Colors: Green Color

ਨਵੀਂ ਦਿੱਲੀ— ਇੰਗਲੈਂਡ ਖਿਲਾਫ ਪਹਿਲੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਹੈ। ਟੀਮ 'ਚ ਦੋ ਨਵੇਂ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ। ਇਹ ਦੋ ਖਿਡਾਰੀ ਹਨ ਰਿਸ਼ਭ ਪੰਤ ਅਤੇ ਸ਼ਾਰਦੁਲ। ਜਦਕਿ ਹਿੱਟਮੈਨ ਰੋਹਿਤ ਸ਼ਰਮਾ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ। ਇੰਗਲੈਂਡ ਦੌਰੇ 'ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਕੁਲਦੀਪ ਯਾਦਵ ਨੂੰ ਇਨਾਮ ਮਿਲਿਆ ਹੈ। ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਆਗਾਜ਼ 1 ਅਗਸਤ ਤੋਂ ਸ਼ੁਰੂ ਹੋਵੇਗਾ ਅਤੇ 11 ਸਤੰਬਰ ਤੱਕ ਚਲੇਗਾ।

ਰੋਮ— ਪੁਰਤਗਾਲ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੇ ਆਪਣੇ ਨਵੇਂ ਕਲੱਬ ਜੁਵੇਂਟਸ ਲਈ ਹੁਣ ਤੱਕ ਮੈਦਾਨ 'ਤੇ ਕਦਮ ਵੀ ਨਹੀਂ ਰੱਖਿਆ ਹੈ ਪਰ ਉਸ ਨੂੰ ਲੈ ਕੇ ਜੁਨੂੰਨ ਇਕਸ ਤਰ੍ਹਾਂ ਛਾ ਗਿਆ ਹੈ ਕਿ ਇਤਾਲਵੀ ਕਲੱਬ ਨੇ ਸਟਾਰ ਫੁੱਟਬਾਲਰ ਦੇ ਨਾਂ ਦੀ ਜਰਸੀ 'ਸੀਆਰ-7' ਵੇਚ ਕੇ ਹੀ ਕਰਾਰ ਦੀ ਅੱਧੀ ਰਕਮ ਵਸੂਲ ਕਰ ਲਈ ਹੈ। ਰੋਨਾਲਡੋ ਨੇ ਰੀਅਲ ਮੈਡ੍ਰਿਡ ਨਾਲ ਆਪਣਾ ਸਾਥ ਛੱਡਦੇ ਹੋਏ ਜੁਵੇਂਟਸ ਨਾਲ ਕਰਾਰ ਕੀਤਾ ਹੈ। ਪੁਰਤਗਾਲੀ ਸਟ੍ਰਾਈਕਰ ਨੇ ਤੁਰਿਨ ਸਥਿਤ ਕਲੱਬ ਨਾਲ ਲਗਭਗ 802 ਕਰੋੜ ਰੁਪਏ 'ਚ ਕਰਾਰ ਕੀਤਾ ਹੈ।

ਗਸਟਾਡ— ਯੁਗੇਨੀ ਬੁਚਾਰਡ ਨੇ ਪਹਿਲਾ ਸੈੱਟ ਗੁਆਉਣ ਦੇ ਬਾਅਦ ਜ਼ੋਰਦਾਰ ਵਾਪਸੀ ਕਰਦੇ ਹੋਏ ਬੁੱਧਵਾਰ ਨੂੰ ਇੱਥੇ ਟੀਮੀਆ ਬਾਕਸਿਨਸਕੀ ਨੂੰ ਹਰਾ ਕੇ ਗਸਟਾਡ ਡਬਲਿਊ.ਟੀ.ਏ. ਟੈਨਿਸ ਟੂਰਨਾਮੈਂਟ ਦੇ ਦੂਜੇ ਦੌਰ 'ਚ ਜਗ੍ਹਾ ਬਣਾਈ।

ਕੋਲੰਬੋ— ਸ਼੍ਰੀਲੰਕਾ ਨੇਤਰਹੀਨ ਕ੍ਰਿਕਟ ਟੀਮ ਨੇ ਵਰਖਾ ਨਾਲ ਪ੍ਰਭਾਵਿਤ ਦੂਜੇ ਇਕ ਰੋਜ਼ਾ ਮੁਕਾਬਲੇ 'ਚ ਵਿਸ਼ਵ ਚੈਂਪੀਅਨ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਮੈਚ 'ਚ ਵਰਖਾ ਦੇ ਕਾਰਨ ਪੰਜ ਘੰਟੇ ਦੀ ਦੇਰੀ ਹੋਈ ਅਤੇ ਇਸ ਨੂੰ 20-20 ਓਵਰਾਂ ਦਾ ਕਰ ਦਿੱਤਾ ਗਿਆ।

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਆਪਣੇ ਦੋ ਬਿਹਤਰੀਨ ਬੱਲੇਬਾਜ਼ ਲੋਕੇਸ਼ ਰਾਹੁਲ ਅਤੇ ਅਜਿੰਕਯ ਰਹਾਨੇ ਦਾ ਸਹੀ ਤਰੀਕੇ ਨਾਲ ਖਿਆਲ ਨਾ ਰੱਖਣ ਲਈ ਭਾਰਤੀ ਟੀਮ ਪ੍ਰਬੰਧਨ ਨੂੰ ਲੰਮੇ ਹੱਥੀ ਲਿਆ ਹੈ। ਗਾਂਗੁਲੀ ਨੇ ਕਿਹਾ ਕਿ ਮੱਧਕ੍ਰਮ 'ਚ ਲਗਾਤਾਰ ਪ੍ਰਯੋਗ ਤੋਂ ਮਜਬੂਤ ਸਿਖਰ ਕ੍ਰਮ ਵਾਲੀ ਭਾਰਤੀ ਟੀਮ ਨੂੰ ਨੁਕਸਾਨ ਚੁੱਕਣਾ ਪੈ ਰਿਹਾ ਹੈ। ਕੱਲ ਲੀਡ੍ਰਸ 'ਚ ਇੰਗਲੈਂਡ ਖਿਲਾਫ ਤੀਜੇ ਅਤੇ ਆਖਰੀ ਵਨ ਡੇ 'ਚ ਭਾਰਤੀ ਟੀਮ ਦੀ ਹਾਰ ਤੋਂ ਬਾਅਦ ਗਾਂਗੁਲੀ ਨੇ ਕਿਹਾ ਕਿ ਭਾਰਤੀ ਟੀਮ ਸਿਖਰ ਬੱਲੇਬਾਜ਼ ਸ਼ਿਖਰ ਧਵਨ, ਰੋਹਿਤ ਸ਼ਰਮਾ, ਅਤੇ ਵਿਰਾਟ ਕੋਹਲੀ 'ਤੇ ਜ਼ਿਆਦਾ ਨਿਰਭਰ ਹੈ।

ਨਵੀਂ ਦਿੱਲੀ—ਇੰਗਲੈਂਡ ਦੇ ਹੱਥੋਂ ਦੂਜੇ ਵਨ ਡੇ ਮੈਚ 'ਚ ਭਾਰਤ ਨੂੰ 86 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰ ਲਈ ਧੋਨੀ 'ਤੇ ਵੀ ਉਂਗਲੀ ਉਠਾਈ ਜਾ ਰਹੀ ਹੈ, ਜਿਸਦੇ ਤੋਂ ਬਾਅਦ ਵਿਰਾਟ ਕੋਹਲੀ ਵੀ ਉਨ੍ਹਾਂ ਦੇ ਬਚਾਅ 'ਚ ਆਏ। ਹੁਣ ਸੁਨੀਲ ਗਾਵਸਕਰ ਨੇ ਵੀ ਮੰਨਿਆ ਹੈ ਕਿ ਦਬਾਅ 'ਚ ਅਕਸਰ ਅਜਿਹਾ ਹੁੰਦਾ ਹੈ ਕਿ ਬੱਲੇਬਾਜ਼ ਚਾਹੁੰਦੇ ਹੋਏ ਵੀ ਦੌੜਾਂ ਨਹੀਂ ਬਣਾ ਪਾਉਂਦਾ। ਗਾਵਸਕਰ ਨੇ ਇਹ ਵੀ ਕਿਹਾ ਕਿ ਦੂਜੇ ਵਨ ਡੇ 'ਚ ਧੋਨੀ ਦੁਆਰਾ ਖੇਡੀ ਗਈ 37 ਦੌੜਾਂ ਦੀ ਪਾਰੀ ਨੇ ਉਨ੍ਹਾਂ ਨੂੰ ਆਪਣੀ 36 ਦੌੜਾਂ ਦੀ 'ਬਦਨਾਮ' ਪਾਰੀ ਯਾਦ ਦਿਵਾ ਦਿੱਤੀ।

Most Read

  • Week

  • Month

  • All