ਵੇਲਸ ਖਿਲਾਫ ਜੇਤੂ ਆਗਾਜ਼ ਕਰਨਗੀਆਂ ਭਾਰਤੀ ਮਹਿਲਾਵਾਂ

ਸਟ੍ਰਾਈਕਰ ਰਾਣੀ ਦੀ ਅਗਵਾਈ ਵਿਚ ਭਾਰਤੀ ਮਹਿਲਾ ਹਾਕੀ ਟੀਮ ਵੀਰਵਾਰ ਨੂੰ ਇਥੇ 21ਵੀਆਂ ਰਾਸ਼ਟਰਮੰਡਲ ਖੇਡਾਂ 'ਚ ਵੇਲਸ ਖਿਲਾਫ ਆਪਣੇ 12 ਸਾਲ ਦੇ ਤਮਗੇ ਦੇ ਸੋਕੇ ਨੂੰ ਖਤਮ ਕਰਨ ਦੀ ਮੁਹਿੰਮ ਦੀ ਸ਼ੁਰੂਆਤ ਉੱਚੇ ਆਤਮ-ਵਿਸ਼ਵਾਸ ਨਾਲ ਕਰਨ ਲਈ ਉਤਰੇਗੀ।


ਭਾਰਤੀ ਮਹਿਲਾਵਾਂ ਨੇ ਆਖਰੀ ਵਾਰ ਰਾਸ਼ਟਰਮੰਡਲ ਖੇਡਾਂ 'ਚ ਸਾਲ 2002 ਵਿਚ ਸੋਨ ਤਮਗਾ ਅਤੇ ਸਾਲ 2006 ਵਿਚ ਚਾਂਦੀ ਦਾ ਤਮਗਾ ਜਿੱਤਿਆ ਸੀ। ਆਤਮ-ਵਿਸ਼ਵਾਸ ਨਾਲ ਲੈਸ ਅਤੇ ਕੋਚ ਹਰਿੰਦਰ ਸਿੰਘ ਦੇ ਮਾਰਗਦਰਸ਼ਨ ਵਿਚ ਚੰਗੀ ਤਿਆਰੀ ਦੇ ਨਾਲ ਗੋਲਡ ਕੋਸਟ ਪਹੁੰਚੀ ਭਾਰਤੀ ਹਾਕੀ ਟੀਮ ਦੀ ਕਪਤਾਨ ਰਾਣੀ ਨੇ ਵੀ ਕਿਹਾ ਕਿ ਉਸ ਦਾ ਟੀਚਾ ਇਸ ਵਾਰ ਟੀਮ ਨੂੰ ਪੋਡੀਅਮ 'ਤੇ ਲਿਆਉਣਾ ਹੈ। ਰਾਣੀ ਦੀ ਅਗਵਾਈ ਵਿਚ ਭਾਰਤ ਨੇ ਪਿਛਲੇ ਸਾਲ ਏਸ਼ੀਆ ਕੱਪ ਜਿੱਤਿਆ ਸੀ।

Most Read

  • Week

  • Month

  • All