ਭਾਵਨਾਤਮਕ ਲਗਾਅ ਕਾਰਨ ਇਕੱਠੇ ਹੋਏੇ ਸੀ ਇਵਾਨੋਵਿਕ-ਸ਼ਵੀਨਸਟੀਗਰ

ਖੇਡ ਤੋਂ ਵੱਧ ਆਪਣੀਆਂ ਕਾਤਿਲ ਅਦਾਵਾਂ ਲਈ ਮਸ਼ਹੂਰ ਰਿਟਾਇਰਡ ਸਰਬੀਅਨ ਟੈਨਿਸ ਖਿਡਾਰਨ ਏਨਾ ਇਵਾਨੋਵਿਕ ਨੇ ਜਰਮਨ ਦੇ ਫੁੱਟਬਾਲ ਖਿਡਾਰੀ ਬਾਸਟੀਅਨ ਸ਼ਵੀਨਸਟੀਗਰ ਨਾਲ 2016 'ਚ ਵਿਆਹ ਕੀਤਾ ਸੀ। ਸ਼ਵੀਨਸਟੀਗਰ ਦਾ ਇਹ ਦੂਜਾ ਵਿਆਹ ਸੀ। ਇਸ ਤੋਂ ਪਹਿਲਾਂ ਸ਼ਵੀਨਸਟੀਗਰ ਦੀਆਂ ਮਾਡਲ ਸਾਰਾਹ ਬ੍ਰੈਂਡਨਰ ਨਾਲ ਨਜ਼ਦੀਕੀਆਂ ਰਹੀਆਂ ਸਨ। ਦੋਵੇਂ ਲੱਗਭਗ

7 ਸਾਲ ਇਕੱਠੇ ਰਹੇ। ਜੁਲਾਈ 'ਚ ਜਦੋਂ ਦੋਵਾਂ ਦਾ ਬ੍ਰੇਕਅਪ ਹੋਇਆ ਤਾਂ ਇਸ ਦੌਰਾਨ ਸ਼ਵੀਨਸਟੀਗਰ ਏਨਾ ਨੂੰ ਮਿਲਿਆ।
ਏਨਾ ਇਸ ਸਮੇਂ ਟੈਨਿਸ ਜਗਤ ਵਿਚ ਹਾਸ਼ੀਏ 'ਤੇ ਚੱਲ ਰਹੀ ਸੀ। ਅਜਿਹੀ ਹਾਲਤ ਵਿਚ ਦੋਵਾਂ ਵਿਚਾਲੇ ਭਾਵਨਾਤਮਕ ਲਗਾਅ ਹੋ ਗਿਆ। ਇਹ ਲਗਾਅ ਬਾਅਦ ਵਿਚ ਪਿਆਰ ਵਿਚ ਬਦਲ ਗਿਆ। ਦੋਵਾਂ ਵਿਚਾਲੇ ਰਿਲੇਸ਼ਨਸ਼ਿਪ ਦਾ ਸਭ ਤੋਂ ਪਹਿਲਾਂ ਦੁਨੀਆ ਨੂੰ ਉਦੋਂ ਪਤਾ ਲੱਗਾ ਸੀ, ਜਦੋਂ ਮਾਨਚੈਸਟਰ ਯੂਨਾਈਟਿਡ ਦੇ ਇਸ ਸਾਬਕਾ ਮਿਡਫੀਲਡਰ ਸ਼ਵੀਨਸਟੀਗਰ ਨੇ ਆਪਣੇ ਬੂਟਾਂ 'ਤੇ ਸਰਬੀਆ ਦਾ ਸ਼ਬਦ ਦੂਸੋ ਲਿਖਵਾਇਆ ਸੀ, ਜਿਸ ਦਾ ਮਤਲਬ ਸੀ-ਸਵੀਟਹਾਰਟ। 2014 ਦੇ ਅੰਤ ਵਿਚ ਸ਼ਵੀਨਸਟੀਗਰ ਨੇ ਮੰਨਿਆ ਕਿ ਉਸ ਨੇ ਇਹ ਸ਼ਬਦ ਏਨਾ ਲਈ ਲਿਖਵਾਇਆ ਸੀ। ਅਜੇ ਬੀਤੇ ਦਿਨ ਹੀ ਉਸ ਦੇ ਘਰ ਬੇਟੇ ਲੁਕਾ ਨੇ ਜਨਮ ਲਿਆ ਹੈ।

Most Read

  • Week

  • Month

  • All