ਨੌਜਵਾਨ ਲੇਖਕ ਨੇ ਖੇਡ ਸਿਲੇਬਸ ਲਈ ਜਾਵਡੇਕਰ ਨੂੰ ਲਿਖਿਆ ਪੱਤਰ

ਸਕੂਲੀ ਪੱਧਰ 'ਤੇ ਖੇਡਾਂ ਨੂੰ ਸਿਲੇਬਸ ਦੇ ਤੌਰ 'ਤੇ ਸ਼ਾਮਲ ਕਰਨ ਲਈ ਦੇਸ਼ ਵਿਚ ਮੁਹਿੰਮ ਜ਼ੋਰ ਫੜਦੀ ਜਾ ਰਹੀ ਹੈ ਤੇ ਇਸੇ ਮੁਹਿੰਮ ਵਿਚ ਅੱਗੇ ਆਉਂਦੇ ਹੋਏ ਸਾਬਕਾ ਬੈਡਮਿੰਟਨ ਖਿਡਾਰੀ ਅਤੇ ਨੌਜਵਾਨ ਲੇਖਕ ਕਨਿਸ਼ਕ ਪਾਂਡੇ ਨੇ ਮਨੁੱਖੀ ਸੋਮਿਆਂ ਦੇ ਵਿਕਾਸ ਮੰਤਰੀ ਪ੍ਰਕਾਸ਼ ਜਾਵਡੇਕਰ ਨੂੰ ਪੱਤਰ ਲਿਖਿਆ ਹੈ।


ਕਨਿਸ਼ਕ ਨੇ ਜਾਵਡੇਕਰ ਨੂੰ ਲਿਖੇ ਪੱਤਰ ਵਿਚ ਕੇਂਦਰ ਸਰਕਾਰ ਨੂੰ 'ਖੇਲੋ ਇੰਡੀਆ ਮਿਸ਼ਨ' ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕਰਦਿਆਂ ਕਿਹਾ, ''ਦੇਸ਼ ਵਿਚ ਖੇਡਾਂ ਨੂੰ ਸੰਸਕ੍ਰਿਤੀ ਬਣਾਇਆ ਜਾਵੇ, ਇਸ ਨੂੰ ਅੰਦੋਲਨ ਦਾ ਰੂਪ ਦਿੱਤਾ ਜਾਵੇ ਤੇ ਇਕ ਸਪੋਰਟਸ ਟੇਲੈਂਟ ਬੈਂਕ ਬਣਾਇਆ ਜਾਵੇ, ਜਿਥੇ ਦੇਸ਼ ਲਈ ਖਿਡਾਰੀਆਂ ਦਾ ਨਿਰਮਾਣ ਹੋਵੇ।''

 

Most Read

  • Week

  • Month

  • All