ਟੀਚਾ ਹਾਸਲ ਕਰਨ 'ਚ ਦਿੱਲੀ ਚੌਥੀ ਵਾਰ ਰਹੀ ਨਾਕਾਮ

ਆਈ. ਪੀ. ਐੱਲ. ਟੂਰਨਾਮੈਂਟ ਦੇ 22ਵੇਂ ਮੁਕਾਬਲੇ 'ਚ ਦਿੱਲੀ ਡੇਅਰਡੇਵਿਲਜ਼ ਟੀਮ ਨੂੰ ਕਿੰਗਸ ਇਲੈਵਨ ਪੰਜਾਬ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਗੌਤਮ ਗੰਭੀਰ ਦੀ ਕਪਤਾਨੀ ਵਾਲੀ ਟੀਮ ਤੋਂ ਬਹੁਤ ਉਮੀਦਾਂ ਸੀ ਕਿ ਸੀਜ਼ਨ 'ਚ ਪਹਿਲਾਂ ਤੋਂ ਵਧੀਆ ਪ੍ਰਦਰਸ਼ਨ ਕਰਾਂਗੇ ਪਰ ਇਸ ਤਰ੍ਹਾਂ ਦਾ ਕੁਝ ਨਹੀਂ ਹੋਇਆ। ਆਪਣੇ ਘਰੇਲੂ ਮੈਦਾਨ 'ਤੇ ਦਿੱਲੀ ਨੂੰ ਪੰਜਾਬ ਤੋਂ 144

ਦੌੜਾਂ ਦਾ ਟੀਚਾ ਮਿਲਿਆ ਪਰ ਉਹ ਇਸ ਟੀਚੇ ਨੂੰ ਹਾਸਲ ਨਹੀਂ ਕਰ ਸਕੇ। ਚੌਥੀ ਬਾਰ ਇਸ ਤਰ੍ਹਾਂ ਦੇਖਣ ਨੂੰ ਮਿਲਿਆ ਹੈ ਜਦੋਂ ਦਿੱਲੀ ਛੋਟਾ ਟੀਚਾ ਹਾਸਲ ਕਰਨ ਤੋਂ ਖੁੰਝ ਗਈ।
ਇਸ ਤੋਂ ਪਹਿਲਾ ਕੋਲਕਾਤਾ ਨੇ 2008 'ਚ ਹੋਏ ਇਕ ਮੈਚ 'ਚ ਦਿੱਲੀ ਸਾਹਮਣੇ 134 ਦੌੜਾਂ ਦਾ ਟੀਚਾ ਰੱਖਿਆ ਸੀ ਪਰ ਜਵਾਬ 'ਚ ਦਿੱਲੀ ਟੀਮ ਨੂੰ 110 ਦੌੜਾਂ 'ਤੇ ਢੇਰ ਕਰ ਦਿੱਤਾ ਸੀ। ਇਸ ਤੋਂ ਬਾਅਦ 2010 'ਚ ਡੇਕਨ ਚਾਰਜ਼ਸ ਨੇ 146 ਦੌੜਾਂ ਦਾ ਟੀਚਾ ਦਿੱਤਾ ਸੀ ਪਰ ਇਹ ਵੀ ਟੀਮ ਪੂਰੇ ਓਵਰ ਖੇਡ ਕੇ 127 ਦੌੜਾਂ ਹੀ ਬਣਾ ਸਕੀ।

Most Read

  • Week

  • Month

  • All