'ਆਸਟਰੇਲੀਆਈ ਮਹਿਲਾ ਕਪਤਾਨ ਤੋਂ ਪ੍ਰਤੀਕਿਰਿਆ ਨਾ ਮੰਗੀ ਜਾਵੇ'

ਆਸਟਰੇਲੀਆਈ ਮਹਿਲਾ ਟੀਮ ਦੀ ਟੀ-20 ਕਪਤਾਨ ਮੇਗ ਲੈਨਿੰਗ 'ਤੇ ਅੱਜ ਆਪਣੇ ਦੇਸ਼ ਦੀ ਪੁਰਸ਼ ਟੀਮ ਦੇ ਗੇਂਦ ਟੈਂਪਰਿੰਗ ਮਾਮਲੇ ਸਬੰਧੀ ਸਵਾਲਾਂ ਦੇ ਜਵਾਬ ਦੇਣ ਤੋਂ ਰੋਕ ਲਾ ਦਿੱਤੀ ਗਈ।
ਆਸਟਰੇਲੀਆਈ ਟੀਮ ਦੀ ਮੀਡੀਆ ਮੈਨੇਜਰ ਲੂਸੀ ਵਿਲੀਅਮਸ ਨੇ ਪ੍ਰੈੱਸ ਕਾਨਫਰੰਸ ਦੇ ਸ਼ੁਰੂ 'ਚ ਇਹ ਐਲਾਨ ਕੀਤਾ, ''ਨਿਸ਼ਚਿਤ ਤੌਰ 'ਤੇ ਮੇਗ ਇਥੇ ਕੱਲ ਦੇ ਮੈਚ ਦੇ ਬਾਰੇ ਗੱਲ ਕਰਨ ਲਈ ਹੈ। ਮੈਂ ਜਾਣਦੀ ਹਾਂ ਕਿ

ਕਿਤੇ ਹੋਰ ਕਾਫੀ ਕੁਝ (ਗੇਂਦ ਟੈਂਪਰਿੰਗ ਮਾਮਲਾ) ਹੋ ਰਿਹਾ ਹੈ। ਇਸ ਲਈ ਮੈਂ ਤੁਹਾਡੇ ਤੋਂ ਉਮੀਦ ਕਰਦੀ ਹਾਂ ਕਿ ਤੁਸੀਂ ਇਸ ਗੱਲ ਦਾ ਸਨਮਾਨ ਕਰੋ ਕਿ ਮੇਗ ਸੀਰੀਜ਼ 'ਚ ਖੇਡ ਰਹੀ ਹੈ ਤੇ ਉਹ ਉੱਥੇ ਇਸ ਬਾਰੇ ਗੱਲ ਕਰਨ ਲਈ ਹੈ, ਨਾ ਕਿ ਦੱਖਣੀ ਅਫਰੀਕਾ ਵਿਚ ਕੀ ਹੋ ਰਿਹਾ ਹੈ। ਇਸ ਲਈ ਅੱਜ ਪੂਰੀ ਤਰ੍ਹਾਂ ਕ੍ਰਿਕਟ ਨਾਲ ਸਬੰਧਤ ਸਵਾਲ ਪੁੱਛੇ ਜਾਣ।''
ਆਸਟਰੇਲੀਆਈ ਮਹਿਲਾ ਟੀਮ ਇਸ ਸਮੇਂ ਟੀ-20 ਤਿਕੋਣੀ ਸੀਰੀਜ਼ ਖੇਡਣ ਇਥੇ ਆਈ ਹੈ, ਜਿਸ 'ਚ ਮੇਜ਼ਬਾਨ ਭਾਰਤ ਤੋਂ ਇਲਾਵਾ ਤੀਜੀ ਟੀਮ ਇੰਗਲੈਂਡ ਹੈ।

 

Most Read

  • Week

  • Month

  • All