Colors: Green Color

ਜਕਾਰਤਾ— ਭਾਰਤੀ ਪੁਰਸ਼ ਹੈਂਡਬਾਲ ਟੀਮ ਦੀ ਤਰ੍ਹਾਂ ਮਹਿਲਾ ਟੀਮ ਦੀ ਵੀ 18ਵੀਆਂ ਏਸ਼ੀਆਈ ਖੇਡਾਂ 'ਚ ਮੰਗਲਵਾਰ ਨੂੰ ਹਾਰ ਦੇ ਨਾਲ ਸ਼ੁਰੂਆਤ ਹੋਈ ਅਤੇ ਉਸ ਨੂੰ ਕਜ਼ਾਖਿਸਤਾਨ ਤੋਂ 19-36 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇੰਡੋਨੇਸ਼ੀਆ ਦੇ ਜਕਾਰਤਾ ਅਤੇ ਪਾਲੇਮਬੰਗ 'ਚ 18ਵੀਆਂ ਏਸ਼ੀਆਈ ਖੇਡਾਂ ਦੀ ਸ਼ੁਰੂਆਤ 18 ਅਗਸਤ ਨੂੰ ਉਦਘਾਟਨ ਸਮਾਗਮ ਦੇ ਨਾਲ ਹੋਵਗੀ ਅਤੇ ਮੁਕਾਬਲੇ 19 ਅਗਸਤ ਤੋਂ ਸ਼ੁਰੂ ਹੋਣਗੇ। ਪਰ ਹੈਂਡਬਾਲ ਟੂਰਨਾਮੈਂਟ ਦੀ ਸ਼ੁਰੂਆਤ 13 ਅਗਸਤ ਤੋਂ ਹੋ ਗਈ ਹੈ।

ਸਿਨਸਿਨਾਟੀ : ਸਾਬਕਾ ਨੰਬਰ ਇਕ ਅਮਰੀਕਾ ਦੀ ਸੇਰੇਨਾ ਵਿਲਿਅਮਸ ਨੇ ਇਕ ਹਫਤੇ ਦੇ ਬ੍ਰੇਕ ਦੇ ਬਾਅਦ ਹਾਰਡ ਕੋਰਟ 'ਤੇ ਸ਼ਾਨਦਾਰ ਵਾਪਸੀ ਕਰਦੇ ਹੋਏ ਡਾਰਿਆ ਗਵਰੀਲੋਵਾ ਨੂੰ 6-1, 6-2 ਨਾਲ ਹਰਾ ਕੇ ਸਿਨਸਿਨਾਟੀ ਮਾਸਟਰਸ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਸੇਰੇਨਾ ਪਿਛਲੇ ਮਹੀਨੇ ਵਿੰਬਲਡਨ ਦੇ ਫਾਈਨਲ 'ਚ ਪਹੁੰਚੀ ਸੀ ਪਰ ਉਸ ਨੇ ਘਰੇਲੂ ਕਾਰਨਾ ਕਰਕੇ ਮਾਂਟ੍ਰਿਅਲ 'ਚ ਪਿਛਲੇ ਹਫਤੇ ਰੋਜਰਸ ਕੱਪ ਤੋਂ ਨਾਂ ਵਾਪਸ ਲੈ ਲਿਆ ਸੀ। ਸਿਨਸਿਨਾਟੀ ਮਾਸਟਰਸ ਦੇ ਪਹਿਲੇ ਰਾਊਂਡ 'ਚ ਉਸ ਨੇ 8 ਐਸ ਲਗਾਉਂਦ ਹੋਏ ਆਸਟਰੇਲੀਆ ਖਿਡਾਰੀ ਨੂੰ ਕੋਈ ਮੌਕਾ ਨਹੀਂ ਦਿੱਤਾ।

ਨਵੀਂ ਦਿੱਲੀ : ਸਾਬਕਾ ਭਾਰਤੀ ਸਪਿਨਰ ਰਮੇਸ਼ ਪੋਵਾਰ ਨੂੰ ਨਵੰਬਰ 'ਚ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਟੀ-20 ਟੂਰਨਾਮੈਂਟ ਤੱਕ ਅੱਜ ਰਾਸ਼ਟਰੀ ਮਹਿਲਾ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਪੋਵਾਰ ਦੇ ਕਾਰਜਕਾਲ ਦੌਰਾਨ ਮਹਿਲਾ ਟੀਮ ਸ਼੍ਰੀਲੰਕਾ ਦਾ ਦੌਰਾ ਕਰੇਗੀ ਅਤੇ ਫਿਰ ਅਕਤੂਬਰ 'ਚ ਵੈਸਟਇੰਡੀਜ਼ 'ਚ ਵਨਡੇ ਸੀਰੀਜ਼ ਖੇਡੇਗੀ। ਇਸ ਦੇ ਬਾਅਦ ਨਵੰਬਰ 'ਚ ਵੈਸਟਇੰਡੀਜ਼ 'ਚ ਆਈ. ਸੀ. ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਹੋਵੇਗਾ। ਬੋਰਡ ਦੇ ਜਰਨਲ ਸਕੱਤਰ ਅਮਿਤਾਭ ਚੌਧਰੀ ਨੇ ਕਿਹਾ, '' ਬੀ. ਸੀ. ਸੀ. ਆਈ. ਨੇ ਰਮੇਸ਼ ਪੋਵਾਰ ਨੂੰ ਭਾਰਤੀ ਮਹਿਲਾ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਹੈ। ਪੋਵਾਰ ਨੂੰ 30 ਨਵੰਬਰ 2018 ਤੱਕ ਜ਼ਿੰਮੇਵਾਰੀ ਦਿੱਤੀ ਗਈ ਹੈ।

ਮੈਡ੍ਰਿਡ : ਸੰਨਿਆਸ ਲੈ ਚੁੱਕੇ ਬ੍ਰਾਜ਼ੀਲ ਦੇ ਸਟ੍ਰਾਈਕਰ ਰੋਨਾਲਡੋ ਨੂੰ 4 ਦਿਨ ਪਹਿਲਾਂ ਫਲੂ ਇਨਫੈਕਸ਼ਨ ਦੇ ਇਲਾਜ ਤੋਂ ਬਾਅਦ ਅੱਜ ਇਬਿਜਾ ਕਲੀਨਿਕ ਤੋਂ ਛੁੱਟੀ ਦੇ ਦਿੱਤੀ ਗਈ ਹੈ। ਕਲੀਨਿਕ ਦੇ ਬੁਲਾਰੇ ਨੇ ਕਿਹਾ, '' ਉਹ ਅੱਜ ਸਵੇਰੇ 10:30 ਮਿੰਟ 'ਤੇ ਗਿਆ। ਉਹ ਉਸ ਪਾਸਿਓਂ ਨਹੀਂ ਜਾਣਾ ਚਾਹੁੰਦਾ ਸੀ ਜਿੱਥੇ ਮੀਡੀਆ ਉਸ ਦਾ ਇੰਤਜ਼ਾਰ ਕਰ ਰਹੀ ਸੀ। ਰੋਨਾਲਡੋ ਦੇ ਬੁਲਾਰੇ ਨੇ ਇਮੇਲ ਸੰਦੇਸ਼ 'ਚ ਇਸ ਸਾਬਕਾ ਖਿਡਾਰੀ ਨੂੰ ਛੁੱਟੀ ਮਿਲਣ ਦੀ ਪੁਸ਼ਟੀ ਕੀਤੀ ਹੈ।

ਨਵੀਂ ਦਿੱਲੀ—ਇੰਗਲੈਂਡ ਕ੍ਰਿਕਟ ਟੀਮ ਦੇ ਮੁੱਖ ਕੋਚ ਟ੍ਰੇਵਰ ਬੇਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਦੇ ਦਿੱਗਜ ਗੇਂਦਬਾਜ਼ ਜੇਮਸ ਐਂਡਰਸਨ 40 ਦੀ ਉਮਰ ਤੱਕ ਗੇਂਦਬਾਜ਼ੀ ਕਰ ਸਕਦੇ ਹਨ। ਵੈੱਬਸਾਈਟ 'ਈ.ਐੱਸ.ਪੀ.ਐੱਨ.' ਦੀ ਰਿਪੋਰਟ ਦੇ ਅਨੁਸਾਰ 36 ਸਾਲਾਨਾਂ ਐਂਡਰਸਨ ਨੇ ਭਾਰਤ ਖਿਲਾਫ ਦੋਵੇਂ ਟੈਸਟ ਮੈਚਾਂ 'ਚ ਇੰਗਲੈਂਡ ਨੂੰ ਮਿਲੀ ਜਿੱਤ 'ਚ ਅਹਿਮ ਭੂਮਿਕਾ ਨਿਭਾਈ ਹੈ। ਆਪਣੇ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਦਮ 'ਤੇ ਐਂਡਰਸਨ ਨੇ ਆਈ.ਸੀ.ਸੀ. ਦੇ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ 'ਚ ਪਹਿਲਾ ਸਥਾਨ ਹਾਸਲ ਕਰ ਲਿਆ ਹੈ।

ਬ੍ਰਿਸਟਲ : ਇੰਗਲੈਂਡ ਦੇ ਕ੍ਰਿਕਟਰ ਬੇਨ ਸਟੋਕਸ ਨੂੰ ਬ੍ਰਿਸਟਲ  ਕਰਾਊਨ ਅਦਾਲਤ ਵਿਚ ਅੱਜ ਤਿੰਨ ਘੰਟੇ ਤੋਂ ਵੀ ਘੱਟ ਦੀ ਜਿਰਹ ਤੋਂ ਬਾਅਦ ਜਿਊਰੀ ਨੇ ਝਗੜੇ ਦੇ ਦੋਸ਼ਾਂ ਵਿਚ ਨਿਰਦੋਸ ਪਾਇਆ। ਪਿਛਲੇ ਸਾਲ ਸਤੰਬਰ ਵਿਚ ਵੈਸਟਇੰਡੀਜ਼ ਵਿਰੁੱਧ ਇਕ ਦਿਨਾ ਕੌਮਾਂਤਰੀ ਮੈਚ ਖੇਡਣ ਦੇ ਕੁਝ ਘੰਟਿਆਂ ਬਾਅਦ 27 ਸਾਲ ਦੇ ਸਟੋਕਸ 'ਤੇ ਬ੍ਰਿਸਟਲ ਵਿਚ ਝਗੜੇ ਦੇ ਦੋਸ਼ ਲੱਗੇ ਸਨ। ਇਸ ਮਾਮਲੇ ਵਿਚ ਇਕ ਹੋਰ ਦੋਸ਼ੀ ਰਿਆਨ ਅਲੀ ਨੂੰ ਵੀ ਨਿਰਦੋਸ਼ ਪਾਇਆ ਗਿਆ ਹੈ।

Most Read

  • Week

  • Month

  • All