IPL 2018 : ਬੈਂਗਲੁਰੂ ਨੇ ਜਿੱਤਿਆ ਟਾਸ, ਪੰਜਾਬ ਨੂੰ ਦਿੱਤਾ ਬੱਲੇਬਾਜ਼ੀ ਦਾ ਸੱਦਾ

ਬੈਂਗਲੁਰੂ ਦੇ ਐਮ ਚਿੰਦਬਰਮ ਸਟੇਡੀਅਮ 'ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੇ ਦਰਮਿਆਨ ਖੇਡੇ ਜਾ ਰਹੇ ਟੀ-20 ਅਧੀਨ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਬੈਂਗਲੁਰੂ ਨੇ ਕੋਲਕਾਤਾ 'ਚ ਆਪਣਾ ਪਹਿਲਾ ਮੈਚ ਕੋਲਕਾਤਾ ਨਾਈਟਰਾਈਡਰਜ਼ ਖਿਲਾਫ ਚਾਰ ਵਿਕਟਾਂ ਨਾਲ ਗੁਆ ਦਿੱਤਾ ਸੀ ਜਦਕਿ

ਪੰਜਾਬ ਟੀਮ ਨੇ ਆਪਣੇ ਘਰੇਲੂ ਮੋਹਾਲੀ ਮੈਦਾਨ 'ਚ ਦਿੱਲੀ ਡੇਅਰਡੇਵਿਲਜ਼ ਨੂੰ ਆਸਾਨੀ ਨਾਲ 6 ਵਿਕਟਾਂ ਨਾਲ ਹਰਾ ਦਿੱਤਾ ਸੀ। ਬੈਂਗਲੁਰੂ ਅਤੇ ਪੰਜਾਬ ਦੇ ਮੁਕਾਬਲੇ 'ਚ ਵਿਰਾਟ ਦੇ ਸਾਹਮਣੇ ਅਸ਼ਵਨੀ ਲਈ ਖੁਦ ਨੂੰ ਸਾਬਤ ਕਰਨ ਦੀ ਚੁਣੌਤੀ ਹੋਵੇਗੀ ਕਿ ਉਹ ਅਜੇ ਵੀ ਛੋਟੇ ਫਾਰਮੇਟ ਲਈ ਪੂਰੀ ਤਰ੍ਹਾਂ ਫਿਟ ਹੈ।



Most Read

  • Week

  • Month

  • All