IPL ਦੇ 11ਵੇਂ ਸੀਜ਼ਨ 'ਚ ਨਹੀਂ ਵਿਕਿਆ ਇਹ ਖਿਡਾਰੀ, ਹੁਣ ਕਾਊਂਟੀ 'ਚ ਕੀਤਾ ਕਮਾਲ

ਭਾਰਤੀ ਟੀਮ ਦੇ ਅਨੁਭਵੀ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਆਈ.ਪੀ.ਐੱਲ. ਦੇ 11ਵੇਂ ਸੀਜ਼ਨ 'ਚ ਹਿੱਸਾ ਨਹੀਂ ਹਨ। ਇਸ ਦੌਰਾਨ ਉਹ ਅਗਸਤ 'ਚ ਹੋਣ ਵਾਲੇ ਇੰਗਲੈਂਡ ਦੌਰੇ ਤੋਂ ਪਹਿਲਾਂ ਕਾਊਂਟੀ ਕ੍ਰਿਕਟ 'ਚ ਆਪਣਾ ਧਮਾਲ ਮਚਾਉਦੇ ਹੋਏ ਨਜ਼ਰ ਆ ਰਹੇ ਹਨ।


ਬਰਮਿੰਘਮ 'ਚ ਖੇਡੇ ਜਾ ਰਹੇ ਡਿਵੀਜਨ 2 ਦੇ ਮੁਕਾਬਲੇ 'ਚ ਸੈਸੇਕਸ ਦੀ ਟੀਮ ਲਈ ਸ਼ੁਰੂਆਤ ਕਰਨ ਵਾਲੇ ਇਸ਼ਾਂਤ ਸ਼ਰਮਾ ਨੇ ਵਾਰਵਿਕਸ਼ਾਇਰ ਖਿਲਾਫ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।
ਇਸ਼ਾਂਤ ਨੇ ਪਹਿਲੇ ਮੈਚ 'ਚ ਹੀ 5 ਵਿਕਟਾਂ ਹਾਸਲ ਕੀਤੀਆਂ। ਇਸ਼ਾਂਤ ਨੇ ਪਹਿਲੀ ਪਾਰੀ 'ਚ 53 ਦੌੜਾਂ ਦੇ ਕੇ ਤਿੰਨ ਵਿਕਟਾਂ ਅਤੇ ਫਿਰ ਦੂਜੀ ਪਾਰੀ 'ਚ 16 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ।
ਸੈਸੇਕਸ ਕ੍ਰਿਕਟ ਕਲੱਬ ਨੇ ਇਸ਼ਾਂਤ ਦੇ ਇਸ ਬਿਹਤਰੀਨ ਪ੍ਰਦਰਸ਼ਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ਼ਾਂਤ ਨੂੰ ਇਸ ਸੀਜ਼ਨ 'ਚ 75 ਲੱਖ ਦੇ ਬੇਕਪ੍ਰਾਇਜ਼ 'ਤੇ ਆਈ.ਪੀ.ਐੱਲ. ਦੀ ਨਿਲਾਮੀ 'ਚ ਕਿਸੇ ਫ੍ਰੈਚਾਇਜ਼ੀ ਨੇ ਨਹੀਂ ਖਰੀਦਿਆ ਸੀ।
ਆਖੀਰਕਾਰ ਇਸ਼ਾਂਤ ਨੇ ਕਾਊਂਟੀ ਕ੍ਰਿਕਟ ਖੇਡਣ ਦਾ ਫੈਸਲਾ ਕੀਤਾ। ਇਸ਼ਾਂਤ ਤੋਂ ਇਲਾਵਾ ਚੇਤੇਸ਼ਵਰ ਪੁਜਾਰਾ, ਆਰ ਅਸ਼ਵਿਨ ਕਾਊਂਟੀ ਖੇਡਦੇ ਹਨ। ਕੁਝ ਸਮੇਂ ਬਾਅਦ ਵਿਰਾਟ ਕੋਹਲੀ ਵੀ ਕਾਊਂਟੀ ਦੇ ਕੁਝ ਮੈਚ ਖੇਡਦੇ ਨਜ਼ਰ ਆਉਂਣਗੇ। ਦੱਸਦਈਏ ਕਿ ਭਾਰਤੀ ਟੀਮ ਨੇ ਅਗਸਤ 'ਚ ਇੰਗਲੈਂਡ ਦੌਰੇ 'ਤੇ ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਪਿਛਲੇ ਦੌਰੇ 'ਤੇ ਇੰਗਲੈਂਡ ਨੇ ਭਾਰਤ ਨੂੰ 3-1 ਨਾਲ ਹਰਾ ਦਿੱਤਾ ਸੀ।

 

Most Read

  • Week

  • Month

  • All