ਜੂਨੀਅਰ ਹਾਕੀ ਟੀਮਾਂ ਯੁਵਾ ਜੂਨੀਅਰ ਓਲੰਪਿਕ ਕੁਆਲੀਫਾਇਰਸ ਦੇ ਫਾਈਨਲ 'ਚ

ਭਾਰਤੀ ਜੂਨੀਅਰ ਪੁਰਸ਼ ਅਤੇ ਮਹਿਲਾ ਹਾਕੀ ਟੀਮਾਂ ਨੇ ਸ਼ਨੀਵਾਰ ਨੂੰ ਧਮਾਕੇਦਾਰ ਪ੍ਰਦਰਸ਼ਨ ਕਰਦੇ ਹੋਏ ਯੁਵਾ ਓਲੰਪਿਕ ਖੇਡਾਂ ਦੇ ਕੁਆਲੀਫਾਇਰਸ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤੀ ਪੁਰਸ਼ ਟੀਮ ਨੇ ਇਸ ਫਾਈਵ ਏ ਸਾਈਡ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਬੰਗਲਾਦੇਸ਼ ਨੂੰ 9-2 ਨਾਲ ਅਤੇ ਮਹਿਲਾ ਟੀਮ ਨੇ ਮਲੇਸ਼ੀਆ ਨੂੰ 4-2 ਨਾਲ ਹਰਾਇਆ। ਪੁਰਸ਼ ਟੀਮ ਦਾ ਫਾਈਨਲ 'ਚ ਮਲੇਸ਼ੀਆ ਅਤੇ ਦੱਖਣੀ ਕੋਰੀਆ ਵਿਚਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਮੁਕਾਬਲਾ ਹੋਵੇਗਾ ਜਦਕਿ ਮਹਿਲਾ ਟੀਮ ਫਾਈਨਲ 'ਚ ਚੀਨ ਨਾਲ ਭਿੜੇਗੀ।ਪਰੁਸ਼ ਟੀਮ ਨੂੰ ਸ਼ਿਵਮ ਆਨੰਦ (5,8) ਨੇ ਛੇਤੀ ਹੀ ਦੋ ਗੋਲ ਕਰਕੇ ਬੜ੍ਹਤ ਦਿਵਾ ਦਿੱਤੀ। ਸ਼ਿਵਮ ਨੇ 15 ਮਿੰਟ 'ਚ ਤੀਜਾ ਗੋਲ ਕਰਕੇ ਆਪਣੀ ਹੈਟ੍ਰਿਕ ਪੂਰੀ ਕਰ ਲਈ। ਸ਼ਿਵਮ ਨੇ 24ਵੇਂ ਮਿੰਟ 'ਚ ਆਪਣਾ ਚੌਥਾ ਗੋਲ ਵੀ ਦਾਗਿਆ। ਭਾਰਤ ਦੇ ਹੋਰ ਗੋਲ ਸਕੋਰਰ ਰਾਹੁਲ ਕੁਮਾਰ ਰਾਜਭਰ (22, 23) ਮਨਿੰਦਰ ਸਿੰਘ (22), ਕਪਤਾਨ ਵਿਵੇਕ ਸਾਗਰ ਪ੍ਰਸਾਦ (24) ਅਤੇ ਮੁਹੰਮਦ ਅਲੀਸ਼ਾਨ (26) ਰਹੇ।

ਮਹਿਲਾ ਟੀਮ ਦੀ ਜਿੱਤ 'ਚ ਇਸ਼ਿਕਾ ਚੌਧਰੀ (14) ਅਤੇ ਸਲੀਮਾ ਟੇਟੇ (20) ਨੇ ਸ਼ੁਰੂਆਤੀ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ। ਭਾਰਤ ਨੇ ਤੀਜੇ ਕੁਆਰਟਰ 'ਚ ਤੀਜਾ ਗੋਲ ਕੀਤਾ ਜਦਕਿ ਸੰਗੀਤਾ ਕੁਮਾਰੀ 23ਵੇਂ ਮਿੰਟ 'ਚ ਚੌਥਾ ਗੋਲ ਕਰਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਫਾਈਨਲ ਐਤਵਾਰ ਨੂੰ ਖੇਡੇ ਜਾਣਗੇ।

Most Read

  • Week

  • Month

  • All