ਕਠੂਆ ਗੈਂਗਰੇਪ 'ਤੇ ਸਾਨੀਆ ਨੇ ਤੋੜੀ ਚੁੱਪੀ,ਕਿਹਾ ਧਰਮ ਦੇਖ ਕੇ ਕੋਈ ਕ੍ਰਾਈਮ ਨਹੀਂ ਕਰਦਾ

ਕਠੂਆ 'ਚ ਬੀਤੇ ਦਿਨ ਅੱਠ ਸਾਲ ਦੀ ਲੜਕੀ ਨੂੰ ਡ੍ਰਰੱਗ ਦੇ ਕੇ ਗੈਂਗਰੈਪ ਕਰਨ ਦੇ ਮਾਮਲੇ 'ਚ ਹੁਣ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜਾ ਨੇ ਵੀ ਚੁੱਪੀ ਤੋੜ ਦਿੱਤੀ ਹੈ। ਉਨ੍ਹਾਂ ਨੇ ਟਵਿੱਟਰ 'ਤੇ ਪੋਸਟ ਸ਼ੇਅਰ ਕਰਕੇ ਲਿਖਿਆ ਹੈ ਕਿ ਪਿਛਲੇ ਦੋ ਦਿਨ੍ਹਾਂ 'ਚ ਮੇਰੇ ਜਹਿਨ 'ਚ ਕਈ ਗੱਲਾਂ ਘੁੰਮ ਰਹੀਆਂ ਹਨ। ਵੈਸੇ ਮੈਂ ਮਾਨਵਤਾ 'ਤੇ ਭਰੋਸਾ ਕਰਦੀ ਹਾਂ ਪਰ ਪਿਛਲੇ ਕੁਝ ਦਿਨ੍ਹਾਂ ਤੋਂ ਜੋ ਘਟਨਾਵਾਂ ਹੋ ਰਹੀਆਂ ਹਨ ਉਨ੍ਹਾਂ ਨਾਲ ਮੇਰਾ ਸਿਰ ਘੁੰਮਣ ਲੱਗਾ ਹੈ। ਸਾਨੀਆ ਨੇ ਕਿਹਾ-ਅੱਠ ਸਾਲ ਦੀ ਬੱਚੀ ਨਾਲ ਜੋ ਕੁਝ ਹੋਇਆ, ਉਸਦੇ ਬਾਅਦ

ਲੋਕ ਗੱਲਾਂ ਕਰ ਰਹੇ ਹਨ ਕਿ ਲੜਕੀ ਮੁਸਲਮਾਨ ਸੀ, ਇਸ ਲਈ ਉਸਦੇ ਨਾਲ ਇਹ ਸਭ ਹੋਇਆ। ਮੈਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਕਿ ਜਦੋਂ ਕੋਈ ਕ੍ਰਾਈਮ ਹੁੰਦਾ ਹੈ ਤਾਂ ਵਿਚ ਧਰਮ ਕਿਥੋਂ ਆ ਜਾਂਦਾ ਹੈ। ਸ਼ੋਰ ਮਚਾਉਣ ਵਾਲੇ ਉਹ ਹੀ ਲੋਕ ਹੁੰਦੇ ਹਨ ਜਿਨ੍ਹਾਂ 'ਚ ਮਾਨਵਤਾ ਨਹੀਂ ਹੁੰਦੀ। ਅਸਲ 'ਚ ਇਨ੍ਹਾਂ ਦੇ ਨਾਲ ਮਾਨਵ ਨਹੀਂ ਬਲਕਿ ਜਾਨਵਰਾਂ ਦੀ ਤਰ੍ਹਾਂ ਸਲੂਕ ਹੋਣਾ ਚਾਹੀਦੀ ਹੈ।

ਇਨਸਾਫ ਮਿਲਣਾ ਚਾਹੀਦਾ ਹੈ, ਚਾਹੇ ਉਹ ਲੜਕੀ ਕਸ਼ਮੀਰ ਦੀ ਹੋਵੇ, ਯੂ.ਪੀ. ਦੀ ਹੋਵੇ , ਆਸਾਮ ਦੀ ਜਾਂ ਕਿਸੇ ਹੋਰ ਸ਼ਹਿਰ ਦੀ। ਸਾਨੂੰ ਅਜਿਹੀ ਮਾਮਲਿਆਂ 'ਚ ਧਰਮ ਨੂੰ ਨਾਲ ਲੈ ਕੇ ਨਹੀਂ ਚਲਣਾ ਚਾਹੀਦਾ। ਇਸ ਸਮੇਂ ਸਾਨੂੰ ਧਰਮ, ਭਾਈਚਾਰਾ, ਸਥਾਨ ਜਾਂ ਕਿਸੇ ਦੇਸ਼ ਦੇ ਲਈ ਨਹੀਂ ਬਲਕਿ ਮਾਨਵਤਾ ਦੇ ਲਈ ਖੜ੍ਹੇ ਹੋਣ ਦੀ ਜ਼ਰੂਰਤ ਹੈ।

Most Read

  • Week

  • Month

  • All