11ਵੇਂ ਇੰਟਰਨੈਸ਼ਨਲ ਕਬੱਡੀ ਕੱਪ 'ਤੇ ਰਾਇਲ ਕਿੰਗਜ਼ ਕਲੱਬ ਅਮਰੀਕਾ ਦਾ ਕਬਜ਼ਾ

ਰਾਇਲ ਕਿੰਗਜ਼ ਕਬੱਡੀ ਕਲੱਬ ਅਮਰੀਕਾ ਨੇ ਪੰਜਾਬ ਮਾਰਕਫੈੱਡ ਦੇ ਚੇਅਰਮੈਨ ਤੇ ਸਾਬਕਾ ਕੈਬਨਿਟ ਮੰਤਰੀ ਅਮਰਜੀਤ ਸਿੰਘ ਸਮਰਾ ਦੀ ਸਰਪ੍ਰਸਤੀ ਹੇਠ ਆਯੋਜਿਤ 11ਵੇਂ ਇੰਟਰਨੈਸ਼ਨਲ ਕਬੱਡੀ ਕੱਪ 'ਤੇ ਆਪਣਾ ਕਬਜ਼ਾ ਜਮਾਉਂਦਿਆਂ ਡੇਢ ਲੱਖ ਰੁਪਏ ਦਾ ਨਕਦ ਇਨਾਮ ਪ੍ਰਾਪਤ ਕੀਤਾ। ਐਤਵਾਰ ਦੇਰ ਸ਼ਾਮ ਹੈੱਡਮਾਸਟਰ ਉਜਾਗਰ ਸਿੰਘ ਸਮਰਾ ਸਟੇਡੀਅਮ ਮਸਾਰਏ-ਜੰਡਿਆਲਾ

ਵਿਚ ਐੱਨ.ਆਰ. ਆਈ. ਸਪੋਰਟਸ ਕਲੱਬ ਵਲੋਂ ਕਰਵਾਏ ਗਏ ਇਸ ਟੂਰਨਾਮੈਂਟ ਵਿਚ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੀਆਂ 8 ਪ੍ਰਮੁੱਖ ਟੀਮਾਂ ਨੇ ਆਪਣਾ ਪ੍ਰਦਰਸ਼ਨ ਦਿਖਾਇਆ। ਉਪ ਜੇਤੂ ਟੀਮ ਦੋਆਬਾ ਵਾਰੀਅਰਜ਼ ਕਲੱਬ ਨੂੰ ਸਵਾ ਲੱਖ ਰੁਪਏ ਇਨਾਮ ਦੇ ਤੌਰ 'ਤੇ ਦਿੱਤੇ ਗਏ। ਪ੍ਰੈੱਸ ਰੇਡਰ ਤੇ ਬੈਸਟ ਸਟਾਪਰ ਦਾ ਵੀ ਖਾਸ ਸਨਮਾਨ ਕੀਤਾ ਗਿਆ।
ਜੇਤੂ ਟੀਮਾਂ ਨੂੰ ਅਮਰਜੀਤ ਸਿੰਘ ਸਮਰਾ ਸਾਬਕਾ ਮੰਤਰੀ ਪੰਜਾਬ, ਸਰਬਜੀਤ ਸਿੰਘ ਸਮਰਾ ਐੱਮ. ਡੀ. ਕੈਪੀਟਲ ਸਮਾਲ ਫਾਈਨਾਂਸ ਬੈਂਕ, ਅਮਰਦੀਪ ਸਿੰਘ ਸਮਰਾ ਐੱਮ. ਡੀ. ਮਿਡਲੈਂਡ ਫਾਈਨਾਂਸ ਨੇ ਇਨਾਮ ਵੰਡੇ। ਉਨ੍ਹਾਂ ਦੇ ਨਾਲ ਪ੍ਰਧਾਨ ਸੁਖਦੇਵ ਸਿੰਘ ਸਮਰਾ, ਜਰਨੈਲ ਸਿੰਘ ਸਮਰਾ, ਗੁਰਦੇਵ ਸਿੰਘ ਸਮਰਾ, ਭਜਨ ਸਿੰਘ ਸਮਰਾ, ਮੱਖਣ ਸਿੰਘ ਠੇਕੇਦਾਰ, ਮੱਖਣ ਸਿੰਘ ਟਰਾਂਸਪੋਰਟਰ, ਕੌਮਾਂਤਰੀ ਕੋਚ ਹਰਮੇਸ਼ ਲਾਲ ਡੀ. ਪੀ. ਈ. (ਸਟੇਟ ਐਵਾਰਡ) ਤੇ ਇਸ ਟੂਰਨਾਮੈਂਟ ਲਈ ਵਿਦੇਸ਼ ਤੋਂ ਆਏ ਖੇਡ ਪ੍ਰੇਮੀ ਵੀ ਮੌਜੂਦ ਸਨ।

 

Most Read

  • Week

  • Month

  • All