IPL: ਕੇ.ਐੱਲ ਰਾਹੁਲ ਦੇ ਨਾਮ ਦਰਜ ਹੋਇਆ ਇਹ ਸ਼ਰਮਨਾਕ ਰਿਕਾਰਡ

ਕ੍ਰਿਕਟ 'ਚ ਕਦੋਂ ਕੀ ਹੋ ਜਾਵੇ, ਕਹਿਣਾ ਮੁਸ਼ਕਲ ਹੈ। ਰਾਜਸਥਾਨ ਰਾਇਲਜ਼ ਦੇ ਖਿਲਾਫ ਮੈਚ ਦੌਰਾਨ ਪੰਜਾਬ ਕਿੰਗਜ਼ ਇਲੈਵਨ ਦੇ ਬੱਲੇਬਾਜ਼ ਕੇ.ਐੱਲ. ਰਾਹੁਲ ਨੇ ਇਸ ਨੂੰ ਸਹੀ ਸਾਬਤ ਵੀ ਕਰ ਦਿਖਾਇਆ। ਮੋਹਾਲੀ 'ਚ ਪਹਿਲਾਂ ਦਿੱਲੀ ਡੇਅਰਡੇਵਿਲਜ਼ ਨੂੰ 14 ਗੇਂਦਾਂ 'ਚ 50 ਦੌੜਾਂ ਬਣਾ ਤੇ ਰਾਹੁਲ ਨੇ ਰਾਤੋਂ-ਰਾਤ ਸੁਰਖੀਆਂ ਬਟੋਰ ਲਈਆਂ। ਪਰ ਜਿਵੇ-ਜਿਵੇ ਆਈ.ਪੀ.ਐੱਲ. ਅੱਗੇ

ਵਧਿਆ, ਰਾਹੁਲ ਇਕ ਸ਼ਰਮਨਾਕ ਰਿਕਾਰਡ ਆਪਣੇ ਨਾਮ ਦਰਜ ਕਰਾ ਗਏ। ਹੋਇਆ ਇਹ ਕਿ ਰਾਜਸਥਾਨ ਦੇ ਖਿਲਾਫ ਬਹੁਤ ਸੰਘਸ਼ਪੂਰਨ ਮੈਚ ਦੌਰਾਨ ਕੇ.ਐੱਲ. ਰਾਹੁਲ ਨੇ 95 ਦੌੜਾਂ ਬਣਾਈਆਂ ਸਨ। ਪਰ ਇਸ ਬਣਾਉਣ ਦੇ ਲਈ ਉਨ੍ਹਾਂ ਨੇ 70 ਗੇਂਦਾਂ ਖੇਡੀਆਂ। ਉਨ੍ਹਾਂ ਨੇ 50 ਦੌੜਾਂ 48 ਗੇਂਦਾਂ 'ਤੇ ਬਣਾਈਆਂ ਜੋ ਕਿ ਆਈ.ਪੀ.ਐੱਲ. ਦੀ ਸਭ ਤੋਂ ਹੌਲੀ ਫਿਫਟੀ ਹੈ।

ਆਈ.ਪੀ.ਐੱਲ. 'ਚ ਹੌਲੀ ਫਿਫਟੀ ਮਾਰਨ ਦਾ ਰਿਕਾਰਡ ਇਸ ਤੋਂ ਪਹਿਲਾਂ ਮਨੀਸ਼ ਪਾਂਡੇ ਦੇ ਨਾਮ ਸੀ। ਮਨੀਸ਼ ਨੇ ਪੰਜਾਬ ਦੇ ਖਿਲਾਫ ਹੀ 48 ਗੇਂਦਾਂ 'ਚ 50 ਦੌੜਾਂ ਬਣਾਈਆਂ। ਹੁਣ ਰਾਹੁਲ ਨੇ 48 ਗੇਂਦਾਂ 'ਚ 50 ਦੌੜਾਂ ਬਣਾ ਕੇ ਇਹ ਰਿਕਾਰਡ ਸੰਯੁਕਤ ਤੌਰ 'ਤੇ ਆਪਣੇ ਨਾਮ ਕਰ ਲਿਆ ਹੈ। ਦੱਸ ਦਈਏ ਕਿ ਰਾਹੁਲ ਇਸ ਤੋਂ ਪਹਿਲਾਂ ਇੰਦੌਰ ਦੇ ਮੈਦਾਨ 'ਚ ਰਾਜਸਥਾਨ ਰਾਇਲਜ਼ ਦੇ ਖਿਲਾਫ ਹੀ 44 ਗੇਂਦਾਂ 'ਚ 50 ਦੌੜਾਂ ਬਣਾ ਚੁੱਕੇ ਹਨ। ਰਾਹੁਲ ਦੇ ਬਾਅਦ ਕੇਨ ਵਿਲੀਅਮਸਨ ਦਾ ਨਾਮ ਹੈ। ਜਿਨ੍ਹਾਂ ਨੇ ਕੋਲਕਾਤਾ ਦੇ ਮੈਦਾਨ 'ਚ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ 43 ਗੇਂਦਾਂ 'ਤੇ 50 ਦੌੜਾਂ ਬਣਾਈਆਂ ਸਨ।

ਆਰੇਂਜ ਕਪ ਹੋਲਡਰ ਵੀ ਬਣੇ ਕੇ.ਐੱਲ. ਰਾਹੁਲ
ਰਾਜਸਥਾਨ ਦੇ ਖਿਲਾਫ 82 ਦੌੜਾਂ ਦੀ ਪਾਰੀ ਖੇਡ ਚਾਹੇ ਹੀ ਕੇ.ਐੱਲ. ਰਾਹੁਲ ਆਪਣੀ ਟੀਮ ਨੂੰ ਜਿੱਤ ਦਿਲਵਾ ਨਹੀਂ ਸਕੇ ਪਰ ਟੂਰਨਾਮੈਂਟ 'ਚ 467 ਦੌੜਾਂ ਦੇ ਨਾਲ ਉਹ ਲੀਡਿੰਗ ਸਕੋਰ ਹੋ ਗਏ ਹਨ। ਉਨ੍ਹਾਂ ਨੇ ਇਸਦੇ ਲਈ ਮੈਚ ਦੇ ਬਾਅਦ ਆਰੇਂਜ ਕੈਚ ਦਿੱਤੀ ਗਈ। ਰਾਹੁਲ ਨੇ ਚੇਨਈ ਸੁਪਰ ਕਿੰਗਜ਼ ਦੇ ਅੰਬਾਤੀ ਰਾਇਡੂ ਨੂੰ ਪਿੱਛਾ ਛੱਡਿਆ। ਰਾਇਡੂ ਨੇ 10 ਮੈਚ 'ਚ 42 ਦੀ ਔਸਤ ਨਾਲ 423 ਦੌੜਾਂ ਬਣਾਈਆਂ ਹਨ। ਰਾਇਡੂ ਦੇ ਬਾਅਦ ਸਨਰਾਈਜ਼ਰਸ ਹੈਦਰਾਬਾਦ ਦੇ ਕੇਨ ਵਿਲੀਅਮਸਨ 10 ਮੈਚਾਂ 'ਚ 410 ਦੌੜਾਂ, ਮੁੰਬਈ ਇੰਡੀਅਨਜ਼ ਦੇ ਸੂਰਯਾਕੁਮਾਰ ਯਾਦਵ 10 ਮੈਚਾਂ 'ਚ 399 ਦੌੜਾਂ, ਰਾਇਲ ਚੈਲੇਂਜ਼ਰਸ ਬੈਂਗਲੁਰੂ ਦੇ ਵਿਰਾਟ ਕੋਹਲੀ 10 ਮੈਚਾਂ 'ਚ 396 ਦੌੜਾਂ ਸ਼ਾਮਲ ਹਨ।

Most Read

  • Week

  • Month

  • All