ਬਚਪਨ ਤੋਂ ਹੀ ਡੋਨਾ ਨੂੰ ਜਾਣਦਾ ਸੀ ਗਾਂਗੁਲੀ

ਰੋਮਾਂਸ ਸਿਰਫ ਫਿਲਮੀ ਪਰਦੇ 'ਤੇ ਹੀ ਨਹੀਂ ਕੀਤਾ ਜਾਂਦਾ ਸਗੋਂ ਅਸਲ ਜ਼ਿੰਦਗੀ ਵਿਚ ਵੀ ਕਾਫੀ ਹੁੰਦਾ ਹੈ। ਅੱਜ ਅਸੀਂ ਜਿਸ ਸਵੀਟ ਲਵ ਸਟੋਰੀ ਦੀ ਗੱਲ ਕਰਨ ਜਾ ਰਹੇ ਹਾਂ, ਉਹ ਟੀਮ ਇੰਡੀਆ ਦੇ ਸੌਰਭ ਗਾਂਗੁਲੀ ਤੇ ਡੋਨਾ ਰਾਏ ਦੀ ਹੈ। ਦੋਵਾਂ ਵਿਚਾਲੇ ਪਿਆਰ ਕਦੋਂ ਹੋ ਗਿਆ, ਇਸ ਦੀ ਭਿਣਕ ਤਕ ਵੀ ਨਹੀਂ ਲੱਗੀ ਕਿਉਂਕਿ ਦੋਵੇਂ ਬਚਪਨ ਤੋਂ ਹੀ ਇਕ-ਦੂਜੇ ਨੂੰ ਜਾਣਦੇ ਸਨ। ਇਕ ਦਿਨ ਵਿਚ

ਹੀ ਕਈ ਵਾਰ ਉਨ੍ਹਾਂ ਦੀ ਮੁਲਾਕਾਤ ਹੋ ਜਾਂਦੀ ਸੀ।
'ਪ੍ਰਿੰਸ ਆਫ ਕੋਲਕਾਤਾ' ਦੇ ਨਾਂ ਨਾਲ ਮਸ਼ਹੂਰ ਗਾਂਗੁਲੀ ਦੇ ਅੰਦਾਜ਼ ਨੂੰ ਦੇਖ ਕੇ ਨਹੀਂ ਲੱਗਦਾ ਕਿ ਉਸ ਦੀ ਲਵ ਸਟੋਰੀ ਬੇਹੱਦ ਦਿਲਚਸਪ ਰਹੀ ਹੋਵੇਗੀ। ਦਾਦਾ ਤੇ ਡੋਨਾ ਦੇ ਪਰਿਵਾਰ ਕੋਲਕਾਤਾ ਦੇ ਬੇਹਾਲਾ ਵਿਚ ਗੁਆਂਢੀ ਰਹੇ ਹਨ ਤੇ ਇਕ ਸਮੇਂ ਆਪਸ 'ਚ ਬਿਜ਼ਨੈੱਸ ਪਾਰਟਨਰ ਵੀ ਰਹੇ ਪਰ ਕਿਸੇ ਗੱਲ 'ਤੇ ਦੋਵਾਂ ਪਰਿਵਾਰਾਂ ਵਿਚ ਵਿਵਾਦ ਹੋ ਗਿਆ ਤੇ ਰਿਸ਼ਤਿਆਂ 'ਚ ਕੁੜੱਤਣ ਆ ਗਈ। ਦੋਵਾਂ ਦੇ ਘਰ ਦੀ ਚਾਰਦੀਵਾਰੀ ਇਕ ਹੀ ਸੀ ਪਰ ਗੱਲਬਾਤ ਬੰਦ ਹੋ ਚੁੱਕੀ ਸੀ। ਇਨ੍ਹਾਂ ਸਭ ਗੱਲਾਂ ਤੋਂ ਬੇਪ੍ਰਵਾਹ ਦੋਵਾਂ ਦੀ ਦੋਸਤੀ ਬਚਪਨ ਵਿਚ ਹੋਈ ਤੇ ਹੌਲੀ-ਹੌਲੀ ਉਹ ਗੂੜ੍ਹੇ ਦੋਸਤ ਵੀ ਬਣਦੇ ਗਏ।

Most Read

  • Week

  • Month

  • All