ਬੁਲਗਾਰੀਆ 'ਚ ਫੁੱਟਬਾਲ ਮੈਚ ਦੌਰਾਨ ਹਿੰਸਾ

ਬੁਲਗਾਰੀਆ 'ਚ ਇਕ ਫੁੱਟਬਾਲ ਮੈਚ ਦੌਰਾਨ ਭਾਰੀ ਹਿੰਸਾ ਹੋਈ, ਜਿਥੇ ਪ੍ਰਸ਼ੰਸਕਾਂ ਵਲੋਂ ਕੀਤੇ ਗਏ ਧਮਾਕੇ 'ਚ ਮਹਿਲਾ ਪੁਲਸ ਕਰਮਚਾਰੀ ਜ਼ਖ਼ਮੀ ਹੋ ਗਈ। ਇਸ ਘਟਨਾ ਤੋਂ ਬਾਅਦ ਸਰਕਾਰ ਨੇ ਫੁੱਟਬਾਲ ਮੈਚਾਂ 'ਚ ਹਿੰਸਕ ਵਾਰਦਾਤਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਉਣ ਦੀ ਗੱਲ ਕਹੀ ਹੈ। ਵਾਸਿਲ ਲੇਵੇਸਕੀ ਸਟੇਡੀਅਮ 'ਚ 26 ਵਾਰ ਦੀ ਬੁਲਗਾਰੀਆ ਚੈਂਪੀਅਨ ਸੋਫੀਆ ਡਰਬੀ ਅਤੇ ਉਸ

ਦੇ ਪੁਰਾਣੇ ਵਿਰੋਧੀ ਸੀ. ਐੱਸ. ਕੇ. ਏ. ਵਿਚਾਲੇ ਮੈਚ ਦੌਰਾਨ ਇਹ ਹਿੰਸਕ ਘਟਨਾ ਹੋਈ, ਜਿਸ 'ਚ ਇਕ ਮਹਿਲਾ ਪੁਲਸ ਕਰਮਚਾਰੀ ਨੂੰ ਕਾਫੀ ਸੱਟਾਂ ਲੱਗੀਆਂ। ਇਸ ਘਟਨਾ ਤੋਂ ਬਾਅਦ ਕਰੀਬ 40 ਸੋਫੀਆ ਡਰਬੀ ਦੇ ਪ੍ਰਸ਼ੰਸਕਾਂ ਨੂੰ ਗ੍ਰਿਫਤਾਰ ਕੀਤਾ ਗਿਆ।

Most Read

  • Week

  • Month

  • All