ਫੀਫਾ ਨੇ ਫਰਾਂਸੀਸੀ ਖਿਡਾਰੀ 'ਤੇ ਨਸਲੀ ਟਿੱਪਣੀ ਕਰਨ ਲਈ ਰੂਸ 'ਤੇ ਜੁਰਮਾਨਾ ਲਗਾਇਆ

ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਫੀਫਾ ਨੇ ਸੇਂਟ ਪੀਟਰਸਬਰਗ 'ਚ ਖੇਡੇ ਗਏ ਇਕ ਮੈਚ ਦੇ ਦੌਰਾਨ ਫਰਾਂਸੀਸੀ ਖਿਡਾਰੀ ਦੇ ਖਿਲਾਫ ਪ੍ਰਸ਼ੰਸਕਾਂ ਦੀ ਨਸਲੀ ਟਿੱਪਣੀ ਦੇ ਲਈ ਰੂਸੀ ਫੁੱਟਬਾਲ ਮਹਾਸੰਘ 'ਤੇ 30,000 ਸਵਿਸ ਫਰੈਂਕ ਦਾ ਜੁਰਮਾਨਾ ਲਗਾਇਆ ਹੈ। ਫਰਾਂਸ ਦੇ ਮਾਰਚ 'ਚ ਰੂਸ ਦੇ ਖਿਲਾਫ ਦੋਸਤਾਨਾ ਮੈਚਾਂ 'ਚ 3

-1 ਨਾਲ ਜਿੱਤ ਦੇ ਦੌਰਾਨ ਪਾਲ ਪੋਗਬਾ ਸਮੇਤ ਕਾਲੇ ਖਿਡਾਰੀਆਂ ਦੇ ਲਈ ਨਸਲੀ ਟਿੱਪਣੀ ਕੀਤੀ । ਇਹ ਮੈਚ ਉਸ ਸਟੇਡੀਅਮ 'ਚ ਖੇਡਿਆ ਗਿਆ ਜਿੱਥੇ ਵਿਸ਼ਵ ਕੱਪ ਦੇ 7 ਮੈਚ ਹੋਣੇ ਹਨ।

ਫੀਫਾ ਨੇ ਕਿਹਾ ਕਿ ਉਸ ਦੇ ਅਨੁਸ਼ਾਸਨੀ ਪੈਨਲ ਨੇ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੈ ਹਾਲਾਂਕਿ ਇਸ 'ਚ ਬਹੁਤ ਘੱਟ ਪ੍ਰਸ਼ੰਸਕ ਸ਼ਾਮਲ ਸਨ। ਨਸਲ ਵਿਰੋਧ ਸਮੂਹ 'ਕਿਕ ਇਟ ਆਊਟ' ਦਾ ਕਹਿਣਾ ਹੈ ਕਿ ਫੀਫਾ ਵੱਲੋਂ 'ਸਖਤ ਕਾਰਵਾਈ ਨਹੀਂ ਕਰ ਸਕਣ ਦੇ ਕਾਰਨ ਅੱਗੇ ਵੀ ਉਨ੍ਹਾਂ ਮੈਚਾਂ 'ਚੋਂ ਕਾਲੇ ਖਿਡਾਰੀਆਂ ਦੇ ਖਿਲਾਫ ਨਸਲੀ ਟਿੱਪਣੀਆਂ ਕੀਤੀਆਂ ਜਾ ਸਕਦੀਆਂ ਹਨ ਜਿਸ 'ਚ ਰੂਸ ਖੇਡ ਰਿਹਾ ਹੈ।'' ਰੂਸ ਵਿਸ਼ਵ ਕੱਪ 'ਚ ਗਰੁੱਪ ਪੜਾਅ ਦਾ ਆਪਣਾ ਸ਼ੁਰੂਆਤੀ ਮੈਚ 19 ਜੂਨ ਨੂੰ ਮਿਸਰ ਦੇ ਖਿਲਾਫ ਸੇਂਟ ਪੀਟਰਸਬਰਗ 'ਚ ਹੀ ਖੇਡੇਗਾ। ਮੇਜ਼ਬਾਨ ਦੇਸ਼ ਇਸ ਤੋਂ ਇਲਾਵਾ ਗਰੁੱਪ ਏ 'ਚ ਸਾਊਦੀ ਅਰਬ ਅਤੇ ਉਰੂਗਵੇ ਨਾਲ ਵੀ ਭਿੜੇਗਾ।

Most Read

  • Week

  • Month

  • All