤ ਮਿਲੀ ਹੈ। ਇਸ ਤੇਜ਼ ਗੇਂਦਬਾਜ਼ ਨੂੰ ਪੁਲਸ ਨੇ ਫਿਰ ਤੋਂ ਇੰਡੀਅਨ ਪ੍ਰੀਮੀਅਰ ਲੀਗ ਦੀ ਟੀਮ ਦਿੱਲੀ ਡੇਅਰਡੇਵਿਲਸ ਨਾਲ ਜੁੜਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਨਾਲ ਮੁਹੰਮਦ ਸ਼ਮੀ ਦਿੱਲੀ ਡੇਅਰਡੇਵਿਲਸ ਵੱਲੋਂ

ਆਪਣੀ ਲੈਅ 'ਚ ਪਰਤ ਚੁਕੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਈ. ਪੀ. ਐੱਲ.-11 ਵਿਚ ਅਜੇਤੂ ਚਲ ਰਹੀ ਸਨਰਾਈਜ਼ਰਸ ਹੈਦਰਾਬਾਦ ਦਾ ਜੇਤੂ ਰੱਥ ਰੋਕਣ ਦੇ ਇਰਾਦੇ ਨਾਲ ਵੀਰਵਾਰ ਨੂੰ ਆਪਣੇ ਘਰੇਲੂ ਮੈਦਾਨ 'ਤੇ ਉਤਰੇਗੀ। ਟੂਰਨਾਮੈਂਟ ਵਿਚ ਹੈਦਰਾਬਾਦ ਹੀ ਇਕੋ-ਇਕ ਇਸ ਤਰ੍ਹਾਂ ਦੀ ਟੀਮ ਹੈ, ਜਿਸਨੇ ਹੁਣ ਤਕ ਕੋਈ ਮੈਚ ਨਹੀਂ ਗੁਆਇਆ ਹੈ। ਉਸਨੇ ਆਪਣੇ ਤਿੰਨੋਂ ਮੈਚ ਜਿੱਤੇ ਹਨ। ਦੂਸਰੇ ਪਾਸੇ ਪੰਜਾਬ ਨੇ 3 ਵਿਚੋਂ 2 ਮੈਚ ਜਿੱਤੇ ਹਨ।

ਬੈਂਗਲੁਰੂ ਦੇ ਐਮ ਚਿੰਦਬਰਮ ਸਟੇਡੀਅਮ 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਦਰਮਿਆਨ ਖੇਡੇ ਜਾ ਰਹੇ ਟੀ-20 ਅਧੀਨ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਬੈਂਗਲੁਰੂ ਨੇ ਕੋਲਕਾਤਾ 'ਚ ਆਪਣਾ ਪਹਿਲਾ ਮੈਚ ਕੋਲਕਾਤਾ ਨਾਈਟਰਾਈਡਰਜ਼ ਖਿਲਾਫ ਚਾਰ ਵਿਕਟਾਂ ਨਾਲ ਗੁਆ ਦਿੱਤਾ ਸੀ ਜਦਕਿ

Most Read

  • Week

  • Month

  • All