ਬਾਕ ਨੇ ਬਿੰਦਰਾ ਤੇ ਵਿਜੇਂਦਰ ਨੂੰ ਭੇਟ ਕੀਤੇ ਯਾਦਗਾਰੀ ਚਿੰਨ੍ਹ

ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਮੁਖੀ ਥਾਮਸ ਬਾਕ ਨੇ ਭਾਰਤ ਦੇ ਓਲੰਪਿਕ ਤਮਗਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੇ ਮੁੱਕੇਬਾਜ਼ ਵਿਜੇਂਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ।
ਦੂਜੀ ਵਾਰ ਭਾਰਤ ਦੌਰੇ 'ਤੇ ਆਏ ਬਾਕ ਦੇ ਸਨਮਾਨ 'ਚ ਵੀਰਵਾਰ ਰਾਤ ਇਥੇ ਡਿਨਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ, ਭਾਰਤੀ ਓਲੰਪਿਕ ਸੰਘ

ਦੇ ਮੁਖੀ ਨਰਿੰਦਰ ਬੱਤਰਾ ਤੇ ਏਸ਼ੀਆਈ ਓਲੰਪਿਕ ਪ੍ਰੀਸ਼ਦ ਦੇ ਮੁਖੀ ਸ਼ੇਖ ਅਹਿਮਦ ਅਲ ਸਬਾਹ ਵੀ ਮੌਜੂਦ ਸਨ। ਆਈ. ਓ. ਸੀ. ਮੁਖੀ ਨੇ ਇਸ ਮੌਕੇ ਓਲੰਪਿਕ ਸੋਨ ਤਮਗਾ ਜੇਤੂ ਬਿੰਦਰਾ ਤੇ ਕਾਂਸੀ ਤਮਗਾ ਜੇਤੂ ਵਿਜੇਂਦਰ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਡਿਨਰ ਦੇ ਸਮੇਂ ਭਾਰਤ ਦੇ ਕਈ ਸਾਬਕਾ ਓਲੰਪੀਅਨ ਤੇ ਹੋਰ ਖਿਡਾਰੀ ਮੌਜੂਦ ਸਨ।

 

Most Read

  • Week

  • Month

  • All