ਅੰਕਿਤਾ ਟੈਨਿਸ ਰੈਂਕਿੰਗ 'ਚ ਚੋਟੀ ਦੇ 200 'ਚ ਪਹੁੰਚਣ ਵਾਲੀ ਤੀਜੀ ਭਾਰਤੀ ਮਹਿਲਾ ਬਣੀ

ਟੈਨਿਸ ਖਿਡਾਰਨ ਅੰਕਿਤਾ ਰੈਨਾ ਤਾਜ਼ਾ ਡਬਲਿਊ.ਟੀ.ਏ. ਰੈਂਕਿੰਗ ਦੇ ਸਿੰਗਲ ਖਿਡਾਰੀਆਂ ਵਿੱਚ ਸਿਖਰਲੀ 200 ਵਿੱਚ ਜਗ੍ਹਾ ਬਣਾਉਣ ਵਾਲੀ ਦੇਸ਼ ਦੀ ਤੀਜੀ ਖਿਡਾਰਨ ਬਣ ਗਈ । ਤਾਜ਼ਾ ਰੈਂਕਿੰਗ ਵਿੱਚ 15 ਸਥਾਨਾਂ ਦੇ ਸੁਧਾਰ ਦੇ ਨਾਲ 25 ਸਾਲ ਦੀ ਅੰਕਿਤਾ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿਗ 197ਵੇਂ ਉੱਤੇ ਪਹੁੰਚ ਗਈ । ਉਨ੍ਹਾਂ ਤੋਂ ਪਹਿਲਾਂ ਇਹ ਸਥਾਨ ਨਿਰੂਪਮਾ ਵੈਦਿਆਨਾਥਨ ਅਤੇ ਸਾਨੀਆ ਮਿਰਜ਼ਾ ਨੇ ਹਾਸਲ ਕੀਤਾ ਸੀ ।

ਸਾਨੀਆ 2007 ਵਿੱਚ ਕਰੀਅਰ ਦੀ ਸਰਵਸ਼੍ਰੇਸ਼ਠ ਰੈਂਕਿਗ 27ਵੇਂ ਸਥਾਨ ਉੱਤੇ ਪਹੁੰਚੀ ਸੀ ਜਦੋਂ ਕਿ ਨਿਰੂਪਮਾ 1997 ਵਿੱਚ 134ਵੀਂ ਰੈਂਕਿੰਗ ਤੱਕ ਪਹੁੰਚੀ ਸੀ । ਜਾਪਾਨ ਵਿੱਚ ਆਈ.ਟੀ.ਐੱਫ. ਸਰਕਟ ਵਿੱਚ ਖੇਡ ਰਹੀ ਅੰਕਿਤਾ ਨੇ ਕਿਹਾ, ''ਮੈਂ ਕਾਫ਼ੀ ਮਿਹਨਤ ਕੀਤੀ ਹੈ ਅਤੇ ਇਸ ਸਥਾਨ ਤੱਕ ਪੁੱਜਣ ਲਈ ਬਹੁਤ ਸਬਰ ਵਿਖਾਇਆ ਹੈ । ਪਿਛਲੇ ਕਾਫ਼ੀ ਸਮੇਂ ਤੋਂ ਮੈਂ ਰੈਂਕਿੰਗ ਵਿੱਚ 200 ਤੋਂ 250 ਦੇ ਵਿੱਚ ਸੀ । ਇਸ ਰੁਕਾਵਟ ਨੂੰ ਪਾਰ ਕਰਨ ਵਿੱਚ ਥੋੜ੍ਹਾ ਸਮਾਂ ਲੱਗਾ ।'' ਮਹਿਲਾ ਸਿੰਗਲ ਰੈਂਕਿੰਗ ਵਿੱਚ ਕਰਮਨ ਕੌਰ ਥਾਂਡੀ ਦੂਜੀ ਸਰਵਸ਼੍ਰੇਸ਼ਠ ਭਾਰਤੀ ਹੈ ਜਿਨ੍ਹਾਂ ਦੀ ਰੈਂਕਿੰਗ 267ਵੀਂ ਦੀ ਹੈ ।

ਏਟੀਪੀ ਰੈਂਕਿੰਗ ਵਿੱਚ 105ਵੇਂ ਸਥਾਨ ਉੱਤੇ ਯੁਕੀ ਭਾਂਬਰੀ ਭਾਰਤ ਦੇ ਸਿਖਰਲੇ ਸਿੰਗਲ ਖਿਡਾਰੀ ਹਨ । ਉਨ੍ਹਾਂ ਦੇ ਬਾਅਦ ਰਾਮਕੁਮਾਰ ਰਾਮਨਾਥਨ (133), ਸੁਮਿਤ ਨਾਗਲ (213), ਪ੍ਰਜਨੇਸ਼ ਗੁਣੇਸ਼ਵਰਨ (264) ਅਤੇ ਅਰਜੁਨ ਖਾੜੇ (396) ਦਾ ਨੰਬਰ ਆਉਂਦਾ ਹੈ । ਡਬਲਜ਼ ਰੈਂਕਿੰਗ ਵਿੱਚ ਰੋਹਨ ਬੋਪੰਨਾ ਸਿਖਰਲੇ ਭਾਰਤੀ ਹਨ । ਉਹ 19ਵੇਂ ਸਥਾਨ ਉੱਤੇ ਕਾਬਜ ਹਨ । ਇਸ ਵਿੱਚ ਦਿਵਿਜ ਸ਼ਰਨ 42ਵੇਂ ਸਥਾਨ ਉੱਤੇ ਹਨ ਜਦੋਂ ਕਿ ਲਿਏਂਡਰ ਪੇਸ 45ਵੀਂ ਪਾਏਦਾਨ 'ਤੇ ਹਨ ।

 

Most Read

  • Week

  • Month

  • All